Home /News /punjab /

ਚੰਡੀਗੜ੍ਹ ਅਤੇ ਹਰਿਆਣਾ 'ਚ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ, ਹੁਣ ਇਸ ਤਰੀਕ ਨੂੰ ਖੁੱਲ੍ਹਣਗੇ ਸਕੂਲ

ਚੰਡੀਗੜ੍ਹ ਅਤੇ ਹਰਿਆਣਾ 'ਚ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ, ਹੁਣ ਇਸ ਤਰੀਕ ਨੂੰ ਖੁੱਲ੍ਹਣਗੇ ਸਕੂਲ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

School Holiday in Chandigarh-Haryana: ਉਤਰ ਭਾਰਤ ਵਿੱਚ ਠੰਢ ਦਾ ਪੂਰਾ ਜ਼ੋਰ ਪੈ ਰਿਹਾ ਹੈ, ਜਿਸ ਕਾਰਨ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਦੀਆਂ ਛੁੱਟੀਆਂ ਵੱਧ ਗਈਆਂ ਹਨ। ਇਹ ਛੁੱਟੀਆਂ ਛੋਟੀਆਂ ਜਮਾਤਾਂ ਲਈ ਵਧਾਈਆਂ ਗਈਆਂ ਹਨ, ਜਦਕਿ ਵੱਡੀਆਂ ਜਮਾਤਾਂ ਦੇ ਸਕੂਲ ਜਾਰੀ ਰਹਿਣਗੇ।

ਹੋਰ ਪੜ੍ਹੋ ...
  • Share this:

School Holiday in Chandigarh-Haryana: ਉਤਰ ਭਾਰਤ ਵਿੱਚ ਠੰਢ ਦਾ ਪੂਰਾ ਜ਼ੋਰ ਪੈ ਰਿਹਾ ਹੈ, ਜਿਸ ਕਾਰਨ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਦੀਆਂ ਛੁੱਟੀਆਂ ਵੱਧ ਗਈਆਂ ਹਨ। ਮੀਂਹ ਪੈਣ ਨਾਲ ਵੀ ਠੰਢ ਵਿੱਚ ਵਾਧਾ ਹੋਇਆ ਹੈ। ਬੀਤੇ 24 ਘੰਟਿਆਂ ਵਿੱਚ 5 4 ਮਿਲੀਮੀਟਰ ਮੀਂਹ ਪਿਆ ਹੈ। ਇਹ ਛੁੱਟੀਆਂ ਛੋਟੀਆਂ ਜਮਾਤਾਂ ਲਈ ਵਧਾਈਆਂ ਗਈਆਂ ਹਨ, ਜਦਕਿ ਵੱਡੀਆਂ ਜਮਾਤਾਂ ਦੇ ਸਕੂਲ ਜਾਰੀ ਰਹਿਣਗੇ।

ਹਰਿਆਣਾ ਸਰਕਾਰ ਨੇ ਕੜਾਕ ਦੀ ਠੰਢ ਦੇ ਮੱਦੇਨਜ਼ਰ 22 ਜਨਵਰੀ ਤੰਕ ਛੁਟੀਆਂ ਵਿੱਚ ਵਾਧਾ ਕੀਤਾ ਹੈ। ਹੁਣ ਇਸ ਫੈਸਲੇ ਨਾਲ 23 ਜਨਵਰੀ ਨੂੰ ਸੂਬੇ ਦੇ ਸਕੂਲ ਖੁੱਲ੍ਹਣਗੇ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੂਬਾ ਸਰਕਾਰ ਨੇ 15 ਜਨਵਰੀ ਤੱਕ ਸਕੂਲਾਂ ਦੀਆਂ ਛੁਟੀਆਂ ਵਿੱਚ ਵਾਧਾ ਕੀਤਾ ਸੀ। ਪਰੰਤੂ ਠੰਢ ਕਾਰਨ ਮੁੜ ਛੁੱਟੀਆਂ ਨੂੰ ਵਧਾਉਣਾ ਪਿਆ ਹੈ। ਸਰਕਾਰ ਵੱਲੋਂ ਐਲਾਨ ਮੁਤਕਾਬ 10ਵੀਂ ਤੇ 12ਵੀਂ ਜਮਾਤ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਨੂੰ ਛੁੱਟੀਆਂ ਰਹਿਣਗੀਆਂ।

Chandigarh Holiday Notice.

ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਛੋਟੀਆਂ ਜਮਾਤਾਂ ਨੂੰ ਛੁੱਟੀਆਂ ਵਧਾ ਕੇ 21 ਜਨਵਰੀ ਤੱਕ ਕਰ ਦਿੱਤੀਆਂ ਹਨ। ਜਦਕਿ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ 9 ਵਜੇ ਤੋਂ ਜਾਰੀ ਰਹਿਣਗੀਆਂ। ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਠੰਢ ਤੇ ਧੁੰਦ ਵਧਣ ਕਾਰਨ ਸਰਦੀ ਦੀਆਂ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਹ ਹੁਕਮ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਉੱਪਰ ਲਾਗੂ ਹੋਣਗੇ। ਨੌਵੀਂ ਤੋਂ ਬਾਅਦ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ 9 ਜਨਵਰੀ ਤੋਂ ਖੁੱਲ੍ਹਣਗੇ ਪਰ ਇਨ੍ਹਾਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਸਮਾਂ ਸਵੇਰੇ ਨੌਂ ਵਜੇ ਰੱਖਿਆ ਗਿਆ ਹੈ।

Published by:Krishan Sharma
First published:

Tags: Chandigarh, Government schools, Haryana, Holidays, School timings