Home /News /punjab /

'SC ਦਾ ਫੈਸਲਾ ਸਾਡੀਆਂ ਭਾਵਨਾਵਾਂ ਮੁਤਾਬਕ ਨਹੀਂ', ਰੀਵਿਊ ਪਟੀਸ਼ਨ ਪਾਵਾਂਗੇ; SGPC ਪ੍ਰਧਾਨ ਧਾਮੀ ਨੇ ਸਿੱਖਾਂ ਨੂੰ ਕੀਤੀ ਅਪੀਲ

ਐਸਜੀਪੀ ਪ੍ਰਧਾਨ ਨੇ ਕਿਹਾ ਕਿ ਅਜੇ ਸਾਡੇ ਕਿਹਾ ਕਿ ਸਾਡੇ ਕੋਲ ਅਜੇ ਫੈਸਲੇ ਦੀ ਕਾਪੀ ਨਹੀਂ ਪੁੱਜੀ ਹੈ, ਜਦੋਂ ਕਾਪੀ ਆਵੇਗੀ ਉਦੋਂ ਹੀ ਫੈਸਲੇ ਦਾ ਮੁਲਾਂਕਣ ਕੀਤਾ ਜਾਵੇਗਾ। ਪਰੰਤੂ ਫੈਸਲੇ ਅਨੁਸਾਰ ਸਾਨੂੰ ਚਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਜਿਹੜਾ ਆਪਣੇ ਫੈਸਲਾ ਦਿੱਤਾ ਹੈ, ਉਸ ਉਪਰ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਸਾਡੀ ਸਰਵਉਚ ਅਦਾਲਤ ਹੈ, ਪਰ ਉਹ ਜਾਤੀ ਤੌਰ 'ਤੇ ਕਹਿਣਾ ਚਾਹੁੰਣਗੇ ਕਿ ਇਹ ਸਾਡੀ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹੋਇਆ।

ਹੋਰ ਪੜ੍ਹੋ ...
  • Share this:

    SGPC Harjinder Singh Dhami on Supreme Court Desicion: ਸੁਪਰੀਮ ਕੋਰਟ ਵੱਲੋਂ ਹਰਿਆਣਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ 'ਤੇ ਮਨੋਹਰ ਲਾਲ ਖੱਟਰ ਸਰਕਾਰ ਦੇ 2014 ਦੇ ਕਾਨੂੰਨ ਨੂੰ ਮਾਨਤਾ ਦੇਣ ਨਾਲ ਸ਼੍ਰੋਮਣੀ ਕਮੇਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਕਾਨੂੰਨ ਨੂੰ ਚੁਨੌਤੀ ਦਿੰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਆਗੂਆਂ ਵੱਲੋਂ ਇਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਇਸ ਮਾਮਲੇ 'ਤੇ ਰੀਵਿਊ ਪਟੀਸ਼ਨ ਪਾਉਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸਰਬਉਚ ਹੈ, ਪਰ ਜਾਤੀ ਤੌਰ 'ਤੇ ਇਹ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹੈ।

    ਐਸਜੀਪੀ ਪ੍ਰਧਾਨ ਨੇ ਕਿਹਾ ਕਿ ਅਜੇ ਸਾਡੇ ਕਿਹਾ ਕਿ ਸਾਡੇ ਕੋਲ ਅਜੇ ਫੈਸਲੇ ਦੀ ਕਾਪੀ ਨਹੀਂ ਪੁੱਜੀ ਹੈ, ਜਦੋਂ ਕਾਪੀ ਆਵੇਗੀ ਉਦੋਂ ਹੀ ਫੈਸਲੇ ਦਾ ਮੁਲਾਂਕਣ ਕੀਤਾ ਜਾਵੇਗਾ। ਪਰੰਤੂ ਫੈਸਲੇ ਅਨੁਸਾਰ ਸਾਨੂੰ ਚਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਜਿਹੜਾ ਆਪਣੇ ਫੈਸਲਾ ਦਿੱਤਾ ਹੈ, ਉਸ ਉਪਰ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਸਾਡੀ ਸਰਵਉਚ ਅਦਾਲਤ ਹੈ, ਪਰ ਉਹ ਜਾਤੀ ਤੌਰ 'ਤੇ ਕਹਿਣਾ ਚਾਹੁੰਣਗੇ ਕਿ ਇਹ ਸਾਡੀ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹੋਇਆ।

    ਧਾਮੀ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਸਾਡੇ ਨਾਲ ਧੱਕੇਸ਼ਾਹੀ ਹੋਈ ਸੀ। ਪਹਿਲਾਂ ਸਾਡੇ ਕਈ ਗੁਰਦੁਆਰਾ ਪਾਕਿਸਤਾਨ ਵਿੱਚ ਰਹਿ ਗਏ ਸਨ। ਅਸੀਂ ਚਾਹੁੰਦੇ ਸੀ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾ ਕੇ ਸਾਡੇ ਰਾਜਾਂ ਦੇ ਤਖਤ ਸਾਹਿਬਾਨ ਵੀ ਸਾਡੇ ਕੋਲ ਆਉਣ ਅਤੇ ਅਸੀਂ ਉਨ੍ਹਾਂ ਦਾ ਪ੍ਰਬੰਧ ਵੇਖ ਸਕੀਏ। ਉਨ੍ਹਾਂ ਕਿਹਾ ਕਿ ਤਖਤ ਸੀ ਪਟਨਾ ਸਾਹਿਬ, ਨਾਂਦੇੜ ਸਾਹਿਬ ਅਤੇ ਬਾਕੀ ਥਾਂਵਾਂ 'ਤੇ ਵੀ ਚੋਣਾਂ ਲੋਕਤੰਤਰਿਕ ਢੰਗ ਨਾਲ ਨਹੀਂ ਹੋਈਆਂ। ਕਈ ਕਮੇਟੀਆਂ ਤਾਂ ਸਰਕਾਰ ਦੀ ਝੋਲੀ ਵਿੱਚ ਬੈਠੀਆਂ ਹੋਈਆਂ ਹਨ।

    ਉਨ੍ਹਾਂ ਇਸ ਮਾਮਲੇ 'ਤੇ ਅਗਲੀ ਕਾਰਵਾਈ ਬਾਰੇ ਦੱਸਿਆ ਕਿ ਉਹ ਰੀਵਿਊ ਪਟੀਸ਼ਨ ਪਾਉਣਗੇ। ਉਨ੍ਹਾਂ ਕਿਹਾ ਕਿ ਸਿੱਖਾ ਨੂੰ ਵੰਡਣ ਦੀ ਰਾਜਨੀਤੀ ਗੁਰੂਆਂ ਦੇ ਸਮੇਂ ਤੋਂ ਹੀ ਚਲਦੀ ਆ ਰਹੀ ਹੈ, ਪਰ ਅਜਿਹੀਆਂ ਸਾਜਿਸ਼ਾਂ ਕਰਨ ਵਾਲਿਆਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ ਮੈਂ ਸਮੂਹ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਐਸਜੀਪੀਸੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਇਸਦਾ ਸਹਿਯੋਗ ਕਰੋ ਅਤੇ ਸਿੱਖਾਂ ਨੂੰ ਦੋਫਾੜ ਕਰਨ ਲਈ ਹੋ ਰਹੇ ਯਤਨਾਂ ਨੂੰ ਕਾਮਯਾਬ ਨਾ ਹੋਣ ਲਈ ਸਾਰੇ ਇਕਜੁਟ ਹੋ ਜਾਓ।

    Published by:Krishan Sharma
    First published:

    Tags: Giani harpreet singh, SGPC, Shiromani Akali Dal, Supreme Court