Home /News /punjab /

Chandigarh : ਸੈਕਟਰ-32 ਕਾਲਜ ਦੀ ਪਾਰਕਿੰਗ 'ਚ ਆਪਸ ਵਿੱਚ ਭਿੜੇ ਵਿਦਿਆਰਥੀ

Chandigarh : ਸੈਕਟਰ-32 ਕਾਲਜ ਦੀ ਪਾਰਕਿੰਗ 'ਚ ਆਪਸ ਵਿੱਚ ਭਿੜੇ ਵਿਦਿਆਰਥੀ

Chandigarh : ਸੈਕਟਰ-32 ਕਾਲਜ ਦੀ ਪਾਰਕਿੰਗ 'ਚ ਆਪਸ ਵਿੱਚ ਭਿੜੇ ਵਿਦਿਆਰਥੀ

Chandigarh : ਸੈਕਟਰ-32 ਕਾਲਜ ਦੀ ਪਾਰਕਿੰਗ 'ਚ ਆਪਸ ਵਿੱਚ ਭਿੜੇ ਵਿਦਿਆਰਥੀ

ਲੜਾਈ ਕਾਲਜ ਦੇ ਪਾਰਕਿੰਗ ਏਰੀਆ ਵਿੱਚ ਹੋਈ।ਚੰਡੀ ਗੜ੍ਹ ਦੇ ਕਾਲਜਾਂ ਵਿੱਚ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ।

 • Share this:

  ਚੰਡੀਗੜ੍ਹ- ਕਾਲਜ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਆਪਸੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝੜਪ ਸੈਕਟਰ 32 ਸਥਿਤ ਐਸਡੀ ਕਾਲਜ (Chandigarh Sector 32 SD College students clash) ਦੀ ਪਾਰਕਿੰਗ ਵਿੱਚ ਹੋਈ ਹੈ, ਜਿਸ ਵਿੱਚ ਕਾਫੀ ਦੇਰ ਤੱਕ ਵਿਦਿਆਰਥੀਆਂ ਵਿੱਚ ਹੱਥੋਪਾਈ ਹੁੰਦੀ ਰਹੀ। ਇਸ ਤੋਂ ਬਾਅਦ ਜਦੋਂ ਪ੍ਰਬੰਧਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਦਖਲ ਦਿੱਤਾ। ਦੱਸ ਦੇਈਏ ਕਿ ਚੰਡੀਗੜ੍ਹ ਸਥਿਤ ਕਾਲਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ,  ਜਿਸ ਕਾਰਨ ਉਥੋਂ ਦੇ ਵਿਦਿਆਰਥੀ ਗਰੁੱਪਾਂ ਵਿੱਚ ਵੰਡੇ ਹੋਏ ਹਨ।

  ਸੂਤਰਾਂ ਮੁਤਾਬਕ ਵਿਦਿਆਰਥੀਆਂ ਵਿਚਾਲੇ ਚੋਣ ਨੂੰ ਲੈ ਕੇ ਟਿੱਪਣੀ ਕਰਨ ਤੋਂ ਬਾਅਦ ਹੀ ਮਾਮਲਾ ਵਿਗੜ ਗਿਆ। ਇਹ ਲੜਾਈ ਕਾਲਜ ਦੇ ਪਾਰਕਿੰਗ ਏਰੀਆ ਵਿੱਚ ਹੋਈ।ਚੰਡੀ ਗੜ੍ਹ ਦੇ ਕਾਲਜਾਂ ਵਿੱਚ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ। ਐਸਐਸਪੀ ਕੁਲਦੀਪ ਚਾਹਲ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀਆਂ ਨੇ ਮੈਨੇਜਮੈਂਟ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਚੋਣਾਂ ਕਾਰਨ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ।

  Published by:Ashish Sharma
  First published:

  Tags: Chandigarh, Clash, College, Students