Home /News /punjab /

ਗਾਰਡ ਨੇ ਗੋਲੀਆਂ ਨਾਲ ਭੁੰਨਿਆ ਪੰਪ ਲੁੱਟਣ ਆਇਆ ਲੁਟੇਰਾ, ਮੰਜਰ ਵੇਖ ਕੇ ਫਰਾਰ ਹੋਇਆ ਸਾਥੀ ਲੁਟੇਰਾ

ਗਾਰਡ ਨੇ ਗੋਲੀਆਂ ਨਾਲ ਭੁੰਨਿਆ ਪੰਪ ਲੁੱਟਣ ਆਇਆ ਲੁਟੇਰਾ, ਮੰਜਰ ਵੇਖ ਕੇ ਫਰਾਰ ਹੋਇਆ ਸਾਥੀ ਲੁਟੇਰਾ

ਦੋਵੇਂ ਲੁਟੇਰੇ ਬੀਤੀ ਰਾਤ ਕਰੀਬ 9 ਵਜੇ ਬਾਈਕ 'ਤੇ ਪੰਪ 'ਤੇ ਪਹੁੰਚੇ ਸਨ। ਉਨ੍ਹਾਂ ਵਿੱਚੋਂ ਇੱਕ ਪੰਪ ਮੁਲਾਜ਼ਮ ਨੂੰ ਬੰਦੂਕ ਦੀ ਨੋਕ ’ਤੇ ਲੈ ਗਿਆ ਅਤੇ ਨਕਦੀ ਦੀ ਮੰਗ ਕਰਨ ਲੱਗਾ। ਇਸ ਦੌਰਾਨ ਉੱਥੇ ਮੌਜੂਦ ਗਾਰਡ ਨੇ ਵੀ ਲੁਟੇਰੇ ਨੂੰ ਆਪਣੀ ਬੰਦੂਕ ਦੇ ਨਿਸ਼ਾਨੇ 'ਤੇ ਲੈ ਲਿਆ। ਇਸ ਤੋਂ ਪਹਿਲਾਂ ਕਿ ਲੁਟੇਰਾ ਫਾਇਰ ਕਰਦਾ, ਗਾਰਡ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਹੋਰ ਪੜ੍ਹੋ ...
  • Share this:

ਐਸ. ਸਿੰਘ

ਚੰਡੀਗੜ੍ਹ: ਅੰਮ੍ਰਿਤਸਰ 'ਚ ਐਤਵਾਰ ਦੇਰ ਰਾਤ ਪੈਟਰੋਲ ਪੰਪ ਨੂੰ ਲੁੱਟਣ ਲਈ ਬੰਦੂਕ ਦੀ ਨੋਕ 'ਤੇ ਆਏ 2 ਲੁਟੇਰਿਆਂ 'ਚੋਂ ਇਕ ਨੂੰ ਪੰਪ ਦੇ ਗਾਰਡ ਨੇ ਗੋਲੀ ਮਾਰ ਦਿੱਤੀ। ਲੁਟੇਰੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਦੂਜਾ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਪੰਪ 'ਤੇ ਪਿਛਲੇ ਮਹੀਨੇ ਵੀ ਲੁੱਟ ਦੀ ਘਟਨਾ ਵਾਪਰੀ ਸੀ ਅਤੇ ਲੁਟੇਰੇ ਕਰੀਬ 1 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਇਹ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਵਿੱਚ ਸਥਿਤ ਇੱਕ ਪੈਟਰੋਲ ਪੰਪ ਦੀ ਹੈ।

ਦੋਵੇਂ ਲੁਟੇਰੇ ਬੀਤੀ ਰਾਤ ਕਰੀਬ 9 ਵਜੇ ਬਾਈਕ 'ਤੇ ਪੰਪ 'ਤੇ ਪਹੁੰਚੇ ਸਨ। ਉਨ੍ਹਾਂ ਵਿੱਚੋਂ ਇੱਕ ਪੰਪ ਮੁਲਾਜ਼ਮ ਨੂੰ ਬੰਦੂਕ ਦੀ ਨੋਕ ’ਤੇ ਲੈ ਗਿਆ ਅਤੇ ਨਕਦੀ ਦੀ ਮੰਗ ਕਰਨ ਲੱਗਾ। ਇਸ ਦੌਰਾਨ ਉੱਥੇ ਮੌਜੂਦ ਗਾਰਡ ਨੇ ਵੀ ਲੁਟੇਰੇ ਨੂੰ ਆਪਣੀ ਬੰਦੂਕ ਦੇ ਨਿਸ਼ਾਨੇ 'ਤੇ ਲੈ ਲਿਆ। ਇਸ ਤੋਂ ਪਹਿਲਾਂ ਕਿ ਲੁਟੇਰਾ ਫਾਇਰ ਕਰਦਾ, ਗਾਰਡ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਵੀ ਜਦੋਂ ਲੁਟੇਰੇ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗਾਰਡ ਨੇ ਵੀ ਆਪਣੇ ਬਚਾਅ ਵਿੱਚ ਦੂਜੀ ਵਾਰ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਉਹ ਡਿੱਗ ਕੇ ਜ਼ਮੀਨ 'ਤੇ ਢੇਰ ਹੋ ਗਿਆ। ਇਹ ਨਜ਼ਾਰਾ ਦੇਖ ਕੇ ਲੁਟੇਰੇ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੁਟੇਰੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਹੁਣ ਦੂਜੇ ਲੁਟੇਰੇ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਇਸ ਪੰਪ ’ਤੇ ਪਿਛਲੇ ਮਹੀਨੇ ਹੋਈ ਲੁੱਟ-ਖੋਹ ਦੀ ਘਟਨਾ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਉਹੀ ਲੁਟੇਰੇ ਤਾਂ ਨਹੀਂ ਸਨ, ਜਿਨ੍ਹਾਂ ਨੇ ਪਹਿਲਾਂ ਵੀ ਇੱਥੇ ਲੁੱਟ-ਖੋਹ ਕੀਤੀ ਸੀ। ਪੰਜਾਬ ਦੇ ਪੈਟਰੋਲ ਪੰਪਾਂ 'ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਹੁਣ ਪੰਪ ਮਾਲਕਾਂ ਨੇ ਹਥਿਆਰਾਂ ਨਾਲ ਗਾਰਡ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਪੰਪ 'ਤੇ ਗਾਰਡਾਂ ਦਾ ਸਾਹਮਣਾ ਕਰਨਾ ਪਵੇਗਾ।

Published by:Krishan Sharma
First published:

Tags: ATM loot, Crime news, Loot, Punjab Police