ਚੰਡੀਗੜ੍ਹ: Punjab News: ਉਂਝ ਤਾਂ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਨਾਂਅ ਰੌਸ਼ਨ ਕਰ ਰਹੇ ਹਨ ਪਰੰਤੂ ਇਥੇ ਅਸੀਂ ਤੁਹਾਨੂੰ ਉਸ ਸਖ਼ਸ਼ ਬਾਰੇ ਦੱਸ ਰਹੇ ਹਾਂ ਜਿਸ ਦੀ ਤਸਵੀਰ ਨਿਊਯਾਰਕ (ਅਮਰੀਕਾ) ਸਿਟੀ ਦੇ 'ਟਾਈਮ ਸਕੁਏਅਰ' 'ਤੇ ਲੱਗੀ ਹੈ। ਲੁਧਿਆਣਾ (Ludhiana) ਦਾ ਰਹਿਣ ਵਾਲਾ ਸਹਿਜਪਾਲ ਸਿੰਘ (Sehajpal Singh) ਉਨ੍ਹਾਂ ਸ਼ਖਸੀਅਤਾਂ ਵਿੱਚ ਸ਼ਾਮਲ ਹੋਇਆ ਹੈ, ਜਿਨ੍ਹਾਂ ਨੇ ਮੋਰਗਨ ਸਟੈਨਲੀ ਦੀ ਪ੍ਰੀਖਿਆ ਵਿੱਚ ਆਪਣਾ ਨਾਂਅ ਕਮਾਇਆ ਹੈ।
ਜਗਬਾਣੀ ਦੀ ਖ਼ਬਰ ਅਨੁਸਾਰ, ਅਮਰੀਕਾ ਦੇ ਬਹੁ-ਕੌਮੀ ਨਿਵੇਸ਼ ਬਾਜ਼ਾਰ ਮੋਰਗਨ ਸਟੈਨਲੀ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ। ਇਸ ਪ੍ਰਾਪਤੀ ਕਾਰਨ ਹੀ ਸਹਿਜਪਾਲ ਦੀ ਤਸਵੀਰ ਨਿਊਯਾਰਕ ਸਿਟੀ ਦੇ 'ਟਾਈਮ ਸਕੁਏਅਰ 'ਤੇ ਚਰਚਾ ਬਣੀ ਰਹੀ।
ਲੁਧਿਆਣਾ ਨਾਲ ਸਬੰਧਤ ਸਹਿਜਪਾਲ ਸਿੰਘ ਨੇ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਟ ਕੀਤੀ ਹੈ ਅਤੇ ਹੁਣ ਉਹ ਤਕਨੀਕੀ ਖੋਜ ਦੇ ਅਤਿ-ਆਧੁਨਿਕ ਖੇਤਰ ਵਿੱਚ ਕੰਮ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Inspiration, Punjab