ਮਨੋਜ ਸ਼ਰਮਾ
ਚੰਡੀਗੜ੍ਹ: ਟੋਕੀਓ ਓਲੰਪਿਕ (Tokyo Olympics) ਵਿੱਚ ਭਾਰਤੀ ਪੁਰਸ਼ ਹਾਕੀ ਟੀਮ (Indian hockey team) ਵੱਲੋਂ 41 ਸਾਲ ਬਾਅਦ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਹਾਕੀ ਵਿੱਚ ਕਾਂਸੀ ਤਮਗਾ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ 1 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ 41 ਸਾਲ ਬਾਅਦ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਮੇਟੀ ਵੱਲੋਂ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਗੁਰੂ ਰਾਮਦਾਸ ਸਰ੍ਹਾਂ ਵਿਖੇ ਵਿਸ਼ੇਸ਼ ਤੌਰ ਸੱਦ ਕੇ ਸਨਮਾਨਤ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋ੍ਮਣੀ ਕਮੇਟੀ ਨੇ ਹਾਲਾਂਕਿ ਪਹਿਲਾਂ ਹੀ ਸਾਡੇ ਓਲੰਪਿਕ ਪੰਜਾਬੀ ਖਿਡਾਰੀ ਖ਼ਾਸ ਕਰਕੇ ਜਿੰਨੇ ਵੀ ਪੰਜਾਬੀ ਖਿਡਾਰੀ ਗਏ ਹਨ, ਉਨ੍ਹਾਂ ਲਈ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਓਲੰਪਿਕ ਵਿੱਚੋਂ ਤਮਗਾ ਜਿੱਤ ਕੇ ਆਵੇਗਾ ਜਾਂ ਐਂਟਰੀ ਕਰੇਗਾ ਉਸ ਹਰ ਪੰਜਾਬੀ ਖਿਡਾਰੀ ਨੂੰ 5-5 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਓਲੰਪਿਕ ਵਿੱਚ ਡਿਸਕੱਸ ਥ੍ਰੋ ਖਿਡਾਰੀ ਕਮਲਪ੍ਰੀਤ ਤੇ ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਤੋਂ ਇਲਾਵਾ ਵੱਖ ਵੱਖ individual ਖੇਡਾਂ ਖੇਡਣ ਵਾਲੀਆਂ ਖਿਡਾਰਨਾਂ ਨੂੰ ਵੀ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਕਿਉਂਕਿ ਖੇਡਾਂ ਨਾਲ ਹੀ ਅਸੀਂ ਸਿਹਤਮੰਦ ਰਹਿੰਦੇ ਹਾਂ ਅਤੇ ਜੇਕਰ ਸਿਹਤਮੰਦ ਹਾਂ ਤਾਂ ਹੀ ਜੀਵਨ ਖੁਸ਼ਹਾਲ ਹੈ। ਦੇਸ਼ ਦੇ ਨੌਜਵਾਨ ਤਾਂ ਹੀ ਤਮਗੇ ਪ੍ਰਾਪਤ ਕਰ ਸਕਦੇ ਹਨ ਅਤੇ ਦੇਸ਼ ਦਾ ਮਾਣ ਉਚਾ ਕਰ ਸਕਦੇ ਹਨ ਜਦੋਂ ਉਹ ਸਿਹਤਮੰਦ ਹਨ।
ਇਸਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਭਾਰਤੀ ਹਾਕੀ ਪੁਰਸ਼ ਟੀਮ ਦੇ ਹਰ ਇੱਕ ਖਿਡਾਰੀ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।
25 ਸਿੱਖ ਬੱਚਿਆਂ ਨੂੰ ਦਿੱਤੀ ਜਾਵੇਗੀ ਆਈਏਐਸ, ਆਈਪੀਐਸ ਦੀ ਮੁਫ਼ਤ ਕੋਚਿੰਗ
ਇਸਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਆਈਪੀਐਸ, ਆਈਏਐਸ, ਪੀਸੀਐਸ ਅਕਾਦਮੀਆਂ ਦਾ ਖਾਕਾ ਤਿਆਰ ਕਰਕੇ ਆਏ ਹਨ, ਜਿਸ ਨੂੰ ਐਗਜ਼ੈਕਟਿਵ ਕਮੇਟੀ ਵਿੱਚ ਰੱਖਿਆ ਜਾਵੇਗਾ ਅਤੇ ਪਾਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਕਿ ਘੱਟੋ ਘੱਟ 25 ਸਿੱਖ ਬੱਚਿਆਂ ਦਾ ਇੱਕ ਬੈਚ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਆਈਪੀਐਸ, ਆਈਏਐਸ, ਪੀਸੀਐਸ ਅਤੇ ਹੋਰ ਮਿਲਟਰੀ ਤੇ ਐਨਡੀਏ ਦੀਆਂ ਮੁਫ਼ਤ ਕੋਚਿੰਗਾਂ ਦਿੱਤੀਆਂ ਜਾਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hockey, Indian Hockey Team, SGPC