ਚੰਡੀਗੜ੍ਹ: Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ। ਢੀਂਡਸਾ ਨੇ ਨਿਊਜ਼18 'ਤੇ (Dhindsa interview) ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਆਖ਼ਰੀ ਦੋ-ਤਿੰਨ ਦਿਨਾਂ ਵਿੱਚ ਦੀਪ ਸਿੱਧੂ ਦੀ ਮੌਤ (Deep sidhu Death) ਹੋ ਜਾਣ ਨਾਲ ਪੰਜਾਬ ਚੋਣਾਂ 'ਤੇ ਕਾਫੀ ਪ੍ਰਭਾਵ ਪਿਆ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਸਿਮਰਨਜੀਤ ਸਿੰਘ ਮਾਨ (Simranjit singh Mann) ਵੱਲ ਝੁਕਾਅ ਹੋਇਆ।
ਸੁਖਦੇਵ ਢੀਂਡਸਾ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ਨਾਲ ਪੰਜਾਬ ਚੋਣਾਂ 'ਚ ਲੋਕਾਂ 'ਤੇ ਕਾਫੀ ਅਸਰ ਪਿਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਝੁਕਾਅ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲ ਹੋਇਆ, ਜਦਕਿ ਇਹ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਦੀਆਂ ਸਨ, ਪਰੰਤੂ ਦੀਪ ਦੀ ਮੌਤ ਤੋਂ ਬਾਅਦ ਨੌਜਵਾਨਾਂ 'ਤੇ ਇਸ ਦਾ ਬਹੁਤ ਪ੍ਰਭਾਵ ਪਿਆ।
ਢੀਂਡਸਾ ਨੇ ਕਿਹਾ ਕਿ ਕੱਲ ਦੀਪ ਸਿੱਧੂ ਦੇ ਭੋਗ 'ਤੇ ਵੀ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਪੰਜਾਬ ਚੋਣਾਂ ਦੇ ਸਮੀਕਰਨ ਉਸ ਦੀ ਮੌਤ ਨਾਲ ਪੂਰੀ ਤਰ੍ਹਾਂ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਗਦਾ ਹੈ ਕਿ ਉਸ ਦਾ ਸੜਕ ਹਾਦਸਾ ਕਰਵਾਇਆ ਗਿਆ ਹੈ ਅਤੇ ਮੈਂ ਵੀ ਕਹਿੰਦਾ ਹਾਂ ਕਿ ਲਾਜ਼ਮੀ ਤੌਰ 'ਤੇ ਦੀਪ ਸਿੱਧੂ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਸੱਚ-ਮੁੱਚ ਹਾਦਸਾ ਸੀ ਜਾਂ ਫਿਰ ਹਾਦਸਾ ਸਾਜਿਸ਼ ਤਹਿਤ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਲੋਕ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
'ਐਨਡੀਏ ਤੋਂ ਬਿਨਾਂ ਨਹੀਂ ਬਣੇਗੀ ਪੰਜਾਬ 'ਚ ਸਰਕਾਰ'
ਪੰਜਾਬ ਵਿੱਚ ਨਵੀਂ ਸਰਕਾਰ ਬਣਨ ਬਾਰੇ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਕਿ ਵਿਧਾਨ ਸਭਾ 2022 ਦੇ ਕੀ ਨਤੀਜੇ ਹੋਣਗੇ, ਪਰ ਮੈਂ ਇੱਕ ਗੱਲ ਕਹਿ ਸਕਦਾ ਹਾਂ ਕਿ ਸਾਡੇ ਗਠਜੋੜ ਦੇ ਉਮੀਦਵਾਰ ਉਮੀਦ ਤੋਂ ਵੱਧ ਵੋਟਾਂ ਅਤੇ ਸੀਟਾਂ ਲੈ ਕੇ ਜਿੱਤਣਗੇ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਤਿੰਨ ਰੈਲੀਆਂ ਨੇ ਪੰਜਾਬ ਵਿੱਚ ਗਠਜੋੜ ਦੇ ਹੱਕ ਵਿੱਚ ਮਾਹੌਲ ਤਬਦੀਲ ਕੀਤਾ ਅਤੇ ਲੋਕ ਪ੍ਰਧਾਨ ਮੰਤਰੀ ਦੀ ਦਿਲੋਂ ਇੱਜਤ ਕਰਦੇ ਹਨ ਤੇ ਸੁਣਨਾ ਚਾਹੁੰਦੇ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਹੈਰਾਨਕੁੰਨ ਨਤੀਜੇ ਆਉਣਗੇ। ਉਨ੍ਹਾਂ ਕਿਹਾ ਕਿ ਗਠਜੋੜ ਨੂੰ ਕਿੰਨੀਆਂ ਸੀਟਾਂ ਆਉਣਗੀਆਂ ਇਹ ਤਾਂ ਉਹ ਨਹੀਂ ਦੱਸ ਸਕਦੇ ਪਰ ਇੱਕ ਗੱਲ ਤੈਅ ਹੈ ਕਿ ਐਨਡੀਏ ਗਠਜੋੜ ਤੋਂ ਬਿਨਾਂ ਕਿਸੇ ਦੀ ਵੀ ਸਰਕਾਰ ਪੰਜਾਬ ਵਿੱਚ ਨਹੀਂ ਬਣੇਗੀ।
ਪੰਜਾਬੀ ਵਿਦਿਆਰਥੀਆਂ ਲਈ ਕੇਂਦਰ ਨੂੰ ਅਪੀਲ
ਇਸ ਮੌਕੇ ਢੀਂਡਸਾ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਫਸੇ ਪੰਜਾਬ ਦੇ ਵਿਦਿਆਰਥੀਆਂ ਲਈ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਿਆ ਜਾਵੇ। ਮੈਂ ਪੰਜਾਬ ਸਰਕਾਰ 'ਤੇ ਦੋਸ਼ ਲਗਾਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਸਰਕਾਰ ਕੋਲ ਆਪਣੇ ਵਿਦਿਆਰਥੀਆਂ ਦਾ ਕੋਈ ਡਾਟਾ ਨਹੀਂ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।