Home /News /punjab /

ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਮਿਲੀ ਜ਼ਮਾਨਤ, ਪਟਿਆਲਾ 'ਚ 'ਖਾਲਿਸਤਾਨ ਮੁਰਦਾਬਾਦ' ਮਾਰਚ ਕੱਢਣ ਦਾ ਮਾਮਲਾ

ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਮਿਲੀ ਜ਼ਮਾਨਤ, ਪਟਿਆਲਾ 'ਚ 'ਖਾਲਿਸਤਾਨ ਮੁਰਦਾਬਾਦ' ਮਾਰਚ ਕੱਢਣ ਦਾ ਮਾਮਲਾ

Punjab News: ਸ਼ਿਵ ਸੈਨਾ ਬਾਲ ਠਾਕਰੇ (Shiv Sena Punjab) ਪੰਜਾਬ ਦੇ ਪ੍ਰਧਾਨ ਹਰੀਸ਼ (Harish Singla) ਸਿੰਗਲਾ ਨੂੰ ਸੋਮਵਾਰ 'ਖਾਲਿਸਤਾਨ ਮੁਰਦਾਬਾਦ' ਮਾਰਚ ਕੱਢਣ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ।

 • Share this:
  ਚੰਡੀਗੜ੍ਹ: Punjab News: ਸ਼ਿਵ ਸੈਨਾ ਬਾਲ ਠਾਕਰੇ (Shiv Sena Punjab) ਪੰਜਾਬ ਦੇ ਪ੍ਰਧਾਨ ਹਰੀਸ਼ (Harish Singla) ਸਿੰਗਲਾ ਨੂੰ ਸੋਮਵਾਰ 'ਖਾਲਿਸਤਾਨ ਮੁਰਦਾਬਾਦ' ਮਾਰਚ ਕੱਢਣ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ।

  ਦੱਸ ਦੇਈਏ ਕਿ ਸ਼ਿਵ ਸੈਨਾ ਪ੍ਰਧਾਨ ਸਿੰਗਲਾ ਨੇ 29 ਅਪ੍ਰੈਲ ਨੂੰ ਪਟਿਆਲਾ 'ਚ ਖਾਲਿਸਤਾਨ ਮੁਰਦਾਬਾਦ ਮਾਚ ਕੱਢਿਆ ਸੀ, ਜਿਸ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਤੋਂ ਹੀ ਉਹ ਪਟਿਆਲਾ ਜੇਲ੍ਹ 'ਚ ਬੰਦ ਹੈ।

  ਪੰਜਾਬ ਪੁਲਿਸ (Punjab Police) ਨੇ ਹਰੀਸ਼ ਸਿੰਗਲਾ 'ਤੇ ਐਫਆਈਆਰ ਨੰਬਰ 74 ਤਹਿਤ ਕੇਸ ਦਰਜ ਕੀਤਾ ਸੀ, ਜਿਸ ਨੂੰ ਅੱਜ ਪਟਿਆਲਾ ਵਿਖੇ ਸੈਸ਼ਨ ਜੱਜ ਤਰਸੇਮ ਸਿੰਗਲਾ ਦੀ ਅਦਾਲਤ 'ਚ ਸੁਣਵਾਈ ਲਈ ਪੇਸ਼ ਕੀਤਾ ਗਿਆ। ਅੱਜ ਅਦਾਲਤ 'ਚ ਸਿੰਗਲਾ ਦੇ ਵਕੀਲ ਵੱਲੋਂ ਲਾਈ ਜ਼ਮਾਨਤ ਅਰਜ਼ੀ 'ਤੇ ਬਹਿਸ ਹੋਈ, ਜਿਸ ਦੌਰਾਨ ਅਦਾਲਤ ਨੇ ਬਹਿਸ ਉਪਰੰਤ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ।

  ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਿੰਗਲਾ ਨੂੰ ਐਫਆਈਆਰ ਨੰਬਰ 75 ਵਿੱਚ ਪੁਲਿਸ ਜਾਂਚ ਵਿੱਚ ਬੇਕਸੂਰ ਸਾਬਤ ਕੀਤਾ ਗਿਆ ਸੀ। ਅਦਾਲਤ ਦੇ ਫੈਸਲੇ ਉਪਰੰਤ ਹਰੀਸ਼ ਸਿੰਗਲਾ ਨੂੰ ਹੁਣ ਸ਼ਾਮ 5 ਵਜੇ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਜਾਵੇਗਾ।
  Published by:Krishan Sharma
  First published:

  Tags: Khalistan, Patiala, Punjab Police, Shiv sena

  ਅਗਲੀ ਖਬਰ