Home /News /punjab /

ਹਾਰ ਨਾਲ ਫ਼ਰਕ ਨਹੀਂ ਪੈਂਦਾ: ਸਿੱਧੂ ਮੂਸੇਵਾਲਾ ਨੇ ਹਾਰ ਤੋਂ ਬਾਅਦ ਪਹਿਲੀ ਵਾਰ ਦਿੱਤਾ ਬਿਆਨ, ਕਿਹਾ; ਜਸਟ ਵੇਟ ਐਂਡ ਵਾਚ..., Video

ਹਾਰ ਨਾਲ ਫ਼ਰਕ ਨਹੀਂ ਪੈਂਦਾ: ਸਿੱਧੂ ਮੂਸੇਵਾਲਾ ਨੇ ਹਾਰ ਤੋਂ ਬਾਅਦ ਪਹਿਲੀ ਵਾਰ ਦਿੱਤਾ ਬਿਆਨ, ਕਿਹਾ; ਜਸਟ ਵੇਟ ਐਂਡ ਵਾਚ..., Video

Sidhu Moosewala: 

Sidhu Moosewala: 

Punjab News: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ (Shubdeep Singh Sidhu) ਉਰਫ਼ ਸਿੱਧੂ ਮੂਸੇਵਾਲਾ (Sidhu Moosewala) ਨੇ ਐਤਵਾਰ ਪੰਜਾਬ ਚੋਣਾਂ 'ਚ ਹਾਰ ਤੋਂ ਬਾਅਦ ਪਹਿਲੀ ਵਾਰੀ ਕੈਮਰੇ ਅੱਗੇ ਆਪਣੀ ਹਾਰ ਨੂੰ ਲੈ ਕੇ ਬਿਆਨ ਦਿੱਤਾ ਹੈ। ਗਾਇਕ (Punjabi Singer) ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਚੋਣਾਂ 2022 ਵਿੱਚ ਹਾਰ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਹ ਅੱਗੇ ਵੀ ਚੋਣਾਂ ਵਿੱਚ ਖੜੇ ਹੁੰਦੇ ਰਹਿਣਗੇ।

ਹੋਰ ਪੜ੍ਹੋ ...
 • Share this:

  ਚੰੰਡੀਗੜ੍ਹ: Punjab News: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ (Shubdeep Singh Sidhu) ਉਰਫ਼ ਸਿੱਧੂ ਮੂਸੇਵਾਲਾ (Sidhu Moosewala) ਨੇ ਐਤਵਾਰ ਪੰਜਾਬ ਚੋਣਾਂ 'ਚ ਹਾਰ ਤੋਂ ਬਾਅਦ ਪਹਿਲੀ ਵਾਰੀ ਕੈਮਰੇ ਅੱਗੇ ਆਪਣੀ ਹਾਰ ਨੂੰ ਲੈ ਕੇ ਬਿਆਨ ਦਿੱਤਾ ਹੈ। ਗਾਇਕ (Punjabi Singer) ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਚੋਣਾਂ 2022 ਵਿੱਚ ਹਾਰ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਹ ਅੱਗੇ ਵੀ ਚੋਣਾਂ ਵਿੱਚ ਖੜੇ ਹੁੰਦੇ ਰਹਿਣਗੇ।

  ਸਿੱਧੂ ਮੂਸੇਵਾਲਾ ਦੇ ਬਿਆਨ ਦੀ ਪੂਰੀ ਵੀਡੀਓ ਸੁਨਣ ਲਈ ਕਰੋ ਕਲਿੱਕ...

  ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਆਪਣੇ ਲੋਕਾਂ ਲਈ ਖੜਦਾ ਰਿਹਾ ਹੈ ਅਤੇ ਖੜਦਾ ਰਹੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੇਰੇ ਅੰਦਰ ਸਾਹ ਹਨ ਉਹ ਲੋਕਾਂ ਲਈ ਖੜਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਹਜ਼ਾਰਾਂ ਹਾਰਾਂ ਵੀ ਝੱਲਣੀਆਂ ਪਈਆਂ ਤਾਂ ਝੱਲਣ ਲਈ ਤਿਆਰ ਹਾਂ। ਪਰੰਤੂ ਜੇਕਰ ਕਿਸੇ ਨੂੰ ਇਹ ਲਗਦਾ ਹੈ ਕਿ ਹਾਰ ਨਾਲ ਉਸਦਾ ਕਰੀਅਰ ਖ਼ਤਮ ਹੋ ਜਾਵੇਗਾ ਤਾਂ 'ਜਸਟ ਵੇਟ ਐਂਡ ਵਾਚ'।

  ਸਿੱਧੂ ਮੂਸੇੇਵਾਲਾ ਦੀ ਇਹ 'ਦਿਲ ਦਾ ਦਰਦ' ਭਰੀ ਵੀਡੀਓ ਦੁਬਈ ਵਿਖੇ ਉਨ੍ਹਾਂ ਦੇ ਪ੍ਰੋਗਰਾਮ ਦੀ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਹਾਰ ਉਪਰ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਗੱਲਾਂ ਕਰਨੀਆਂ ਚਾਹੁੰਦੇ ਸਨ।

  ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵੱਜੋਂ ਖੜੇ ਹੋਏ ਸਨ, ਪਰੰਤੂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ।

  Published by:Krishan Sharma
  First published:

  Tags: Congress, Punjabi singer, Sidhu Moosewala