Home /News /punjab /

Sidhu Moosewala Murder: ਸਿੱਧੂ ਮੂਸੇਵਾਲਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, 2 ਸਾਥੀ ਗੰਭੀਰ ਜ਼ਖ਼ਮੀ

Sidhu Moosewala Murder: ਸਿੱਧੂ ਮੂਸੇਵਾਲਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, 2 ਸਾਥੀ ਗੰਭੀਰ ਜ਼ਖ਼ਮੀ

Sidhu Moosewala Murder: ਸਿੱਧੂ ਮੂਸੇਵਾਲਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, 2 ਸਾਥੀ ਗੰਭੀਰ ਜ਼ਖ਼ਮੀ

Firing on Sidhu Moosewala: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) 'ਤੇ ਗੋਲੀਬਾਰੀ (Firing) ਦੀ ਘਟਨਾ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Firing on Sidhu Moosewala: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਗੰਭੀਰ ਜ਼ਖ਼ਮੀ ਹਨ। ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ, ਜੋ ਖੁਦ ਡਰਾਈਵਿੰਗ ਸੀਟ 'ਤੇ ਬੈਠਾ ਸੀ, ਦੇ 7 ਗੋਲੀਆਂ ਵੱਜੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

  ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਆਪਣੇ ਪਿੰਡ ਤੋਂ ਜਵਾਹਰਕੇ ਰੋਡ 'ਤੇ ਆਪਣੇ ਸਾਥੀਆਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਕਥਿਤ ਦੋਸ਼ੀਆਂ ਵੱਲੋਂ 17 ਤੋਂ ਵਧੇਰੇ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ਗੋਲੀ ਮੂਸੇਵਾਲਾ ਦੇ ਢਿੱਡ ਵਿੱਚ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

  ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ, ਜਿਸ ਸਬੰਧੀ ਮੂਸੇਵਾਲਾ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਵੀ ਜਾਣਾ ਸੀ।ਸ਼ੁਭਦੀਪ ਸਿੰਘ ਸਿੱਧੂ ਆਪਣੇ ਸਟੇਜੀ ਨਾਂ ਸਿੱਧੂ ਮੂਸੇਵਾਲਾ ਨਾਲ ਮਸ਼ਹੂਰ ਸਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮੂਸੇਵਾਲਾ ਅਤੇ ਉਸਦੇ ਦੋ ਦੋਸਤ ਪੰਜਾਬ ਦੇ ਆਪਣੇ ਪਿੰਡ ਮਾਨਸਾ ਜਾ ਰਹੇ ਸਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਨੇ ਹਰਾਇਆ ਸੀ।

  ਹਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ।

  ਸਿਵਲ ਹਸਪਤਾਲ ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

  ਐਸਐਸਪੀ ਮਾਨਸਾ ਦਾ ਕਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਹ ਅਣਪਛਾਤੇ ਵਿਅਕਤੀ ਕੌਣ ਸਨ ਅਤੇ ਕਿਥੋਂ ਆਏ ਸਨ।

  ਪੁਲਿਸ ਸੂਤਰਾਂ ਅਨੁਸਾਰ ਇਸ ਪੂਰੀ ਘਟਨਾ ਵਿੱਚ ਗੈਂਗਸਟਰਾਂ ਦਾ ਸਬੰਧ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਵਿੱਕੀ ਮਿੱਡੂ ਖੇੜਾ ਕਤਲ ਕਾਂਡ 'ਚ ਸਿੱਧੂ ਦਾ ਨਾਂਅ ਆ ਰਿਹਾ ਸੀ ਕਿਉਂਕਿ ਉਸ ਦੇ ਇਕ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ 'ਚ ਪੁਲਿਸ ਨੂੰ ਉਸ ਦੇ ਸਾਥੀ ਦੀ ਤਲਾਸ਼ ਹੈ।

  ਕੌਣ ਸਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ

  ਦੱਸ ਦੇਈਏ ਕਿ ਪਿਆਰ ਨਾਲ ਮੂਸੇਵਾਲਾ ਕਹੇ ਜਾਣ ਵਾਲੇ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ 17 ਜੂਨ 1993 ਨੂੰ ਹੋਇਆ ਸੀ। ਉਹ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ। ਲੋਕ ਸ਼ੁਭਦੀਪ ਨੂੰ ਉਸਦੀ ਗਾਇਕੀ ਕਰਕੇ ਵੀ ਜਾਣਦੇ ਸਨ। ਉਨ੍ਹਾਂ ਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਸੀ। ਉਸ ਨੂੰ ਗੈਂਗਸਟਰ ਰੈਪ ਤੋਂ ਵੱਖਰੀ ਪਛਾਣ ਮਿਲੀ। ਮੂਸੇਵਾਲਾ ਕੋਲ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਸੀ ਅਤੇ ਉਸਦੀ ਮਾਂ ਪਿੰਡ ਦੀ ਸਰਪੰਚ ਸੀ।

  Published by:Krishan Sharma
  First published:

  Tags: Congress, Crime news, Punjab Congress, Punjab Police, Sidhu Moosewala, Sidhu musewala