ਸਿੱਧੂ ਨੇ ਪ੍ਰਵਾਨ ਕੀਤਾ ਕੈਪਟਨ ਦਾ ਸੱਦਾ, ਹਾਈਕਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

News18 Punjabi | News18 Punjab
Updated: July 23, 2021, 3:36 PM IST
share image
ਸਿੱਧੂ ਨੇ ਪ੍ਰਵਾਨ ਕੀਤਾ ਕੈਪਟਨ ਦਾ ਸੱਦਾ, ਹਾਈਕਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ
ਚਾਹ ਪਾਰਟੀ ਦੌਰਾਨ ਇੱਕ-ਦੂਜੇ ਨੂੰ ਮਿਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਿਚਾਲੇ ਚੱਲੀ ਰਹੀ ਖਿੱਚੋਤਾਣ ਵਿਚਕਾਰ ਸ਼ੁੱਕਰਵਾਰ ਸਿੱਧੂ ਵੱਲੋਂ ਕੈਪਟਨ ਦੀ ਚਾਹ ਦਾ ਸੱਦਾ ਪ੍ਰਵਾਨ ਕਰਦੇ ਹੋਏ ਚਾਹ ਦੀ ਚੁਸਕੀ ਲਈ ਗਈ।

ਸਿੱਧੂ ਵੱਲੋਂ ਚਾਹ ਦੀ ਚੁਸਕੀ ਮਗਰੋਂ ਕਾਂਗਰਸ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਸਾਹ ਵਿੱਚ ਸਾਹ ਲਿਆਂਦਾ। ਜ਼ਿਕਰਯੋਗ ਹੈ ਕਿ ਕੈਪਟਨ ਅਤੇ ਸਿੱਧੂ ਵਿਚਕਾਰ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਹ ਇੱਕ ਚੰਗੀ ਪਹਿਲਕਦਮੀ ਜਾਪ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਸਿੱਧੂ ਅਤੇ ਸੰਸਦ ਮੈਂਬਰਾਂ ਨਾਲ ਗੱਲਬਾਤ ਲਈ ਚਾਹ ਦਾ ਸੱਦਾ ਦਿੱਤਾ ਗਿਆ ਸੀ, ਜੋ ਸਿੱਧੂ ਨੇ ਪ੍ਰਧਾਨ ਕਰਦਿਆਂ ਸਵੇਰੇ ਪਟਿਆਲਾ ਤੋਂ ਚੱਲ ਕੇ ਕੈਪਟਨ ਤੋਂ ਪਹਿਲਾਂ ਹੀ ਪੰਜਾਬ ਭਵਨ ਪੁੱਜ ਗਏ ਸਨ।
ਇਸ ਮਿਲਣੀ ਦੌਰਾਨ ਦੋਵੇਂ ਆਗੂਆਂ ਨੇ ਇੱਕ-ਦੂਜੇ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਇਕੱਠੇ ਬੈਠੇ ਵਿਖਾਈ ਦਿੱਤੇ। ਇੱਕ ਪਾਸੇ ਹਰੀਸ਼ ਰਾਵਤ ਸਨ ਤਾਂ ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਬੈਠੇ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਮਨੀਸ਼ ਤਿਵਾੜੀ ਅਤੇ ਜਸਬੀਰ ਸਿੰਘ ਡਿੰਪਾ ਵੀ ਇਸ ਮੌਕੇ ਹਾਜ਼ਰ ਸਨ। ਦੋਵਾਂ ਆਗੂਆਂ ਨੇ ਹਾਲਾਂਕਿ ਇਕੱਠੇ ਤਸਵੀਰਾਂ ਵੀ ਖਿਚਵਾਈਆਂ ਅਤੇ ਕੁੱਝ ਗੁੱਝੀ ਗੱਲਬਾਤ ਵੀ ਕੀਤੀ।

ਸਿੱਧੂ ਵੱਲੋਂ ਕੈਪਟਨ ਦੀ ਚਾਹ ਪਾਰਟੀ ਦਾ ਸੱਦਾ ਪ੍ਰਧਾਨ ਕਰਨ ਨਾਲ ਧੜਿਆਂ ਵਿੱਚ ਵੰਡੇ ਕਾਂਗਰਸੀਆਂ ਵਿੱਚ ਵੀ ਸ਼ਾਂਤੀ ਦਾ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ।

ਇਸ ਤੋਂ ਬਾਅਦ ਸਾਰੇ ਆਗੂ ਪੰਜਾਬ ਕਾਂਗਰਸ ਭਵਨ ਲਈ ਰਵਾਨਾ ਹੋਏ, ਜਿੱਥੇ ਸਿੱਧੂ ਦੇ ਨਾਲ-ਨਾਲ ਚਾਰ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਨੇ ਵੀ ਆਪਣੇ ਅਹੁਦੇ ਸੰਭਾਲਣੇ ਹਨ।
Published by: Krishan Sharma
First published: July 23, 2021, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ