Home /News /punjab /

ਪੁਲਿਸ ਹਿਰਾਸਤ ਵਿਚੋਂ ਕਿਵੇਂ ਫਰਾਰ ਹੋ ਗਿਆ ਟੀਨੂੰ?; ਮੂਸੇਵਾਲਾ ਦੀ ਮਾਂ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ

ਪੁਲਿਸ ਹਿਰਾਸਤ ਵਿਚੋਂ ਕਿਵੇਂ ਫਰਾਰ ਹੋ ਗਿਆ ਟੀਨੂੰ?; ਮੂਸੇਵਾਲਾ ਦੀ ਮਾਂ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ

ਪੁਲਿਸ ਹਿਰਾਸਤ ਵਿਚੋਂ ਕਿਵੇਂ ਫਰਾਰ ਹੋ ਗਿਆ ਟੀਨੂੰ?; ਮੂਸੇਵਾਲਾ ਦੀ ਮਾਂ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ

Sidhu Moosewala Murderer Deepak Tinu Escaped: ਚਰਨ ਕੌਰ ਨੇ ਪੁਲਿਸ ਤੋਂ ਪੁੱਛਿਆ ਹੈ ਕਿ ਇਸਤਰ੍ਹਾਂ ਕਿਵੇਂ ਟੀਨੂੰ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ? ਇਸ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੱਡੀਆਂ ਸਹੂਲਤਾਂ ਦੇ ਰਹੀ ਹੈ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਚਰਨ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤ ਸਿਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਸੰਦੀਪ ਨੰਗਲ ਅੰਬੀਆਂ ਅਤੇ ਦੀਪ ਸਿੱਧੂ ਦੇ ਕੇਸ ਵਾਂਗ ਦਬਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

    Sidhu Moosewala Murderer Deepak Tinu Escaped: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਇਸ ਸਬੰਧੀ ਪੇਸ਼ੀ ਲਈ ਲੈ ਕੇ ਆਏ ਸੀਆਈਏ ਸਟਾਫ਼ 'ਤੇ ਵੀ ਸ਼ੱਕ ਦੀ ਉਂਗਲ ਘੁੰਮ ਰਹੀ ਹੈ। ਦੂਜੇ ਪਾਸੇ ਵਿਰੋਧੀ ਭਗਵੰਤ ਮਾਨ ਸਰਕਾਰ ਨੂੰ ਵਿਰੋਧੀ ਵੀ ਘੇਰਨ ਵਿੱਚ ਜੁਟ ਗਏ ਹਨ ਅਤੇ ਹੁਣ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵੀ ਟੀਨੂੰ ਦੀ ਫਰਾਰੀ ਨੂੰ ਲੈ ਕੇ ਮਾਨ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ।

    ਚਰਨ ਕੌਰ ਨੇ ਪੁਲਿਸ ਤੋਂ ਪੁੱਛਿਆ ਹੈ ਕਿ ਇਸਤਰ੍ਹਾਂ ਕਿਵੇਂ ਟੀਨੂੰ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ? ਇਸ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੱਡੀਆਂ ਸਹੂਲਤਾਂ ਦੇ ਰਹੀ ਹੈ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਚਰਨ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤ ਸਿਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਸੰਦੀਪ ਨੰਗਲ ਅੰਬੀਆਂ ਅਤੇ ਦੀਪ ਸਿੱਧੂ ਦੇ ਕੇਸ ਵਾਂਗ ਦਬਾਇਆ ਜਾ ਰਿਹਾ ਹੈ।

    ਸਿੱਧੂ ਮੂਸੇਵਾਲਾ ਦੀ ਮਾਂ ਨੇ ਪੁਲਿਸ 'ਤੇ ਉਂਗਲ ਚੁੱਕਦਿਆਂ ਕਈ ਸਵਾਲ ਕੀਤੇ ਹਨ ਕਿ ਆਖਿਰ ਕਿਵੇਂ ਇਸ ਤਰ੍ਹਾਂ ਉਸਦੇ ਪੁੱਤ ਦਾ ਕਾਤਲ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਚਰਨ ਕੌਰ ਦਾ ਕਹਿਣਾ ਹੈ 6 ਮਹੀਨੇ ਹੋ ਗਏ ਹਨ, ਪਰੰਤੂ ਅਜੇ ਤੱਕ ਵੀ ਇਨਸਾਫ਼ ਨਹੀਂ ਮਿਿਲਆ ਹੈ, ਕਿਉਂ ਸਰਕਾਰ ਪੰਜਾਬ ਵੱਲ ਧਿਆਨ ਨਹੀਂ ਦੇ ਰਹੀ ਹੈ।

    ਦੱਸ ਦੇਈਏ ਕਿ ਐਤਵਾਰ ਸਵੇਰੇ CIA ਸਟਾਫ਼ ਨੂੰ ਚਕਮਾ ਦੇ ਕੇ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਗਿਆ। ਗੈਂਗਸਟਰ ਨੂੰ ਪੁਲਿਸ ਵਲੋਂ ਰਿਮਾਂਡ 'ਤੇ ਕਪੂਰਥਲਾ ਜੇਲ ਲਿਆਇਆ ਗਿਆ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮਰਡਰ ਮਾਮਲੇ 'ਚ ਏ ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਵੱਲੋਂ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਅਤੇ ਉਸ ਦੇ ਇਸ਼ਾਰੇ 'ਤੇ ਉਹ ਕਿਤੇ ਛਾਪਾਮਾਰੀ ਕਰਨ ਜਾ ਰਿਹਾ ਸੀ ਅਤੇ ਰਸਤੇ 'ਚ ਚਕਮਾ ਦੇ ਕੇ ਦੀਪਕ ਤਿੰਨੋਂ ਫਰਾਰ ਹੋ ਗਿਆ। ਇਹ ਉਹੀ ਦੀਪਕ ਹੈ ਜੋ 2017 'ਚ ਪੰਚਕੂਲਾ ਹਸਪਤਾਲ 'ਚ ਇਲਾਜ ਲਈ ਆਇਆ ਸੀ ਅਤੇ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਫਰਾਰ ਹੋ ਗਿਆ ਸੀ।

    Published by:Krishan Sharma
    First published:

    Tags: AAP Punjab, Bhagwant Mann, Punjab Congress, Punjab Police, Shiromani Akali Dal, Sidhu moosewala murder update