Sidhu Moosewala Murder Case: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਕਈਆਂ ਦੇ ਨਾਂਅ ਸਾਹਮਣੇ ਆਏ ਹਨ ਅਤੇ ਆ ਰਹੇ ਹਨ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂਅ 'ਤੇ ਕਈ ਹੋਰਾਂ ਕਲਾਕਾਰਾਂ ਨੂੰ ਧਮਕੀਆਂ ਮਿਲੀਆਂ, ਜਿਸ ਵਿੱਚ ਸਲਮਾਨ ਖਾਨ , ਮਨਕੀਰਤ ਔਲਖ ਜਿਹੇ ਕਲਾਕਾਰ ਸ਼ਾਮਲ ਹਨ। ਪਰੰਤੂ ਹੁਣ ਗੋਲਡੀ ਬਰਾੜ ਵੱਲੋਂ ਜੋ ਖੁਲਾਸਾ ਕੀਤਾ ਗਿਆ ਹੈ, ਉਸ ਵਿੱਚ ਇੱਕ ਹੋਰ ਪੰਜਾਬੀ ਗਾਇਕ ਦਾ ਨਾਂਅ ਉਭਰ ਕੇ ਸਾਹਮਣੇ ਆ ਰਿਹਾ ਹੈ। ਬਰਾੜ ਨੇ ਖੁਲਾਸਾ ਕੀਤਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਪਹਿਲਾਂ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਗੁਰਲਾਲ ਬਰਾੜ ਨਾਲ ਮੁਲਾਕਾਤ ਕੀਤੀ ਸੀ।
ਗੋਲਡੀ ਬਰਾੜ ਨੇ ਕਿਹਾ ਹੈ ਕਿ ਗੁਰਲਾਲ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਗਾਇਕਾ ਅਫ਼ਸਾਨਾ ਖਾਨ ਉਸਨੂੰ ਮਿਲੀ ਸੀ। ਉਸ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਚਕਾਰ ਸਿੱਧੂ ਮੂਸੇਵਾਲਾ ਨਾਲ ਜੁੜੀ ਜੋ ਵੀ ਗੱਲਬਾਤ ਹੋਈ ਸੀ, ਉਹ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਤੱਕ ਪਹੁੰਚਾ ਦਿੱਤੀ ਗਈ।
ਦੱਸ ਦਈਏ ਕਿ ਅਫ਼ਸਾਨਾ ਖਾਨ ਸਿੱਧੂ ਮੂਸੇਵਾਲੇ ਨੂੰ ਆਪਣਾ ਭਰਾ ਮੰਨਦੀ ਸੀ। ਗੋਲਡੀ ਬਰਾੜ ਮੁਤਾਬਕ ਗੁਰਲਾਲ ਅਤੇ ਅਫ਼ਸਾਨਾ ਵਿਚਕਾਰ ਇਸ ਗੱਲਬਾਤ ਦੇ ਸਿੱਧੂ ਤੱਕ ਪੁੱਜਣ ਦਾ ਨਤੀਜਾ ਇਹ ਹੋਇਆ ਕਿ ਮੂਸੇਵਾਲਾ ਦੇ ਦੋਸਤਾਂ ਨੇ ਗੁਰਲਾਲ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਪਰੰਤੂ ਗੁਰਲਾਲ ਬਰਾੜ ਨੇ ਇਸ ਨਜ਼ਰਅੰਦਾਜ ਕਰ ਦਿੱਤਾ।
ਉਸ ਨੇ ਕਿਹਾ ਕਿ ਇਥੋਂ ਗੁਰਲਾਲ ਨੇ ਗੋਲਡੀ ਨੂੰ ਵੀ ਕੁੱਝ ਨਹੀਂ ਦੱਸਿਆ ਅਤੇ ਅਫਸਾਨਾ ਨਾਲ ਮੁਲਾਕਾਤ ਦੇ ਕੁੱਝ ਦਿਨ ਬਾਅਦ ਹੀ ਗੁਰਲਾਲ ਦੇ ਕਤਲ ਦੀ ਖ਼ਬਰ ਸਾਹਮਣੇ ਆ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afsana khan, Goldy brar, Lawrence Bishnoi, Raja warring, Sidhu Moosewala, Sidhu moosewala murder case, Sidhu moosewala murder update, Sidhu moosewala news update, Sidhu musewala