Home /News /punjab /

Sidhu Musewala murder: ਕਤਲ ਬਾਰੇ ਨਹੀਂ ਸੀ ਜਾਣਕਾਰੀ, ਮੈਨੂੰ ਤਾਂ ਰੇਕੀ ਦੇ ਪੈਸੇ ਮਿਲੇ ਸਨ; ਵੇਖੋ ਵੀਡੀਓ ਕੇਕੜੇ ਨੇ ਕੀ-ਕੀ ਕੀਤਾ ਖੁਲਾਸਾ

Sidhu Musewala murder: ਕਤਲ ਬਾਰੇ ਨਹੀਂ ਸੀ ਜਾਣਕਾਰੀ, ਮੈਨੂੰ ਤਾਂ ਰੇਕੀ ਦੇ ਪੈਸੇ ਮਿਲੇ ਸਨ; ਵੇਖੋ ਵੀਡੀਓ ਕੇਕੜੇ ਨੇ ਕੀ-ਕੀ ਕੀਤਾ ਖੁਲਾਸਾ

Youtube Video

Sidhu Moosewala Murder Case: ਪੰਜਾਬ ਪੁਲਿਸ (Punjab Police) ਦੀ ਹਿਰਾਸਤ ਵਿੱਚ ਰਿਮਾਂਡ 'ਤੇ ਸੰਦੀਪ ਕੇਕੜਾ (Gangster Sandeep Kekra) ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਜਾਣਾ ਹੈ। ਕੇਕੜਾ ਨੇ ਕਿਹਾ ਹੈ ਕਿ ਉਸ ਨੂੰ ਸਿਰਫ਼ ਰੇਕੀ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਦੇ ਹੀ 15 ਹਜ਼ਾਰ ਰੁਪਏ ਮਿਲੇ ਸਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਹੱਥ ਰੋਜ਼ਾਨਾ ਕੋਈ ਨਾ ਕੋਈ ਸੁਰਾਗ਼ ਹੱਥ ਲੱਗ ਰਿਹਾ ਹੈ। ਸ਼ੁੱਕਰਵਾਰ ਪੁਲਿਸ ਨੇ 8 ਸ਼ਾਰਟ ਸ਼ੂਟਰਾਂ ਵਿਚੋਂ ਇੱਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਧਰ, ਦਿੱਲੀ ਦੀ ਦੱਖਣੀ ਰੇਂਜ ਪੁਲਿਸ ਨੂੰ ਵੀ ਲਾਰੈਂਸ ਬਿਸ਼ਨੋਈ (Lawrence Bishnoi) ਦਾ ਹੋਰ ਰਿਮਾਂਡ ਹਾਸਲ ਹੋਇਆ ਹੈ।

  ਇਸ ਦੌਰਾਨ ਹੀ ਪੰਜਾਬ ਪੁਲਿਸ (Punjab Police) ਦੀ ਹਿਰਾਸਤ ਵਿੱਚ ਰਿਮਾਂਡ 'ਤੇ ਸੰਦੀਪ ਕੇਕੜਾ (Gangster Sandeep Kekra) ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਜਾਣਾ ਹੈ। ਕੇਕੜਾ ਨੇ ਕਿਹਾ ਹੈ ਕਿ ਉਸ ਨੂੰ ਸਿਰਫ਼ ਰੇਕੀ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਦੇ ਹੀ 15 ਹਜ਼ਾਰ ਰੁਪਏ ਮਿਲੇ ਸਨ। ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਸਿਰਫ਼ ਰੇਕੀ ਕਰਨ ਅਤੇ ਮੂਸੇਵਾਲਾ ਨਾਲ ਕੁੱਟਮਾਰ ਕਰਨ ਬਾਰੇ ਕਿਹਾ ਗਿਆ ਸੀ।

  ਕੇਕੜਾ ਨੇ ਕਿਹਾ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਭਾਵ 29 ਮਈ ਨੂੰ ਉਸ ਦਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਤੋਂ ਵੱਧ ਵਾਰੀ ਫੋਨ 'ਤੇ ਗੱਲਬਾਤ ਹੋਈ ਸੀ।

  ਦੱਸ ਦੇਈਏ ਕਿ ਇਹ ਕੇਕੜਾ ਸਿਰਸਾ ਦੇ ਕਾਲਾਂਵਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੈ। ਇਸ ਲਈ ਹੀ ਉਸ ਨੇ 15 ਹਜ਼ਾਰ ਰੁਪਏ ਖਾਤਰ ਸਿੱਧੂ ਮੂਸੇਵਾਲਾ ਦੀ ਰੇਕੀ ਦਾ ਇਹ ਕੰਮ ਕੀਤਾ।

  ਪੁਲਿਸ ਸੂਤਰਾਂ ਅਨੁਸਾਰ ਕੇਕੜਾ ਪਿੰਡ ਮੂਸਾ ਵਿਖੇ ਆਪਣੇ ਮਾਸੀ ਦੇ ਘਰ ਰੁਕਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵਾਲੇ ਦਿਨ ਉਹ ਕਤਲ ਤੋਂ 15 ਮਿੰਟ ਪਹਿਲਾਂ ਮੂਸੇਵਾਲਾ ਨਾਲ ਵੇਖਿਆ ਗਿਆ ਸੀ। ਹੁਣ ਤੱਕ ਇਹ ਵੀ ਸਾਹਮਣੇ ਆਇਆ ਹੈ ਕਿ ਕੇਕੜਾ 45 ਮਿੰਟ ਸਿੱਧੂ ਮੂਸੇਵਾਲਾ ਦੇ ਘਰ ਠਹਿਰਿਆ ਸੀ ਅਤੇ ਸੈਲਫੀਆਂ ਲਈਆਂ ਸਨ, ਜਿਸ ਪਿਛੋਂ ਉਸ ਨੇ ਸਿੱਧੂ ਮੂਸੇਵਾਲਾ ਬਾਰੇ ਖ਼ਬਰ ਦਿੱਤੀ ਸੀ।
  Published by:Krishan Sharma
  First published:

  Tags: Punjab Police, Sidhu Moose Wala, Sidhu Moosewala

  ਅਗਲੀ ਖਬਰ