ਚੰਡੀਗੜ੍ਹ: Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਅਤੇ ਉਸਦੇ ਇੱਕ ਗੁਰਗੇ ਵਿਚਕਾਰ ਹੋਈ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਐਨ ਉਪਰੰਤ ਜੇਲ੍ਹ ਲਾਰੈਂਸ ਨੂੰ ਉਸਦੇ ਸਾਥੀ ਵੱਲੋਂ ਕੀਤੀ ਗਈ ਸੀ, ਜੋ ਕਿ ਮਿਸ਼ਨ ਪੂਰਾ ਹੋਣ ਦੀ ਜਾਣਕਾਰੀ ਦੱਸਣ ਲਈ ਸੀ।
ਆਡੀਓ ਲਾਰੈਂਸ ਦੇ ਕਰੀਬੀ ਦੋਸਤ ਦੀ ਹੈ। ਨਜ਼ਦੀਕੀ ਜੋ ਉਸ ਸਮੇਂ ਦਿੱਲੀ ਵਿੱਚ ਸੀ, ਟੀਵੀ 'ਤੇ ਮੂਸੇਵਾਲਾ ਦੇ ਕਤਲ ਦੀ ਖ਼ਬਰ ਦੇਖ ਕੇ ਉਸ ਨੇ ਲਾਰੈਂਸ ਨੂੰ ਜੇਲ੍ਹ ਵਿੱਚ ਛੋਟੇ ਨੰਬਰ 'ਤੇ ਫੋਨ ਲਾਇਆ। ਇੱਕ ਬੈਰਕ 'ਚ ਕਈ ਕੈਦੀ ਵਰਤੋਂ ਕਰਦੇ ਹਨ। ਫਿਰ ਲਾਰੈਂਸ ਨੂੰ ਸਾਥੀ ਨੇ ਦੱਸਿਆ ਕਿ ਮੂਸੇਵਾਲਾ ਦਾ ਕੰਮ ਹੋ ਗਿਆ ਹੈ। ਪੁਲਿਸ ਸੈੱਲ ਮੁਤਾਬਕ ਆਵਾਜ਼ ਲਾਰੈਂਸ ਦੀ ਹੀ ਹੈ।
ਕਾਲ ਲਗਭਗ ਇੱਕ ਮਿੰਟ ਦੀ ਹੈ, ਜਿਸ ਰਾਹੀਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਮਿਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਗਈ। ਇਹ ਕਾਲ ਸਿੱਧੂ ਮਰਡਰ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ ਇੱਕ ਵਿਅਕਤੀ ਦੂਜੇ ਨੂੰ ਫ਼ੋਨ ਕਰ ਕੇ ਦੱਸ ਰਿਹਾ ਹੈ ਕਿ ਯਾਨੀ ਹੁਣੇ ਦਿੱਤੀ ਗਈ ਹੈ ਯਾਨੀ ਕਿ ਸਿੱਧੂ ਨੂੰ ਮਾਰ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਇਹ ਆਵਾਜ਼ ਲਾਰੈਂਸ ਦੀ ਨਹੀਂ ਹੈ। ਵੇਖੋ ਆਡੀਓ ਵਿੱਚ ਕੀ ਸੀ...
Unknown (Jail)
Unknown (Jail) - Hello...ਹਾਂਜੀ... ਜੀ ਬੋਲੋ
Unknown Caller - ਅਅਅਅਅ...ਗੱਲ ਹੋ ਸਕਦੀ ਹੈ...
Unknown (Jail) - ਹਾਂ, ਬਿਲਕੁਲ ਹੋ ਸਕਦੀ ਹੈ
Unknown Caller -ਕਰਵਾਉਣਾ ਜ਼ਰਾ... ਜ਼ਰੂਰੀ ਹੈ...Lawrence
Unknown (Jail) - ਇੱਕ ਮਿੰਟ ਰੁਕੋ...
Unknown Caller - ਥੋੜ੍ਹੀ ਛੇਤੀ ਕਰੋ...ਇਸ ਤਰ੍ਹਾਂ ਹੀ ਲੈ ਜਾਓ hold 'ਤੇ ਹੀ
silence....
Lawrence - Hello
Unknown Caller - ਮੈਂ ਕਿਹਾ Speaker On ਤਾਂ ਨਹੀਂ..Goldy ਨੂੰ ਲਾਈਂ phone...ਮੇਰੀ ਗੱਲ ਸੁਣ...ਬਹੁਤ-ਬਹੁਤ ਮੁਬਾਰਕਾਂ ਭਰਾ (ਭਾਈ) ਨੂੰ...
Lawrence - ਠੀਕ ਹੋ...ਠੀਕ ਹੋ...
Unknown Caller - ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...
Lawrence - ਹੈਂ...
Unknown Caller - ਗਿਆਨੀ ਚੜ੍ਹਾ ਦਿੱਤਾ ਗੱਡੀ
Lawrence - ਕੀ ਕਰਤਾ..(ਕੀ ਕਰ ਦਿੱਤਾ..)
Unknown Caller - ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...ਮੂਸੇਵਾਲਾ ਮਾਰ ਦਿੱਤਾ..(ਮਾਰ ਦਿੱਤਾ)
Lawrence - ਮਾਰਤਾ...? (ਮਾਰ ਦਿੱਤਾ)
Unknown Caller - ਮਾਰਤਾ...ਮਾਰਤਾ (ਮਾਰ ਦਿੱਤਾ)
Lawrence - okay..ਕੱਟ ਦਿਓ..
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sidhu Moose Wala, Sidhu Moosewala, Sidhu moosewala murder case