Home /News /punjab /

Sidhu Moosewala SYL Song: ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ 'ਤੇ ਲੱਗੀ ਪਾਬੰਦੀ, ਯੂਟਿਊਬ ਨੇ ਹਟਾਇਆ

Sidhu Moosewala SYL Song: ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ 'ਤੇ ਲੱਗੀ ਪਾਬੰਦੀ, ਯੂਟਿਊਬ ਨੇ ਹਟਾਇਆ

Sidhu Moose Wala New Song

Sidhu Moose Wala New Song

Sidhu Moosewala SYL Song: ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ 'ਤੇ ਪਾਬੰਦੀ ਲੱਗ ਗਈ ਹੈ। ਯੂਟਿਊਬ ਨੇ ਇਸ ਗੀਤ ਨੂੰ ਆਪਣੇ ਚੈਨਲ ਤੋਂ ਹਟਾ ਦਿੱਤਾ ਹੈ। ਜਾਰੀ ਹੋਣ ਦੇ ਕੁੱਝ ਹੀ ਮਿੰਟਾਂ-ਸਕਿੰਟਾਂ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਅਤੇ ਰਾਜਨੀਤਕ ਚਰਚਾ ਛੇੜਨ ਵਾਲੀ ਇਸ ਗੀਤ ਨੂੰ ਐਤਵਾਰ ਯੂਟਿਊਬ (SYL Remove From Youtube) ਤੋਂ ਹਟਾ ਦਿੱਤਾ ਗਿਆ ਹੈ। ਯੂਟਿਊਬ (Youtube Remove SYL Song) ਤੋਂ ਗੀਤ ਹਟਾਏ ਜਾਣ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਹੋਰ ਪੜ੍ਹੋ ...
 • Share this:

  ਦੱਸ ਦੇਈਏ ਕਿ ਗੀਤ ਨੂੰ ਲੈ ਕੇ ਐਸਵਾਈਐਲ ਨਹਿਰ ਦੇ ਗਠਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਜ਼ੋਰਾਂ 'ਤੇ ਭਖ ਗਈ ਸੀ। ਗੀਤ 'ਚ ਮੂਸੇਵਾਲਾ ਨੇ ਐਸਵਾਈਐਲ ਅਤੇ ਬੰਦੀ ਸਿੰਘਾਂ ਦਾ ਮਸਲਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਹਾਲਾਂਕਿ ਯੂਟਿਊਬ ਵੱਲੋਂ ਇਸ ਨੂੰ ਕਾਨੂੰਨੀ ਸ਼ਿਕਾਇਤ ਵੱਜੋਂ ਹਟਾਉਣ ਬਾਰੇ ਕਿਹਾ ਗਿਆ ਹੈ।

  ਯੂਟਿਊਬ ਨੇ ਹਟਾਇਆ ਐਸਵਾਈਐਲ ਗੀਤ।

  ਦੱਸ ਦੇਈਏ ਕਿ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਪਿੱਛੋਂ ਉਸਦੇ ਪਿਤਾ ਨੇ ਉਸ ਦੇ ਰਿਲੀਜ਼ ਕਰਨ ਲਈ ਰਹਿੰਦੇ ਗੀਤਾਂ ਦਾ ਜ਼ਿੰਮਾ ਲਿਆ ਸੀ।

  ਸਿੱਧੂ ਮੂਸੇਵਾਲਾ ਦਾ ਐਸਵਾਈਐਲ ਨਹਿਰ 'ਤੇ ਗੀਤ ਬੀਤੇ ਦਿਨੀ 6 ਵਜੇ ਜਾਰੀ ਕੀਤਾ ਗਿਆ ਸੀ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਸੀ, ਜਿਸ ਸਦਕਾ ਇਹ 27 ਕਰੋੜ ਤੋਂ ਵੱਧ ਲੋਕਾਂ ਵੱਲੋਂ ਹੁਣ ਤੱਕ ਵੇਖਿਆ ਜਾ ਚੁੱਕਿਆ ਸੀ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ (Moosewala murder case) ਦਾ ਵੀਰਵਾਰ ਨੂੰ ਐਸਵਾਈਐਲ (SYL Song) ਨਹਿਰ 'ਤੇ ਰਿਲੀਜ਼ ਹੋਏ ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤੇ ਹਨ, ਜਿਸ ਨੂੰ 4 ਮਿੰਟਾਂ ਦੇ ਅੰਦਰ ਹੀ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਹੋ ਕੇ ਵੇਖਿਆ। ਗੀਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਦੁਨੀਆ ਭਰ ਵਿੱਚ ਵਸਦੇ ਸਰੋਤਿਆਂ ਸਣੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
  Published by:Krishan Sharma
  First published:

  Tags: Sidhu Moose Wala, Sidhu Moosewala, SYL, Youtube

  ਅਗਲੀ ਖਬਰ