• Home
 • »
 • News
 • »
 • punjab
 • »
 • CHANDIGARH SIKH LEADERS FROM HOME AND ABROAD IN SULTANPUR LODHI DEMAND INTERNATIONAL GURMAT ITIHAS AND RABABI KIRTAN CENTER KS

ਸੁਲਤਾਨਪੁਰ ਲੋਧੀ 'ਚ ਦੇਸ਼-ਵਿਦੇਸ਼ ਦੇ ਸਿੱਖ ਆਗੂਆਂ ਨੇ ਕੌਮਾਂਤਰੀ ਗੁਰਮਤਿ ਇਤਿਹਾਸ ਤੇ ਰਬਾਬੀ ਕੀਰਤਨ ਕੇਂਦਰ ਦੀ ਚੁੱਕੀ ਮੰਗ

ਸੁਲਤਾਨਪੁਰ ਲੋਧੀ ਵਿਖੇ ਗਲੋਬਲ ਸਿੱਖ ਵਿਚਾਰ ਮੰਚ ਨੇ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਬੀਬੀ ਜਗੀਰ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਪਦਮਸ਼੍ਰੀ, ਸਵਾਮੀ ਸ਼ਾਂਤਾ ਨੰਦ ਅਤੇ ਦੇਸ਼-ਵਿਦੇਸ਼ ਤੋਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

 • Share this:
  ਸੁਲਤਾਨਪੁਰ ਲੋਧੀ/ਚੰਡੀਗੜ੍ਹ: ਸੁਲਤਾਨਪੁਰ ਲੋਧੀ ਵਿਖੇ ਗਲੋਬਲ ਸਿੱਖ ਵਿਚਾਰ ਮੰਚ ਦੇ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਨੇ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਬੀਬੀ ਜਗੀਰ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਪਦਮਸ਼੍ਰੀ, ਸਵਾਮੀ ਸ਼ਾਂਤਾ ਨੰਦ ਅਤੇ ਦੇਸ਼-ਵਿਦੇਸ਼ ਤੋਂ ਆਏ ਸਿੱਖ ਸਕਾਲਰਾਂ ਸਮੇਤ ਆਦਿ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।

  ਇਸ ਅੰਤਰਰਾਸ਼ਟਰੀ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਇਤਿਹਾਸਕਾਰ ਅਤੇ 8 ਵਰਲਡ ਰਿਕਾਰਡ ਹਾਸਿਲ ਕਰਨ ਵਾਲੀ ਸ਼ਖ਼ਸੀਅਤ 'ਸੱਯਦ ਸਿਮਰ ਸਿੰਘ' ਨੂੰ ਵੀ ਪਟਿਆਲੇ ਤੋਂ ਖਾਸ ਸੱਦਿਆ ਗਿਆ। ਉਨ੍ਹਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਰਮਜੀਤ ਸਿੰਘ ਮਾਨਸਾ ਅਤੇ ਆਸਾ ਸਿੰਘ ਘੁੰਮਣ ਨਡਾਲਾ ਨੂੰ ਖਾਸ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸੰਗੀਤ ਅਤੇ ਪੁਰਾਤਨ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੀ ਕੀਤੀ ਮੰਗ ਬਾਰੇ ਖਾਸ ਤੌਰ 'ਤੇ ਦੱਸਿਆ।

  ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ਵ ਸਿੱਖ ਕਾਨਫਰੰਸ ਨੂੰ ਸੰਬੋਧਨ ਦੌਰਾਨ।


  ਸੱਯਦ ਸਿਮਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਕਈ ਮੰਤਰੀਆਂ ਸਾਹਮਣੇ ਇਸ ਵਿਸ਼ੇਸ਼ ਕੇਂਦਰ ਦੀ ਮੰਗ ਰੱਖੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਜਲਦ ਸਰਕਾਰ ਨਾਲ ਗੱਲ ਕਰਕੇ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾ ਜੀ ਅਤੇ ਉਨ੍ਹਾਂ ਦੀ ਰਬਾਬ ਦੀ ਯਾਦ ਵਿੱਚ ਯਾਦਗਾਰੀ ਚਿਠੀਆਂ ਦੇ ਕਵਰ ਅਤੇ ਇੰਵੇਲਪ ਜਾਰੀ ਕਰਵਾਉਣਗੇ।

  ਇਸ ਮੰਗ ਵਿੱਚ ਹੋਰ ਵਾਧਾ ਕਰਦੇ ਹੋਏ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਵੱਲੋਂ ਬੀਬੀ ਜਗੀਰ ਨੂੰ ਵੀ ਖਾਸ ਸਿਫਾਰਸ਼ ਕੀਤੀ ਗਈ ਕਿ ਗੁਰਮਤਿ ਸੰਗੀਤ ਅਤੇ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੇ ਨਾਲ-ਨਾਲ ਸੁਲਤਾਨਪੁਰ ਲੋਧੀ ਵਿਖੇ ਧਰਮ ਅਧਿਐਨ , ਭਾਸ਼ਾ ਅਧਿਐਨ ਅਤੇ ਸਿੱਖ ਖੋਜ ਇਤਿਹਾਸ ਕੇਂਦਰ ਦਾ ਵੀ ਨਿਰਮਾਣ ਕੀਤਾ ਜਾਵੇ।

  ਆਸਾ ਸਿੰਘ ਘੁੰਮਣ ਨਡਾਲਾ ਨੇ ਆਪਣੇ ਭਾਸ਼ਣ ਦੌਰਾਨ ਦਸਿਆ ਕਿ ਉਹ ਵੀ ਛੇਤੀ ਗਲੋਬਲ ਸਿੱਖ ਵਿਚਾਰ ਮੰਚ ਵੱਲੋਂ ਕੇਂਦਰ ਸਰਕਾਰ ਨੂੰ ਇਸ ਵਿਸ਼ੇ ਬਾਰੇ ਚਿਠੀ ਪਾਉਣਗੇ।
  Published by:Krishan Sharma
  First published: