Punjab News: ਆਮ ਆਦਮੀ ਪਾਰਟੀ (AAP) ਦਾ ਗੜ੍ਹ ਮੰਨੇ ਜਾਂਦੇ ਸੰਗਰੂਰ (Sangrur By Election Result) ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ, ਆਮ ਆਦਮੀ ਪਾਰਟੀ (AAP) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮਾਲਵੇ ਵਿੱਚ ਇੱਕ ਇਕੱਠ ਵਿੱਚ ਇੱਕ ਸਵਾਲ ਕੀਤਾ ਸੀ। “ਕੀ ਤੁਸੀਂ ਝਾੜੂ (ਆਪ ਦਾ ਪ੍ਰਤੀਕ) ਫੜੋਗੇ ਜਾਂ ਤਲਵਾਰ ਫੜੋਗੇ?” ਉਨ੍ਹਾਂ ਨੇ ਸੱਜੇ-ਪੱਖੀ ਪੰਥਕ ਆਗੂਆਂ ਦੇ ਇੱਕ ਹਿੱਸੇ ਵੱਲੋਂ ਸਿੱਖ ਸੰਵੇਦਨਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਉਂਦਿਆਂ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਹ ਸਵਾਲ ਪੁੱਛਿਆ ਸੀ ਪਰ ਉਸ ਸਮੇਂ ਪੰਜਾਬ,ਵੱਡੇ ਪੱਧਰ 'ਤੇ,'ਝਾੜੂ' ਚੁੱਕ ਕੇ 'ਆਪ' ਨੂੰ ਭਾਰੀ ਬਹੁਮਤ ਨਾਲ ਵਿਧਾਨ ਸਭਾ 'ਚ ਭੇਜ ਕੇ ਸਰਬਸੰਮਤੀ ਨਾਲ ਜਵਾਬ ਦਿੱਤਾ ਸੀ।
100 ਦਿਨਾਂ ਬਾਅਦ, “ਝਾੜੂ ਬਨਾਮ ਤਲਵਾਰ” ਦੀ ਬਹਿਸ ਮੁੜ ਮੁੜ ਸ਼ੁਰੂ ਹੋ ਗਈ ਹੈ ਕਿਉਂਕਿ ਕੱਟੜਪੰਥੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਸੰਗਰੂਰ ਉਪ ਚੋਣਾਂ ਵਿੱਚ ਜਿੱਤ ਤੋਂ ਬਾਅਦ ਲੋਕ ਸਭਾ ਵਿੱਚ ਆਪਣੀ ਸੀਟ ਲੈਣ ਦੀ ਤਿਆਰੀ ਕਰ ਰਹੇ ਹਨ।
77 ਸਾਲਾ ਸਾਬਕਾ ਆਈਪੀਐਸ ਅਧਿਕਾਰੀ ਨੇ ਪਿਛਲੇ ਸਮੇਂ ਵਿੱਚ ਵੱਖਵਾਦੀ ਪ੍ਰਚਾਰ ਦਾ ਵਾਰ ਵਾਰ ਸਮਰਥਨ ਕੀਤਾ ਹੈ ਅਤੇ ਵੱਖਰੇ ਖਾਲਿਸਤਾਨ ਰਾਜ ਦੀ ਲੋੜ ਦੀ ਵਕਾਲਤ ਕੀਤੀ ਹੈ। ਵਿਡੰਬਨਾ ਇਹ ਹੈ ਕਿ ਜਿਸ ਚੀਜ਼ ਨੇ ਮਾਨ ਦੀ ਕਿਸਮਤ ਨੂੰ ਧੱਕਾ ਦਿੱਤਾ ਜਾਪਦਾ ਹੈ ਉਹ ਸਨ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਹੱਤਿਆ ਅਤੇ ਪਿਛਲੇ ਸਾਲ ਦਿੱਲੀ ਵਿੱਚ ਗਣਤੰਤਰ ਦਿਵਸ ਦੌਰਾਨ ਹੋਈ ਹਿੰਸਾ ਦੇ ਦੋਸ਼ੀ ਵਿਵਾਦਤ ਅਦਾਕਾਰ ਤੋਂ ਕਾਰਕੁਨ ਬਣੇ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ।
ਇਸ ਦਾ ਨਤੀਜਾ ਇਹ ਜਾਪਿਆ ਕਿ ਸਾਰੀ ਸਿਆਸੀ ਹਵਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹੋ ਗਈ ਤੇ ਜ਼ਿਮਨੀ ਚੋਣ ਦੇ ਨਤੀਜੇ ਇਹ ਸਾਫ ਦੱਸਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪਿੱਛੇ ਸਿਰਫ ਉਨ੍ਹਾਂ ਦੀ ਸ਼ਖਸੀਅਤ ਦਾ ਹੱਥ ਨਹੀਂ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਵਿਧਾਨ ਸਭਾ ਤੇ ਇੱਕ ਲੋਕ ਸਭਾ ਚੋਣ ਹਾਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਜ਼ਿਮਨੀ ਚੋਣ ਵਿੱਚ ਜੋ ਜਿੱਤ ਮਿਲੀ ਹੈ ਉਨ੍ਹਾਂ ਵਿੱਚੋਂ ਇਕ ਕਾਰਨ ਹੈ ਮੂਸੇ ਵਾਲਾ ਦੀ ਹੱਤਿਆ,ਜਿਸ ਨੇ ਮੁੱਖ ਤੌਰ 'ਤੇ ਨੌਜਵਾਨਾਂ ਦੇ ਗੁੱਸੇ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਿਆਂ ਨੂੰ ਚੁਣਿਆ ਸੀ।
ਹਾਲਾਂਕਿ ਇਹ ਸਿਰਫ਼ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵੀ ਸੀ, ਜੋ ਚੋਣ ਹਾਰਨ ਦੀ ਲੜੀ ਤੋਂ ਬਾਅਦ ਆਪਣੇ ਆਪ ਨੂੰ ਖ਼ਤਮ ਹੋਣ ਦੇ ਕੰਢੇ 'ਤੇ ਸਮਝ ਰਿਹਾ ਸੀ। ਦਰਅਸਲ,ਅਕਾਲੀ ਆਗੂ ਸੁਖਬੀਰ ਬਾਦਲ ਨੇ ਜ਼ਿਮਨੀ ਚੋਣ 'ਚ 'ਆਪ' ਨੂੰ ਟੱਕਰ ਦੇਣ ਲਈ ਸਾਂਝੇ ਉਮੀਦਵਾਰ ਦਾ ਪ੍ਰਸਤਾਵ ਰੱਖਿਆ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਮਾਨ ਨੂੰ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ ਅਤੇ ਅਕਾਲੀ ਦਲ ਉਹਨਾਂ ਵਰਗੇ 25 ਤੋਂ ਵੱਧ ਕੈਦੀਆਂ ਦੀ ਰਿਹਾਈ ਲਈ ਦਬਾਅ ਪਾ ਰਿਹਾ ਹੈ। ਪਰ ਭਗਵੰਤ ਮਾਨ ਨੇ ਆਖਰੀ ਸਮੇਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਪਰ ਸੱਜੇ ਪੱਖੀ ਸਿੱਖ ਪੰਥਕ ਆਗੂਆਂ ਵੱਲੋਂ ਪੈਦਾ ਕੀਤੇ ਗਏ ਰੌਲੇ ਨੇ ‘ਆਪ’ ਵਿਰੁੱਧ ਮੋਰਚਾ ਖੋਲ ਦਿੱਤਾ ਜਾਪਦਾ ਹੈ।
'ਆਪ' ਦੀ ਹਾਰ ਦਾ ਵੱਡਾ ਕਾਰਨ ਮੂਸੇਵਾਲਾ ਕਤਲੇਆਮ ਬਣਿਆ, ਕਿਉਂਕਿ ਇਸ ਨੇ ਲੋਕਾਂ ਵਿੱਚ ਇਹ ਗੱਲ ਪੱਕੀ ਕਰ ਦਿੱਤੀ ਸੀ ਕਿ ਮਾਨ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ਉੱਤੇ ਫ਼ੇਲ ਸਾਬਿਤ ਹੋਈ ਹੈ ਤੇ ਨਤੀਜੇ ਵਜੋਂ ਪੰਥਕ ਸਿਆਸਤ ਨੂੰ ਲੋਕਾਂ ਦਾ ਹੋਰ ਵੀ ਤਿੱਖਾ ਸਮਰਥਨ ਮਿਲਿਆ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab politics, Sangrur bypoll, Shiromani Akali Dal, Simranjit Singh Mann