Khalistan Slogan on Guru nanak Dev Tharmal Plant Wall In Bathinda: ਬਠਿੰਡਾ ਸ਼ਹਿਰ ਵਿੱਚ ਇੱਕ ਵਾਰ ਮੁੜ ਖਾਲਿਸਤਾਨ ਦੀ ਦਹਿਸ਼ਤ ਵੇਖਣ ਨੂੰ ਮਿਲੀ ਹੈ। ਇਥੇ ਇੱਕ ਵਾਰ ਮੁੜ ਖਾਲਿਸਤਾਨੀ ਸੋਚ ਅਣਪਛਾਤੇ ਲੋਕਾਂ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਕੰਧਾਂ 'ਤੇ ਨਾਹਰੇ ਲਿਖੇ ਮਿਲੇ ਹਨ। ਥਰਮਲ ਪਲਾਂਟ ਦੀਆ ਕੰਧਾਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ, ਹਿੰਦਸੁਤਾਨ ਮੁਰਦਾਬਾਦ ਦੇ ਨਾਹਰੇ ਲਿਖੇ ਗਏ ਹਨ।
ਇਹ ਨਾਹਰੇ ਕਿਸ ਨੇ ਲਿਖੇ ਹਨ? ਇਸ ਬਾਰੇ ਪੁਲਿਸ ਕੁੱਝ ਵੀ ਪਤਾ ਨਹੀਂ ਲਗਾ ਸਕੀ ਹੈ। ਇਸਤੋਂ ਪਹਿਲਾਂ ਵੀ ਬਠਿੰਡਾ ਵਿੱਚ ਬੀਤੇ ਦਿਨਾਂ ਦੌਰਾਨ ਵਣ ਵਿਭਾਗ ਦੇ ਦਫਤਰ ਦੀ ਕੰਧ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਮਿਲੇ ਸਨ, ਜਿਸ ਮਾਮਲੇ ਵਿੱਚ ਵੀ ਪੁਲਿਸ ਦੇ ਹੱਥ ਖਾਲੀ ਹਨ।
ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਾਲ ਕੰਧਾਂ 'ਤੇ ਲਿਖੇ ਖਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਹਰੇ ਲਿਖਣ ਦੇ ਸਬੰਧ ਵਿੱਚ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਪਨੂੰ ਨੇ ਜਾਰੀ ਵੀਡੀਓ ਵਿੱਚ ਕਿਹਾ ਹੈ ਕਿ ਦੇਸ਼ ਨੂੰ ਵੋਟਾਂ ਨਾਲ ਆਜ਼ਾਦੀ ਮਿਲੇਗੀ, ਬੰਬ ਨਾਲ ਨਹੀਂ।
ਜਿ਼ਕਰਯੋਗ ਹੈ ਕਿ ਇਹ ਇਕੱਠੇ ਬਠਿੰਡਾ ਵਿੱਚ ਘਟਨਾ ਨਹੀਂ ਵਾਪਰੀ ਹੈ। ਇਸਤੋਂ ਪਹਿਲਾਂ ਸੰਗਰੂਰ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Gurpatwant, Khalistan, Punjab Police, Sikhs For Justice