ਚੰਡੀਗੜ੍ਹ: Khalistan Slogan: ਫਿਰੋਜ਼ਪੁਰ (Ferozepur) ਵਿਖੇ ਡੀਆਰਐਮ ਦਫ਼ਤਰ ਦੀ ਕੰਧ 'ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ। ਇਸਦੇ ਨਾਲ ਹੀ ਕੰਧ 'ਤੇ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ ਜਿੰਦਾਬਾਦ (SFJ) ਦੇ ਨਾਅਰੇ ਵੀ ਲਿਖੇ ਹੋਏ ਸਨ।
ਜ਼ਿਕਰਯੋਗ ਹੈ ਕਿ ਖਾਲਿਸਤਾਨ ਜਿੰੰਦਾਬਾਦ ਦੇ ਨਾਅਰੇ ਲਿਖੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਵੀ ਫ਼ਰੀਦਕੋਟ ਵਿਖੇ ਇੱਕ ਪਾਰਕ ਦੀ ਕੰਧ 'ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਇਸਤੋਂ ਪਹਿਲਾਂ ਹਿਮਾਚਲ ਵਿਧਾਨ ਸਭਾ ਭਵਨ ਦੀ ਕੰਧ 'ਤੇ ਵੀ ਇਹ ਨਾਅਰੇ ਅਤੇ ਝੰਡਾ ਝੂਲਦਾ ਵਿਖਾਈ ਦਿੱਤਾ ਸੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਹੁਣ ਫਿਰੋਜ਼ਪੁਰ ਵਿੱਚ ਇਹ ਘਟਨਾ ਵਾਪਰਨ ਨਾਲ ਪੁਲਿਸ ਅਤੇ ਸੁਰੱਖਿਆ ਏਜੰਸੀ ਚੌਕਸ ਹੋ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਕੌਣ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khalistan, Khalistan Zindabad Force, Khalistani, Punjab government, Punjab Police