Home /News /punjab /

ਅੰਮ੍ਰਿਤਪਾਲ ਸਿੰਘ, ਸੰਤ ਭਿੰਡਰਾਂਵਾਲਾ ਨਹੀਂ ਬਣ ਸਕਦਾ: ਸੋਨੀਆ ਮਾਨ ਨੇ ਕਿਹਾ; BJP ਲੈ ਰਹੀ ਸਭ ਤੋਂ ਵੱਧ ਲਾਹਾ

ਅੰਮ੍ਰਿਤਪਾਲ ਸਿੰਘ, ਸੰਤ ਭਿੰਡਰਾਂਵਾਲਾ ਨਹੀਂ ਬਣ ਸਕਦਾ: ਸੋਨੀਆ ਮਾਨ ਨੇ ਕਿਹਾ; BJP ਲੈ ਰਹੀ ਸਭ ਤੋਂ ਵੱਧ ਲਾਹਾ

ਅੰਮ੍ਰਿਤਪਾਲ ਸਿੰਘ, ਸੰਤ ਭਿੰਡਰਾਂਵਾਲਾ ਨਹੀਂ ਬਣ ਸਕਦਾ: ਸੋਨੀਆ ਮਾਨ ਨੇ ਕਿਹਾ; BJP ਲੈ ਰਹੀ ਸਭ ਤੋਂ ਵੱਧ ਲਾਹਾ

ਪੰਜਾਬੀ ਗਾਇਕਾ ਅਤੇ ਅਦਾਕਾਰਾ ਸੋਨੀਆ ਮਾਨ ਨੇ ਵੀ ਅੰਮ੍ਰਿਤਪਾਲ ਸਿੰਘ 'ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅੰਮ੍ਰਿਤਪਾਲ ਦਾ ਖੂਬ ਲਾਹਾ ਲੈ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਕਾਬਲੇ 'ਤੇ ਸੋਨੀਆ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਕੋਈ ਮੁਕਾਬਲਾ ਨਹੀਂ ਹੈ, ਅੰਮ੍ਰਿਤਪਾਲ ਤਾਂ ਕੀ ਉਨ੍ਹਾਂ ਵਰਗਾ ਨਾ ਕੋਈ ਹੈ ਅਤੇ ਨਾ ਹੀ ਕੋਈ ਬਣ ਸਕਦਾ ਹੈ।

ਹੋਰ ਪੜ੍ਹੋ ...
  • Share this:

Sonia Mann on Amritpal Singh Waris Punjab de interview: ਖਾਲਿਸਤਾਨੀ ਸੋਚ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਧ ਭਖਿਆ ਹੋਇਆ ਹੈ। ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੋਂ ਬਾਅਦ ਉਸ ਦੀਆਂ ਤਕਰੀਰਾਂ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮੱਚੀ ਹੋਈ ਹੈ। ਖਾਲਿਸਤਾਨੀ ਪੱਖੀ ਸੋਚ ਰੱਖਣ ਵਾਲੇ ਕਈ ਆਗੂ ਵੀ ਉਸ ਦੀਆਂ ਤਿੱਖੀਆਂ ਗੱਲਾਂ ਨਾਲ ਸਹਿਮਤ ਹਨ, ਜਦਕਿ ਵਿਰੋਧ ਵੀ ਤੇਜ਼ ਹੈ, ਜਿਸ ਸਬੰਧੀ ਉਸਦੀ ਜਾਂਚ ਨੂੰ ਲੈ ਕੇ ਵੀ ਪੁਲਿਸ ਨੂੰ ਕਾਰਵਾਈ ਲਈ ਵੀ ਕਿਹਾ ਗਿਆ ਹੈ ਅਤੇ ਪੰਜਾਬ ਸਰਕਾਰ ਜਾਂਚ ਵੀ ਕਰਵਾ ਰਹੀ ਹੈ। ਇੱਕ ਕਾਰਵਾਈ ਤਹਿਤ ਕੇਂਦਰ ਸਰਕਾਰ ਵੱਲੋਂ ਅੰਮ੍ਰਿ਼ਤਾਪਲ ਦਾ ਟਵਿੱਟਰ ਅਕਾਊਂਟ ਵੀ ਪਿਛਲੇ ਦਿਨੀ ਬੁੰਦ ਭਾਰਤ ਵਿੱਚ ਬੰਦ ਕਰਵਾ ਦਿੱਤਾ ਗਿਆ।

ਇਸ ਸਭ ਦੇ ਵਿਚਾਲੇ ਹੁਣ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੋਨੀਆ ਮਾਨ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅੰਮ੍ਰਿਤਪਾਲ ਦਾ ਖੂਬ ਲਾਹਾ ਲੈ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਕਾਬਲੇ 'ਤੇ ਸੋਨੀਆ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਕੋਈ ਮੁਕਾਬਲਾ ਨਹੀਂ ਹੈ, ਅੰਮ੍ਰਿਤਪਾਲ ਤਾਂ ਕੀ ਉਨ੍ਹਾਂ ਵਰਗਾ ਨਾ ਕੋਈ ਹੈ ਅਤੇ ਨਾ ਹੀ ਕੋਈ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਹੈ ਅਤੇ ਅੰਮ੍ਰਿਤਪਾਲ ਹੀ ਰਹੇਗਾ, ਭਿੰਡਰਾਂਵਾਲਾ ਨਹੀਂ ਬਣ ਸਕਦਾ।

ਸੋਨੀਆ ਮਾਨ ਲੇ ਕਿਹਾ ਕਿ ਕਿੰਨੇ ਹੀ ਚਿਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੈ, ਜਿਸ ਲਈ ਅੰਮ੍ਰਿਤਪਾਲ ਤਤਪਰ ਹੈ ਅਤੇ ਉਹ ਲੋਕਾਂ ਨੂੰ ਚੋਣਾਂ ਲਈ ਉਤਸ਼ਾਹ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਖੁਦ ਪ੍ਰਧਾਨ ਨਹੀਂ ਬਣਨਾ ਚਾਹੁੰਦਾ, ਸਿਰਫ਼ ਲੋਕਾਂ ਨੂੰ  ਸ਼ੋ੍ਰਣੀ ਕਮੇਟੀ ਚੋਣਾਂ ਕਰਵਾਉਣ ਲਈ ਇਕਜੁਟ ਕਰ ਰਿਹਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਐਸਜੀਪੀਸੀ ਚੋਣਾਂ ਵਿੱਚ ਸਿਰਫ਼ ਉਹੀ ਵੋਟ ਪਾ ਸਕਦਾ ਹੈ, ਜਿਹੜਾ ਅੰਮ੍ਰਿਤਧਾਰੀ ਸਿੱਖ ਹੈ।

ਅੰਮ੍ਰਿਤਪਾਲ ਸਿੰਘ ਦੇ ਈਸਾਈ ਧਰਮ ਨੂੰ ਲੈ ਕੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗਲਤ ਗੱਲ ਹੈ, ਕਿਉਂਕਿ ਸਿੱਖ ਧਰਮ ਅਜਿਹਾ ਕਦੇ ਕਹਿੰਦਾ। ਸਾਡੇ ਗੁਰੂਆਂ ਨੇ ਸਾਨੂੰ ਨੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ, ਕਿਰਤ ਕਰਨਾ ਅਤੇ ਵੰਡ ਕੇ ਛਕੋ ਸਿਖਾਇਆ ਹੈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀਆਂ ਇਹ ਗੱਲਾਂ ਵੰਡਣ ਵਾਲੀਆਂ ਹਨ, ਜਿਸਦਾ ਅਸਰ ਸਾਡੇ ਬਾਹਰ ਗਏ ਬੱਚਿਆਂ 'ਤੇ ਪੈ ਸਕਦਾ ਹੈ। ਸੋ ਸਾਨੂੰ ਅਜਿਹੀਆਂ ਤਕਰੀਰਾਂ ਤੋਂ ਬਚਣਾ ਚਾਹੀਦਾ ਅਤੇ ਬੋਲਣ ਤੋਂ ਪਹਿਲਾਂ ਸੋ ਵਾਰੀ ਸੋਚਣਾ ਚਾਹੀਦਾ ਹੈ।

Published by:Krishan Sharma
First published:

Tags: Amritpal singh Twitter, Bhindranwale, Punjab Police, SGPC, Sonia mann, Waris Punjab De