Home /News /punjab /

ਸੋਨੂੰ ਸੂਦ ਨੇ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਉਣ ਵਾਲੀ 7 ਸਾਲਾ ਸਾਨਵੀ ਸੂਦ ਨੂੰ ਦਿੱਤੀ ਵਧਾਈ

ਸੋਨੂੰ ਸੂਦ ਨੇ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਉਣ ਵਾਲੀ 7 ਸਾਲਾ ਸਾਨਵੀ ਸੂਦ ਨੂੰ ਦਿੱਤੀ ਵਧਾਈ

ਰੋਪੜ ਦੀ 7 ਸਾਲਾ ਲੜਕੀ ਨੇ ਮਾਊਂਟਐਵਰੇਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਾਨਵੀ ਦੀ ਇਸ ਪ੍ਰਾਪਤੀ 'ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਉਸ ਨੂੰ ਵਧਾਈ ਦਿੰਦਿਆਂ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ।

 • Share this:

  ਚੰਡੀਗੜ੍ਹ: ਰੋਪੜ ਦੀ 7 ਸਾਲਾ ਲੜਕੀ ਨੇ ਮਾਊਂਟ ਐਵਰੈਸਟ (Mount Everest) ਦੇ ਬੇਸ ਕੈਂਪ ’ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਾਨਵੀ ਦੀ ਇਸ ਪ੍ਰਾਪਤੀ 'ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਨੇ ਉਸ ਨੂੰ ਵਧਾਈ ਦਿੰਦਿਆਂ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ।

  ਜ਼ਿਕਰਯੋਗ ਹੈ ਕਿ ਰੋਪੜ ਦੀ ਰਹਿਣ ਵਾਲੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਲੜਕੀ ਹੈ ਜਿਸਨੇ ਮਾਊਂਟ ਐਵਰੇਸਟ ਦੇ ਬੈਂਸ ਕੈਂਪ ’ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਘੱਟ ਆਕਸੀਜਨ ਵਿੱਚ ਠੰਡੀਆਂ ਤੇ ਤੇਜ ਹਵਾਵਾਂ ਨੂੰ ਸਹਿੰਦੇ ਹੋਏ ਤੰਗ ਅਤੇ ਅੋਖੇ ਰਸਤਿਆਂ ਵਿੱਚੋਂ ਗੁਜ਼ਾਰਦੇ ਹੋਏ ਸਾਨਵੀ ਨੇ ਲਗਭਗ 65 ਕਿਲੋਮੀਟਰ ਦਾ ਇਹ ਟ੍ਰੈਕ 9 ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

  ਸੋਨੂੰ ਸੂਦ ਨੇ ਕਿਹਾ ਕਿ ਰੋਪੜ ਦੀ 7 ਸਾਲ ਦੀ ਸਾਨਵੀ ਸੂਦ ਨੂੰ ਐਵਰੈਸਟ ਬੇਸ ਕੈਂਪ ਨੂੰ ਸਰ ਕਰਨ ਅਤੇ ਅਜਿਹਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬੱਚੀ ਬਣਨ 'ਤੇ ਬਹੁਤ-ਬਹੁਤ ਵਧਾਈਆਂ।

  View this post on Instagram

  A post shared by Preneet Kaur (@preneet.kaur)  ਬਾਲੀਵੁੱਡ ਕਲਾਕਾਰ ਨੇ ਹੌਲਾ ਅਫਜਾਈ ਕਰਦਿਆਂ ਕਿਹਾ ਕਿ ਜੋ ਇਸਨੇ ਕੀਤਾ ਹੈ ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਿਸ ਕਿਸਮ ਦੀ ਇਹ ਨੰਨ੍ਹੀ ਬੱਚੀ ਹਿੰਮਤ ਰੱਖਦੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਉਹ ਭਵਿੱਖ ਵਿੱਚ ਜੋ ਵੀ ਕਰਨਾ ਚੁਣੇਗੀ ਉਸ ਵਿੱਚ ਫ਼ਤਿਹ ਪ੍ਰਾਪਤ ਕਰੇਗੀ।

  Published by:Krishan Sharma
  First published:

  Tags: Bollywood, Entertainment news, Sonu Sood