• Home
 • »
 • News
 • »
 • punjab
 • »
 • CHANDIGARH SPORTS OLYMPICS HELD IN FARIDKOTS MODERN JAIL PRISONERS SHOWED THE ESSENCE KS

ਫ਼ਰੀਦਕੋਟ ਦੀ ਮਾਡਰਨ ਜੇਲ੍ਹ 'ਚ ਕਰਵਾਏ ਓਲੰਪਿਕ ਮੁਕਾਬਲੇ, ਕੈਦੀਆਂ ਨੇ ਦਿਖਾਏ ਜ਼ੌਹਰ

ਓਲੰਪਿਕ ਵਿੱਚ ਹੋਰਾਂ ਜੇਲ੍ਹਾਂ ਵਿੱਚੋਂ ਆਏ ਕੈਦੀਆਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਖੇਡਾਂ ਦੇ ਆਖਰੀ ਦਿਨ ਕਬੱਡੀ ਦੇ ਫ਼ਾਈਨਲ ਮੈਚ ਕਰਵਾਏ ਗਏ, ਜਿਸ ਵਿੱਚ ਫ਼ਰੀਦਕੋਟ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਓਲੰਪਿਕ ਵਿੱਚ ਡੀਆਈਜੀ ਜਤਿੰਦਰ ਮੌੜ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ।

 • Share this:
  ਫ਼ਰੀਦਕੋਟ/ਚੰਡੀਗੜ੍ਹ: ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਮੁੱਖਧਾਰਾ ਦੇ ਵਿੱਚ ਲਿਆਉਣ ਲਈ ਲਗਾਤਾਰ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ। ਇਸ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਜੇਲ੍ਹ ਓਲੰਪਿਕ ਤਹਿਤ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਰੱਸਾਕਸ਼ੀ, ਲੰਬੀ ਛਾਲ, ਦੌੜਾਂ, ਕਬੱਡੀ, ਵਾਲੀਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ।

  ਫ਼ਰੀਦਕੋਟ ਦੀ ਜੇਲ੍ਹ ਦੇ ਕੈਦੀਆਂ ਨੇ ਜਿੱਤੇ ਸਭ ਤੋਂ ਵੱਧ ਮੈਡਲ

  ਇਸ ਓਲੰਪਿਕ ਵਿੱਚ ਹੋਰਾਂ ਜੇਲ੍ਹਾਂ ਵਿੱਚੋਂ ਆਏ ਕੈਦੀਆਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਖੇਡਾਂ ਦੇ ਆਖਰੀ ਦਿਨ ਕਬੱਡੀ ਦੇ ਫ਼ਾਈਨਲ ਮੈਚ ਕਰਵਾਏ ਗਏ, ਜਿਸ ਵਿੱਚ ਫ਼ਰੀਦਕੋਟ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਓਲੰਪਿਕ ਵਿੱਚ ਡੀਆਈਜੀ ਜਤਿੰਦਰ ਮੌੜ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ।

  ਡੀਆਈਜੀ ਤੇਜਿੰਦਰ ਮੌੜ ਖੇਡ ਮੁਕਾਬਲੇ ਦੌਰਾਨ ਕੈਦੀਆਂ ਨਾਲ ਮੁਲਾਕਾਤ ਕਰਨ ਸਮੇਂ।


  ਇਸ ਮੌਕੇ ਗੱਲਬਾਤ ਕਰਦੇ ਹੋਏ ਕੈਦੀਆਂ ਨੇ ਕਿਹਾ ਕਿ ਉਹ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ ਕਿ ਜੇਲ੍ਹ ਦੇ ਅੰਦਰ ਇਹ ਟੂਰਨਾਮੈਂਟ ਕਰਵਾਏ ਗਏ, ਜਿਸ ਕਾਰਨ ਉਨ੍ਹਾਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਵਧੀਆ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਟੂਰਨਾਮੈਂਟ ਹੋਰ ਹੋਣੇ ਚਾਹੀਦੇ ਹਨ।

  ਇਸ ਮੌਕੇ ਡੀਆਈਜੀ ਤੇਜਿੰਦਰ ਮੌੜ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੀ ਸਹੂਲਤਾਂ ਲਈ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕੈਦੀਆਂ ਨੂੰ ਹਰ ਸਹੂਲਤਾਂ ਦਿੱਤੀ ਜਾਂਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਕੈਦੀਆ ਦੇ ਖੇਡਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਜੋ ਟੀਮਾਂ ਇਸ ਵਿੱਚੋਂ ਵਧੀਆ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਨੂੰ ਪੰਜਾਬ ਪੱਧਰ 'ਤੇ ਜੇਲ੍ਹਾਂ ਦੇ ਵਿੱਚ ਇਨ੍ਹਾਂ ਦੇ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਇਹ ਵਧੀਆ ਜਿੰਦਗੀ ਬਤੀਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ।
  Published by:Krishan Sharma
  First published:
  Advertisement
  Advertisement