Home /News /punjab /

ਸੁਖਬੀਰ ਬਾਦਲ ਨੂੰ ਸੰਮਨ ਨਹੀਂ, ਸਗੋਂ ਸਿੱਧਾ ਗ੍ਰਿਫ਼ਤਾਰ ਹੀ ਕੀਤਾ ਜਾਣਾ ਚਾਹੀਦਾ ਸੀ: ਕੁੰਵਰ ਵਿਜੈ ਪ੍ਰਤਾਪ

ਸੁਖਬੀਰ ਬਾਦਲ ਨੂੰ ਸੰਮਨ ਨਹੀਂ, ਸਗੋਂ ਸਿੱਧਾ ਗ੍ਰਿਫ਼ਤਾਰ ਹੀ ਕੀਤਾ ਜਾਣਾ ਚਾਹੀਦਾ ਸੀ: ਕੁੰਵਰ ਵਿਜੈ ਪ੍ਰਤਾਪ

ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ (Kunwar Vijay Pratap MLA AAP) ਨੇ ਬਾਦਲ ਪਰਿਵਾਰ ਅਤੇ ਆਪਣੀ ਪਾਰਟੀ 'ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਸੁਖਬੀਰ ਬਾਦਲ (Sukhbir Badal) ਨੂੰ ਸੰਮਨ ਭੇਜੇ ਜਾਣ 'ਤੇ ਕਿਹਾ ਕਿ ਸੁਖਬੀਰ ਬਾਦਲ ਦੀ ਸਿੱਧਾ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ।

ਹੋਰ ਪੜ੍ਹੋ ...
  • Share this:

    ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ (Kunwar Vijay Pratap MLA AAP) ਨੇ ਬਾਦਲ ਪਰਿਵਾਰ ਅਤੇ ਆਪਣੀ ਪਾਰਟੀ 'ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਸੁਖਬੀਰ ਬਾਦਲ (Sukhbir Badal) ਨੂੰ ਸੰਮਨ ਭੇਜੇ ਜਾਣ 'ਤੇ ਕਿਹਾ ਕਿ ਸੁਖਬੀਰ ਬਾਦਲ ਦੀ ਸਿੱਧਾ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਜਿਹੜੇ ਵੀ ਲੋਕ ਸ਼ਾਮਲ ਹਨ, ਉਨ੍ਹਾਂ ਦੀ ਸਿੱਧੀ ਗ੍ਰਿਫ਼ਤਾਰੀ ਕੀਤੀ ਜਾਣੀ ਚਾਹੀਦੀ ਹੈ, ਪਰੰਤੂ ਅਜਿਹਾ ਨਹੀਂ ਹੁੰਦਾ। ਇਸ ਕਾਰਨ ਹੀ ਨਸ਼ੇ ਦੇ ਵਪਾਰੀ (ਬਿਕਰਮ ਮਜੀਠੀਆ 'ਤੇ ਤੰਜ) ਨੂੰ ਜ਼ਮਾਨਤ ਮਿਲ ਗਈ।

    ਦੱਸ ਦੇਈਏ ਕਿ ਵੀਰਵਾਰ ਕੋਟਕਪੂਰਾ ਗੋਲੀਬਾਰੀ (Kotkapura Firing) ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਸੁਖਬੀਰ ਬਾਦਲ ਨੂੰ ਸੰਮਨ (Sukhbir badal Summoned) ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ 30 ਅਗਸਤ ਨੂੰ ਸਵੇਰੇ 10.30 ਵਜੇ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜਾਂਚ ਚੰਡੀਗੜ੍ਹ ਦੇ ਸੈਕਟਰ 32 'ਚ ਹੋਵੇਗੀ।

    ਉਨ੍ਹਾਂ ਬਿਕਰਮ ਮਜੀਠੀਆ ਮਾਮਲੇ 'ਚ ਕਿਹਾ ਕਿ ਕਿਸੇ ਨੇ ਵੀ ਡਰੱਗ ਮਾਮਲੇ 'ਚ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ। ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਅਫਸਰ ਨਾ ਬਣਨ ਸਗੋਂ ਲੋਕਾਂ ਦੇ ਸੇਵਕ ਹੀ ਬਣੇ ਰਹਿਣ।

    ਆਪ ਵਿਧਾਇਕ ਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਉਨ੍ਹਾਂ ਸਾਰੇ ਲੋਕਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਜਿਹੜੇ ਕੋਟਕਪੂਰਾ ਗੋਲੀਕਾਂਡ ਵਿੱਚਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਹੈ ਪਰ ਉਸ ਵਿੱਚ ਲਿਖੀ ਗਈ ਇੱਕ ਵੀ ਲਾਈਨ *ਤੇ ਅਜੇ ਤੱਕ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।

    ਉਨ੍ਹਾਂ ਕਿਹਾ ਕਿ ਜਿਸ ਦਿਨ ਮੈਨੂੰ ਕੋਈ ਇਸ ਸਬੰਧੀ ਕਿਸੇ ਗੱਲ ਬਾਰੇ ਪੁੱਛੇਗਾ ਤਾਂ ਮੈਂ ਖੁਦ ਹੀ ਸੋਸ਼ਲ ਮੀਡੀਆ *ਤੇ ਲਾਈਵ ਹੋ ਕੇ ਦੱਸਾਂਗਾ।

    Published by:Krishan Sharma
    First published:

    Tags: AAP Punjab, Bhagwant Mann, Punjab Police, Shiromani Akali Dal, Sukhbir Badal