• Home
 • »
 • News
 • »
 • punjab
 • »
 • CHANDIGARH SUKHBIR BADAL TAKES NOTICE OF BALBIR SIDHU SHAMLAT LAND LEASE CASE FOR ONLY RS 1 LAKH PER ANNUM KS

ਸੁਖਬੀਰ ਬਾਦਲ ਨੇ ਬਲਬੀਰ ਸਿੱਧੂ ਸ਼ਾਮਲਾਟ ਜ਼ਮੀਨ ਨੂੰ ਸਿਰਫ਼ 1 ਲੱਖ ਰੁਪਏ ਸਾਲਾਨਾ ਲੀਜ਼ ਮਾਮਲੇ ਦਾ ਲਿਆ ਨੋਟਿਸ

ਉਨ੍ਹਾਂ ਕਿਹਾ ਕਿ ਸਿੱਧੂ ਨੇ ਤਾਂ ਬਲੋਂਗੀ ਪਿੰਡ ਵਿੱਚ ਗਊਸ਼ਾਲਾ ਦੇ ਨਾਂਅ ’ਤੇ ਟਰੱਸਟ ਬਣਾ ਕੇ 10.4 ਏਕੜ ਸ਼ਾਮਲਾਟ ਜ਼ਮੀਨ ਹਥਿਆ ਲਈ, ਜਦਕਿ ਇਸ ਜ਼ਮੀਨ ’ਤੇ ਇੱਕ ਬੈਂਕੁਇਟ ਹਾਲ ਅਤੇ ਹੋਰ ਵਪਾਰਕ ਗਤੀਵਿਧੀਆਂ ਦੀ ਮਨਜ਼ੂਰੀ ਲੈ ਲਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵੀ ਪਿੰਡ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕੌਡੀਆਂ ਦੇ ਭਾਅ ਜ਼ਮੀਨ ਹਥਿਆਈ ਗਈ ਹੈ।

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਕਿਹਾ ਕਿ ਕਾਂਗਰਸ ਰਾਜਕਾਲ ਦੌਰਾਨ ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਪਿੰਡ ਬੜੀ ਵਿਖੇ 90 ਕਰੋੜ ਰੁਪਏ ਕੀਮਤ ਦੀ 7.5 ਏਕੜ ਬੇਸ਼ਕੀਮਤੀ ਜ਼ਮੀਨ ਧੱਕੇ ਨਾਲ ਹਥਿਆਰ ਲਈ ਹੈ ਤੇ ਪ੍ਰਾਈਵੇਟ ਹਸਪਤਾਲ ਦੇ ਨਿਰਮਾਣ ਵਾਸਤੇ ਇਸ ਵਾਸਤੇ ਸਾਲਾਨਾ 1 ਲੱਖ ਰੁਪਏ ਲੀਜ਼ ਤੈਅ ਕੀਤੀ ਗਈ ਹੈ।

  ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਰਲ ਕੇ ਪਿੰਡ ਬੜੀ ਵਿਚ ਲੱਗੇ ਧਰਨੇ ਵਿਚ ਸ਼ਮੂਲੀਅਤ ਕੀਤੀ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 90 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜ਼ਮੀਨ ਇਲਾਕੇ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ 33 ਸਾਲਾਂ ਲਈ ਲੀਜ਼ ’ਤੇ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਸਾਰੀ ਗ੍ਰਾਮ ਸਭਾ ਹੀ ਇਸ ਕੰਮ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਸਰਪੰਚ ਨੇ ਮੈਨੂੰ ਉਹ ਵੀਡੀਓ ਵੀ ਵਿਖਾਈ ਹੈ ਜਿਸ ਵਿੱਚ ਬਲਬੀਰ ਸਿੱਧੂ ਪਿੰਡ ਵਾਲਿਆਂ ’ਤੇ ਹਸਪਤਾਲ ਬਣਾਉਣ ਲਈ ਇਹ ਜ਼ਮੀਨ ਦੇਣ ਵਾਸਤੇ ਦਬਾਅ ਪਾ ਰਹੇ ਹਨ।

  ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਦੌਰਾਨ ਬਾਦਲ ਨੇ ਕਿਹਾ ਕਿ ਪਿੰਡ ਬੜੀ ਤੋਂ ਇਲਾਵਾ ਪਿੰਡ ਆਕੜੀ, ਸਿਹਰਾ, ਸੇਹਰੀ, ਤਖਤੂਮਾਜਰਾ ਅਤੇ ਪਬਰਾ ਦੇ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਦੱਸਿਆ ਕਿ ਕਿਵੇਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿਰ ’ਤੇ ਆਈਟੀ ਪਾਰਕ ਲਈ ਐਕਵਾਇਰ ਕੀਤੀ 1102 ਏਕੜ ਜ਼ਮੀਨ ਦਾ ਗਲਤ ਮੁਆਵਜ਼ਾ ਵੰਡਿਆ ਗਿਆ ਹੈ। ਇਸੇ ਤਰੀਕੇ ਬਲਬੀਰ ਸਿੱਧੂ ਮੁਹਾਲੀ ਵਿੱਚ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਤਾਂ ਬਲੋਂਗੀ ਪਿੰਡ ਵਿੱਚ ਗਊਸ਼ਾਲਾ ਦੇ ਨਾਂਅ ’ਤੇ ਟਰੱਸਟ ਬਣਾ ਕੇ 10.4 ਏਕੜ ਸ਼ਾਮਲਾਟ ਜ਼ਮੀਨ ਹਥਿਆ ਲਈ, ਜਦਕਿ ਇਸ ਜ਼ਮੀਨ ’ਤੇ ਇੱਕ ਬੈਂਕੁਇਟ ਹਾਲ ਅਤੇ ਹੋਰ ਵਪਾਰਕ ਗਤੀਵਿਧੀਆਂ ਦੀ ਮਨਜ਼ੂਰੀ ਲੈ ਲਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵੀ ਪਿੰਡ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕੌਡੀਆਂ ਦੇ ਭਾਅ ਜ਼ਮੀਨ ਹਥਿਆਈ ਗਈ ਹੈ।

  ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਇੱਕ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸੂਬੇ ਵਿੱਚ ਕਮਿਸ਼ਨ ਗਠਿਤ ਕੀਤਾ ਜਾਵੇਗਾ, ਜੋ ਬਲਬੀਰ ਸਿੱਧੂ ਤੇ ਮਦਨ ਲਾਲ ਜਲਾਲਪੁਰ ਸਮੇਤ ਕਾਂਗਰਸੀਆਂ ਵੱਲੋਂ ਸ਼ਾਮਲਾਟ ਜ਼ਮੀਨ ਦੇ ਕੀਤੇ ਘੁਟਾਲੇ ਦੀ ਜਾਂਚ ਕਰਨਗੇ। ਉਨ੍ਹਾਂ  ਕਿਹਾ ਕਿ ਅਸੀਂ ਨਜਾਇਜ਼ ਤੌਰ ’ਤੇ ਹਾਸਲ ਕੀਤੀਆਂ ਸ਼ਾਮਲਾਟ ਜ਼ਮੀਨਾਂ ਦੀ ਇਹ ਲੀਜ਼ ਰੱਦ ਰੱਦ ਕਰ ਕੇ ਜ਼ਮੀਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਾਪਸ ਕਰਾਂਗੇ।

  ਇਸ ਦੌਰਾਨ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਤਸਵੀਰਾਂ ਖਿੱਚਵਾਉਣ ’ਤੇ ਜ਼ੋਰ ਦੇਣਾ ਬੰਦ ਕਰ ਕੇ ਸੂਬੇ ਨੁੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਕੁਪ੍ਰਬੰਧਨ ਅਹਿਾ ਹੈ ਕਿ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਨਹੀਂ ਮਿਲ ਰਹੀ।

  ਜਦੋਂ ਉਨ੍ਹਾਂ ਤੋਂ ਪੰਜਾਬ ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਛਿੜੀ ਜੰਗ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਉਹੀ ਕਾਂਗਰਸੀ ਆਗੂ ਹਨ, ਜੋ ਅਰੂਸਾ ਆਲਮ ਨੂੰ ਬਹੁਤ ਵੱਡੀ ਤਰਜੀਹ ਦਿੰਦੇ ਸਨ ਤੇ ਉਸ ਨਾਲ ਤਸਵੀਰ ਖਿੱਚਵਾਉਣ ਲਈ ਤਰਲੋ ਮੱਛੀ ਹੁੰਦੇ ਸਨ। ਉਨ੍ਹਾਂ ਕਿਹਾ ਕਿ ਇਹ ਆਗੂ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਪਹਿਲਾਂ ਅਰੂਸਾ ਆਲਮ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਅਤੇ ਪਹਿਲਾਂ ਸਾਢੇ ਚਾਰ ਸਾਲਾਂ ਦੌਰਾਨ ਉਸਦੇ ਖਿਲਾਫ ਕਿਉਂ ਨਹੀਂ ਬੋਲੇ।
  Published by:Krishan Sharma
  First published: