• Home
  • »
  • News
  • »
  • punjab
  • »
  • CHANDIGARH SUKHPAL KHAIRA REAPPEARS IN SPECIAL COURT AFTER REMAND CALLS CONGRESS LEADERS SNAKES OF BUCKLE KS

ਸੁਖਪਾਲ ਖਹਿਰਾ ਦੀ ਰਿਮਾਂਡ ਪਿੱਛੋਂ ਮੁੜ ਵਿਸ਼ੇਸ਼ ਅਦਾਲਤ 'ਚ ਹੋਈ ਪੇਸ਼ੀ, ਕਾਂਗਰਸੀ ਆਗੂਆਂ 'ਤੇ ਲਾਏ ਗੰਭੀਰ ਦੋਸ਼

ਮਨੀ ਲਾਂਡਰਿੰਗ ਕੇਸ: ਖਹਿਰਾ ਨੇ ਇਸ ਦੌਰਾਨ ਕਾਂਗਰਸ ਪਾਰਟੀ 'ਤੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਸ ਖਿਲਾਫ ਪੂਰੀ ਸਾਜਿਸ਼ ਰਚੀ ਗਈ ਸੀ।

  • Share this:
    ਚੰਡੀਗੜ੍ਹ: ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ 7 ਦਿਨਾਂ ਦੇ ਰਿਮਾਂਡ ਪਿੱਛੋਂ ਦੁਬਾਰਾ ਚੰਡੀਗੜ੍ਹ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ 11 ਨਵੰਬਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਪਿੱਛੋਂ ਉਹ ਰਿਮਾਂਡ 'ਤੇ ਸਨ।

    ਈਡੀ ਵੱਲੋਂ ਰਿਮਾਂਡ ਤੋਂ ਬਾਅਦ ਮੁੜ ਸੁਖਪਾਲ ਸਿੰਘ ਖਹਿਰਾ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਪੇਸ਼ੀ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਵਿਰੁੱਧ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਉਹ ਲਗਾਤਾਰ ਈ.ਡੀ ਦਾ ਸਮਰਥਨ ਕਰਦਾ ਹਾਂ, ਜਦਕਿ ਉਸ ਨੂੰ ਇਸ ਗੱਲ ਦਾ ਦੁੱਖ ਹੈ।

    ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਸ ਫੰਡਿੰਗ ਨੂੰ ਲੈ ਕੇ ਉਸ ਉਪਰ ਦੋਸ਼ ਲਗਾਏ ਜਾ ਰਹੇ ਹਨ, ਉਹ ਸਿਰਫ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ 'ਤੇ ਵਿਦੇਸ਼ ਗਿਆ ਸੀ ਅਤੇ ਉਸ ਨੇ ਕੋਈ ਪੈਸਾ ਨਹੀਂ ਲਿਆ। ਖਹਿਰਾ ਨੇ ਇਹ ਵੀ ਕਿਹਾ ਕਿ ਉਸ ਖਿਲਾਫ ਸਿਰਫ ਸਿਆਸੀ ਸਾਜਿਸ਼ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ ਅਤੇ ਜਿਸ ਫਾਜ਼ਲੀ ਦੇ ਕੇਸ ਦੀ ਗੱਲ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ 'ਤੇ ਸੁਪਰੀਮ ਕੋਰਟ ਪਹਿਲਾਂ ਹੀ ਸਟੇਅ ਦੇ ਚੁੱਕੀ ਹੈ।

    ਖਹਿਰਾ ਦਾ ਕਾਂਗਰਸੀ ਆਗੂਆਂ 'ਤੇ ਗੰਭੀਰ ਦੋਸ਼

    ਖਹਿਰਾ ਨੇ ਇਸ ਦੌਰਾਨ ਕਾਂਗਰਸ ਪਾਰਟੀ 'ਤੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਸ ਖਿਲਾਫ ਪੂਰੀ ਸਾਜਿਸ਼ ਰਚੀ ਗਈ ਸੀ। ਉਸ ਨੇ ਕਿਹਾ ਕਿ ਭਾਜਪਾ ਤਾਂ ਮੇਰੇ ਵਿਰੁੱਧ ਸੀ ਹੀ, ਪਰ ਜਿਹੜਾ ਉਸ ਨਾਲ ਆਪਣੀ ਪਾਰਟੀ ਦੇ ਵਿਚਲੇ ਬੁੱਕਲ ਦੇ ਸੱਪਾਂ ਨੇ ਸਾਜਿਸ ਰਚੀ ਹੈ, ਉਹ ਉਸਦਾ ਆਉਣ ਵਾਲੇ ਦਿਨਾਂ ਵਿੱਚ ਬਾਹਰ ਆ ਕੇ ਖੁਲਾਸਾ ਕਰੇਗਾ।
    Published by:Krishan Sharma
    First published: