Home /News /punjab /

ਜਾਖੜ ਦੇ ਭਾਜਪਾ 'ਚ ਜਾਣ 'ਤੇ ਕੋਈ ਹੈਰਾਨੀ ਨਹੀਂ, ਅੱਜ ਤਾਂ ਸਿਰਫ਼ ਰਸਮੀ ਸ਼ਮੂਲੀਅਤ ਹੋਈ ਹੈ: ਰਾਜਾ ਵੜਿੰਗ

ਜਾਖੜ ਦੇ ਭਾਜਪਾ 'ਚ ਜਾਣ 'ਤੇ ਕੋਈ ਹੈਰਾਨੀ ਨਹੀਂ, ਅੱਜ ਤਾਂ ਸਿਰਫ਼ ਰਸਮੀ ਸ਼ਮੂਲੀਅਤ ਹੋਈ ਹੈ: ਰਾਜਾ ਵੜਿੰਗ

file photo

file photo

Jakhar Joins Bjp: ਕਾਂਗਰਸ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ ਕਿ ਜਾਖੜ ਦਾ ਭਾਜਪਾ ਵਿੱਚ ਜਾਣਾ ਕੋਈ ਅਚਨਚੇਤ ਨਹੀਂ ਹੈ, ਉਹ ਅੱਜ ਸਿਰਫ਼ ਭਾਜਪਾ ਵਿੱਚ ਰਸਮੀ ਤੌਰ 'ਤੇ ਸ਼ਾਮਲ ਹੋਏ ਹਨ। ਹਾਲਾਂਕਿ ਭਾਜਪਾ ਲਈ ਕੰਮ ਤਾਂ ਉਨ੍ਹਾਂ ਨੇ ਪਹਿਲਾਂ ਹੀ ਲੰਮੇ ਸਮੇਂ ਤੋਂ ਕਰਨਾ ਸ਼ੁਰੂ ਕਰ ਦਿੱਤਾ ਸੀ।

 • Share this:
  ਚੰਡੀਗੜ੍ਹ: Jakhar Joins Bjp: ਸੁਨੀਲ ਜਾਖੜ (Sunil Jakhar) ਵੱਲੋਂ ਕਾਂਗਰਸ (Congress) ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ ਹਨ। ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਪਿੱਛੋਂ ਪੰਜਾਬ ਦੀ ਰਾਜਨੀਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਭਾਜਪਾ ਜਿਥੇ ਇਸ ਨੂੰ ਹਾਂ-ਪੱਖੀ ਕਹਿ ਰਹੀ ਹੈ, ਉਥੇ ਹੀ ਕਾਂਗਰਸ ਪਾਰਟੀ ਦੇ ਆਗੂ ਵੀ ਵੱਖ ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਜਾਖੜ ਦੇ ਭਾਜਪਾ ਵਿੱਚ ਜਾਣ 'ਤੇ ਕਿਹਾ ਹੈ ਕਿ ਇਸ ਵਿੱਚ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੈ ਅਤੇ ਨਾ ਹੀ ਇਹ ਕੋਈ ਅਚਨਚੇਤ ਭਾਜਪਾ ਵਿੱਚ ਸ਼ਮੂਲੀਅਤ ਹੋਈ ਹੈ।

  ਕਾਂਗਰਸ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ ਕਿ ਜਾਖੜ ਦਾ ਭਾਜਪਾ ਵਿੱਚ ਜਾਣਾ ਕੋਈ ਅਚਨਚੇਤ ਨਹੀਂ ਹੈ, ਉਹ ਅੱਜ ਸਿਰਫ਼ ਭਾਜਪਾ ਵਿੱਚ ਰਸਮੀ ਤੌਰ 'ਤੇ ਸ਼ਾਮਲ ਹੋਏ ਹਨ। ਹਾਲਾਂਕਿ ਭਾਜਪਾ ਲਈ ਕੰਮ ਤਾਂ ਉਨ੍ਹਾਂ ਨੇ ਪਹਿਲਾਂ ਹੀ ਲੰਮੇ ਸਮੇਂ ਤੋਂ ਕਰਨਾ ਸ਼ੁਰੂ ਕਰ ਦਿੱਤਾ ਸੀ।

  ਪੰਜਾਬ ਕਾਂਗਰਸ ਪ੍ਰਧਾਨ ਦਾ ਟਵੀਟ।


  ਰਾਜਾ ਵੜਿੰਗ (Raja Warring) ਨੇ ਜਾਖੜ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਾਖੜ ਨੇ ਸ਼ਰੇਆਮ ਹਿੰਦੂਤਵ ਦੀ ਰਾਜਨੀਤੀ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਹਰ ਢੰਗ ਨਾਲ ਨੁਕਸਾਨ ਪਹੁੰਚਾਇਆ। ਜਾਖੜ ਵੱਲੋਂ ਹਿੰਦੂ ਪੱਤਾ ਖੇਡਣ ਦਾ ਕਾਰਨ ਇੱਕ ਹੀ ਸੀ ਅਤੇ ਅੱਜ ਉਹ ਕਾਰਨ ਸਾਹਮਣੇ ਆ ਗਿਆ ਹੈ।
  Published by:Krishan Sharma
  First published:

  Tags: Amarinder Raja Warring, Congress, Punjab congess, Sunil Jakhar

  ਅਗਲੀ ਖਬਰ