CM Bahgwant Mann and CM Manohar Lal Khattar Meeting On SYL Issue: ਸਭ ਤੋਂ ਵਿਵਾਦ ਮੁੱਦੇ ਐਸਵਾਈਐਲ ਨਹਿਰ 'ਤੇ ਅੱਜ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਪਹਿਲੀ ਮੀਟਿੰਗ ਹੋਈ, ਪਰੰਤੂ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਮੀਟਿੰਗ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀ ਵੱਲੋਂ ਇੱਕ ਵੀ ਬੂੰਦ ਪਾਣੀ ਨਾ ਹੋਣ ਦੇ ਬਿਆਨ 'ਤੇ ਅੜੇ ਹੋਏ ਸਨ।
ਸਹਿਮਤੀ ਨਹੀਂ, ਕੇਂਦਰੀ ਮੰਤਰੀ ਨੂੰ ਸੌਂਪਾਂਗੇ ਰਿਪੋਰਟ, ਫੇਰ ਦੇਖਾਂਗੇ ਅਗਲੀ ਮੀਟਿੰਗ: ਖੱਟਰ
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅੱਜ ਮੀਟਿੰਗ ਵਿਚ ਦੋਵਾਂ ਮੁੱਖ ਮੰਤਰੀਆਂ ਵਿਚਕਾਰ ਹੀ ਸਹਿਮਤੀ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਇਹ ਐਸਵਾਈਐਲ ਦਾ ਵਿਵਾਦ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫੈਸਲਾ ਹਰਿਆਣਾ ਦੇ ਹਿੱਤ ਵਿੱਚ ਆਇਆ ਸੀ। ਅਦਾਲਤ ਨੇ ਵੀ ਜਨਵਰੀ 2023 ਤੱਕ ਇਸ ਮਸਲੇ ਨੂੰ ਸੁਝਾਉਣ ਦਾ ਸਮਾਂ ਦਿੱਤਾ ਹੈ। ਖੱਟਰ ਨੇ ਕਿਹਾ ਕਿ ਉਹ ਅਸੀਂ ਆਪਣੀ ਰਿਪੋਰਟ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੌਂਪਾਂਗੇ, ਜਿਸ ਪਿੱਛੋਂ ਹੀ ਤੈਅ ਹੋਵੇਗਾ ਕਿ ਅਗਲੀ ਮੀਟਿੰਗ ਕਰਨੀ ਹੈ ਜਾਂ ਨਹੀਂ।
ਹਰਿਆਣਾ ਕੋਲ ਪਹਿਲਾਂ ਹੀ ਸਾਡੇ ਕੋਲੋਂ ਵੱਧ 14 ਫ਼ੀਸਦੀ ਪਾਣੀ: ਭਗਵੰਤ ਮਾਨ
SYL ਮੁੱਦੇ ਉੱਤੇ ਮੀਟਿੰਗ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪੱਖ ਰਖਦਿਆਂ ਕਿਹਾ ਕਿ ਅਸੀਂ ਕਈ ਦਿਨਾਂ ਤਾਂ ਇਸ ਮੁੱਦੇ 'ਤੇ ਤਿਆਰੀ ਕਰ ਰਹੇ ਸੀ ਅਤੇ ਅੱਜ ਅਸੀਂ ਪੂਰੀ ਤਰ੍ਹਾਂ ਤੱਥਾਂ ਆਧਾਰਤ ਮਜਬੂਤੀ ਨਾਲ ਆਪਣਾ ਪੱਖ ਮੀਟਿੰਗ ਵਿੱਚ ਰੱਖਿਆ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹ’ਇਆ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤੇ ਰੱਦ ਕੀਤੇ ਸਨ, ਪਰੰਤੂ ਜਦੋਂ ਹਰਿਆਦਾ ਚੋਣਾਂ ਆਈਆਂ ਤਾਂ ਕੇਂਦਰ ਵਿੱਚ ਉਸ ਸਮੇਂ ਕਾਂਗਰਸ ਸਰਕਾਰ ਨੇ ਪਾਣੀਆਂ ਦੇ ਸਮਝੌਤੇ 25 ਸਾਲ ਬਾਅਦ ਰੀਵਿਊ ਕੀਤੇ, ਪਰੰਤੂ ਪਰ ਇਸ ਸਮਝੌਤੇ ਨੂੰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਯਮੁਨਾ ਵਿੱਚ ਸਾਡਾ ਹਿੱਸਾ ਨਹੀਂ ਹੈ ਤਾਂ ਅਸੀਂ ਸਤੁਲਜ ਵਿੱਚ ਕਿਉਂ ਦੇਈਏ ਸਾਡੇ ਕੋਲ ਸਿਰਫ਼ 12.24 ਫ਼ੀਸਦੀ ਪਾਣੀ ਹੈ, ਜਦਕਿ ਹਰਿਆਣਾ ਕੋਲ ਪਹਿਲਾਂ ਹੀ ਸਾਡੇ ਕੋਲੋਂ ਵੱਧ 14 ਫ਼ੀਸਦੀ ਪਾਣੀ ਹੈ, ਜਿਸ ਨੂੰ ਲੈ ਕੇ ਅੱਜ ਅਸੀਂ ਆਪਣਾ ਪੱਖ ਰੱਖਿਆ। ਅੱਜ ਹਰਿਆਣਾ ਐਸਵਾਈਐਲ ਦਾ ਕਹਿੰਦਾ ਹੈ ਕਿ ਨਿਰਮਾਣ ਕਰੋ, ਜਿਸ 'ਤੇ ਅਸੀਂ ਕਿਹਾ ਹੈ ਕਿ ਸਾਡੇ ਕੋਲ ਪਾਣੀ ਹੀ ਨਹੀਂ ਹੈ।
ਹਰਿਆਣਾ ਸਾਡਾ ਛੋਟਾ ਭਰਾ ਹੈ, ਪਰ ਸਾਡੇ ਕੋਲ ਉਸ ਲਈ ਇੱਕ ਬੂੰਦ ਵੀ ਪਾਣੀ ਨਹੀਂ
ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਨੂੰ ਪਾਣੀ ਚਾਹੀਦਾ ਹੈ ਤਾਂ ਹਰਿਆਣਾ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਕੋਲੋਂ ਚਲਦੇ ਹਾਂ। ਕੇਂਦਰ ਵਿੱਚ ਵੀ ਭਾਜਪਾ ਹੈ ਅਤੇ ਹਰਿਆਣਾ ਵਿੱਚ ਵੀ ਭਾਜਪਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਪਾਣੀ ਕਿਤੋਂ ਦੇ ਦਿਓ। ਸ਼ਾਰਦਾ ਲਿੰਕ ਤੋਂ ਪਾਣੀ ਦਿਓ ਹਰਿਆਣਾ ਨੂੰ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਕੋਲ ਸਤਲੁਜ਼ ਦਰਿਆ ਨਹੀਂ, ਸਗੋਂ ਨਦੀ ਵਹਿ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਦੁਹਰਾਇਆ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ, ਪਰ ਸਾਡੇ ਕੋਲ ਉਸ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Punjab congess, Shiromani Akali Dal, SYL