• Home
  • »
  • News
  • »
  • punjab
  • »
  • CHANDIGARH TAMINDER SINGH ANAND ANNOUNCING TANKHAIA FROM AKAL TAKHT IN CASE OF OFFERING FAULTY GURU GRANTH SAHIB ON AMERICAN WEBSITE KS

ਗਲਤੀਆਂ ਭਰਪੂਰ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ: ਤਮਿੰਦਰ ਸਿੰਘ ਆਨੰਦ ਤਨਖਾਹੀਆ ਕਰਾਰ, ਅਕਾਲ ਤਖਤ 'ਤੇ ਪੇਸ਼ ਹੋਣ ਦੇ ਹੁਕਮ

ਸ੍ਰੀ ਗੁਰੂ ਗ੍ਰੰਥ ਸਾਹਿਬ (Guru Granth Sahib) ਦੇ ‘ਸਰੂਪ’ ਨੂੰ ਅਣ-ਅਧਿਕਾਰਤ ਤੌਰ ‘ਤੇ ਛਾਪਣ ਅਤੇ ਗੁਰਬਾਣੀ (Gurbani) ਨੂੰ ਕਥਿਤ ਤੌਰ ‘ਤੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ ਅਕਾਲ ਤਖ਼ਤ (Akal Takhat) ਨੇ ਅਮਰੀਕਾ (America) ਸਥਿਤ ਤਮਿੰਦਰ ਸਿੰਘ ਆਨੰਦ (Taminder Singh Anand) ਨੂੰ ਤਨਖਾਹੀਆ ਕਰਾਰ ਦਿੱਤਾ ਹੈ।

Youtube Video
  • Share this:
    ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ (Guru Granth Sahib) ਦੇ ‘ਸਰੂਪ’ ਨੂੰ ਅਣ-ਅਧਿਕਾਰਤ ਤੌਰ ‘ਤੇ ਛਾਪਣ ਅਤੇ ਗੁਰਬਾਣੀ (Gurbani) ਨੂੰ ਕਥਿਤ ਤੌਰ ‘ਤੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ ਅਕਾਲ ਤਖ਼ਤ (Akal Takhat) ਨੇ ਅਮਰੀਕਾ (America) ਸਥਿਤ ਤਮਿੰਦਰ ਸਿੰਘ ਆਨੰਦ (Taminder Singh Anand) ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਅਤੇ ਪੰਜ ਪਿਆਰਿਆਂ ਨੇ ਇਸ ਵੱਡੀ ਗਲਤੀ ਲਈ ਆਨੰਦ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਅਤੇ ਆਪਣੀ ਮਨਸ਼ਾ ਦੱਸਣ ਲਈ ਕਿਹਾ ਹੈ, ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਆਫਲਾਈਨ ਅਤੇ ਆਨਲਾਈਨ ਛਪਾਈ 'ਤੇ ਤੁਰੰਤ ਪਾਬੰਦੀ ਲਾਈ ਜਾ ਸਕੇ।

    ਇਸਦੇ ਨਾਲ ਹੀ ਅਕਾਲ ਤਖਤ ਤੋਂ ਜਾਰੀ ਐਲਾਨਨਾਮੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਆਨੰਦ, ਅਕਾਲ ਤਖਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਕੋਈ ਵੀ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਾ ਰੱਖੇ।

    ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸ਼੍ਰੋਮਣੀ ਕਮੇਟੀ (SGPC) ਨੇ ਚੰਡੀਗੜ੍ਹ ਸਥਿਤ ਇੱਕ ਅਗਰਬੱਤੀ ਫਰਮ ਵੱਲੋਂ ਹਿੰਦੀ ਵਿੱਚ ‘ਗੁਟਕਾ ਸਾਹਿਬ’ ਛਾਪਣ ਅਤੇ ਇਸ ’ਤੇ ਆਪਣੀ ਕੰਪਨੀ ਦਾ ਇਸ਼ਤਿਹਾਰ ਛਾਪਣ ਦਾ ਵੀ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੇ ਧਰਮ ਜਾਂਚ ਵਿਭਾਗ ਨੂੰ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦੇ ਹੁਕਮ ਜਾਰੀ ਕੀਤੇ ਹਨ। sikhbookclub.com ਚਲਾਉਣ ਵਾਲੇ ਤਮਿੰਦਰ 'ਤੇ ਦੋਸ਼ ਹੈ ਕਿ ਉਹ ਨਾ ਸਿਰਫ਼ 'ਸਰੂਪ' ਦੀਆਂ ਕਾਪੀਆਂ ਪ੍ਰਕਾਸ਼ਿਤ ਕਰਦਾ ਹੈ ਸਗੋਂ ਵੈੱਬਸਾਈਟ 'ਤੇ ਇਸ ਦੀ PDF ਵੀ ਅਪਲੋਡ ਕਰਦਾ ਹੈ।

    ਦੋਸ਼ ਹੈ ਕਿ ਪਵਿੱਤਰ ਗ੍ਰੰਥ ਦੀ ਸਮੱਗਰੀ ਨੂੰ ਕਥਿਤ ਤੌਰ 'ਤੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ ਅਤੇ ਇਸ ਵਿਚ ਵਿਆਕਰਣ ਦੀਆਂ ਗਲਤੀਆਂ ਸਨ, ਜਿਸ ਨਾਲ ਗੁਰਬਾਣੀ ਦੀਆਂ ਮੂਲ ਤੁਕਾਂ ਨੂੰ ਬਦਲ ਦਿੱਤਾ ਗਿਆ ਹੈ। ਇਸ ਨੂੰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਗੁਰਬਾਣੀ ਦੀ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

    ਸੂਤਰਾਂ ਨੇ ਦੱਸਿਆ ਕਿ ਤਮਿੰਦਰ ਨੇ ਅਕਾਲ ਤਖ਼ਤ ਵਿਖੇ ਸਪੱਸ਼ਟੀਕਰਨ ਦਿੱਤਾ ਸੀ, ਪਰ ਇਹ ਤਸੱਲੀਬਖਸ਼ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਨੇ ਜਥੇਦਾਰ ਨੂੰ ਗੁਰਬਾਣੀ ਦੀਆਂ ਤੁਕਾਂ ਦੀ ਬੇਅਦਬੀ ਵਾਲੇ ਸਰੂਪਾਂ ਦੀ ਅਣ-ਅਧਿਕਾਰਤ ਛਪਾਈ ਵਿਰੁੱਧ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਸਬੰਧਤ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਪਾਰਕ ਹਿੱਤਾਂ ਲਈ ਗੁਰਬਾਣੀ ਦੀ ਦੁਰਵਰਤੋਂ ਅਸਵੀਕਾਰਨਯੋਗ ਹੈ।
    Published by:Krishan Sharma
    First published: