Home /News /punjab /

ਤਰਨਤਾਰਨ RPG ਹਮਲੇ 'ਚ ਪਾਕਿ ਦੀ ISI ਦਾ ਹੱਥ! ਅੱਤਵਾਦੀ ਰਿੰਦਾ ਦੇ ਖੌਫ ਨੂੰ ਜਿਊਂਦਾ ਰੱਖਣਾ ਮਕਸਦ?

ਤਰਨਤਾਰਨ RPG ਹਮਲੇ 'ਚ ਪਾਕਿ ਦੀ ISI ਦਾ ਹੱਥ! ਅੱਤਵਾਦੀ ਰਿੰਦਾ ਦੇ ਖੌਫ ਨੂੰ ਜਿਊਂਦਾ ਰੱਖਣਾ ਮਕਸਦ?

ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਰਿੰਦਾ ਅਜੇ ਵੀ ਜ਼ਿੰਦਾ ਹੈ।

ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਰਿੰਦਾ ਅਜੇ ਵੀ ਜ਼ਿੰਦਾ ਹੈ।

TarnTaran RPG Attack: ਪੁਲਿਸ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੇ ਪੰਜਾਬ 'ਚ ਸਰਗਰਮ ਆਪਣੇ ਸਲੀਪਰ ਸੈੱਲਾਂ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਹਮਲਾ ਰਿੰਦਾ ਦੀ ਮੌਤ ਦੀ ਖ਼ਬਰ ਦਾ ਜਵਾਬ ਮੰਨਿਆ ਜਾ ਰਿਹਾ ਹੈ। ਅੱਤਵਾਦੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਤਵਾਦੀ ਰਿੰਦਾ ਅਜੇ ਮਰਿਆ ਨਹੀਂ, ਸਗੋਂ ਜ਼ਿੰਦਾ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: ਤਰਨਤਾਰਨ ਵਿਖੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਉਪਰ ਰਾਕੇਟ ਲਾਂਚਰ ਹਮਲੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਅਨੁਸਾਰ ਤਰਨਤਾਰਨ ਆਰਪੀਜੀ ਹਮਲਾ ਇੱਕ ਅੱਤਵਾਦੀ ਹਮਲਾ ਹੈ ਅਤੇ ਇਸਦੇ ਪਿੱਛੇ ਖਾਲਿਸਤਾਨ ਪੱਖੀ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਤਰਨਤਾਰਨ 'ਚ ਹਮਲੇ ਨੂੰ ਆਈ.ਐੱਸ.ਆਈ. ਨੇ ਕਰਵਾਇਆ ਹੈ ਅਤੇ ਇਸ ਹਮਲੇ 'ਚ ਖਾਲਿਸਤਾਨੀ ਅੱਤਵਾਦੀ ਵੀ ਸ਼ਾਮਲ ਹਨ। ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਜੱਦੀ ਪਿੰਡ 'ਚ ਆਰ.ਪੀ.ਜੀ. 'ਤੇ ਗੋਲੀਬਾਰੀ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਮਕਸਦ ਇਹ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅੱਤਵਾਦੀ ਰਿੰਦਾ ਦੇ ਆਤੰਕ ਨੂੰ ਜ਼ਿੰਦਾ ਰੱਖਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਜ਼ਿਲ੍ਹੇ ਦੇ ਅੰਮ੍ਰਿਤਸਰ-ਬਠਿੰਡਾ ਹਾਈਵੇਅ 'ਤੇ ਸਥਿਤ ਸਰਹਾਲੀ ਥਾਣੇ 'ਤੇ ਸ਼ੁੱਕਰਵਾਰ ਤੜਕੇ ਕਰੀਬ 1 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕਰ ਦਿੱਤਾ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਖਾਲਿਸਤਾਨ ਪੱਖੀ ਅੱਤਵਾਦੀਆਂ ਨੇ ਪੰਜਾਬ 'ਚ ਸਰਗਰਮ ਆਪਣੇ ਸਲੀਪਰ ਸੈੱਲਾਂ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਹਮਲਾ ਰਿੰਦਾ ਦੀ ਮੌਤ ਦੀ ਖ਼ਬਰ ਦਾ ਜਵਾਬ ਮੰਨਿਆ ਜਾ ਰਿਹਾ ਹੈ। ਅੱਤਵਾਦੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਤਵਾਦੀ ਰਿੰਦਾ ਅਜੇ ਮਰਿਆ ਨਹੀਂ, ਸਗੋਂ ਜ਼ਿੰਦਾ ਹੈ।


ਕੁਝ ਦਿਨ ਪਹਿਲਾਂ ਆਈ ਸੀ ਰਿੰਦਾ ਦੀ ਮੌਤ ਦੀ ਖਬਰ 

ਇਸ ਤੋਂ ਪਹਿਲਾਂ ਖੁਫੀਆ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਸੀ ਕਿ ਖਾਲਿਸਤਾਨੀ ਸਮਰਥਕ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਜੇ ਮਰਿਆ ਨਹੀਂ ਹੈ ਅਤੇ ਪਾਕਿਸਤਾਨ ਵਿਚ ਅਜੇ ਵੀ ਜ਼ਿੰਦਾ ਹੈ। ਉਸ ਨੇ ਜਾਣਬੁੱਝ ਕੇ ਆਪਣੀ ਮੌਤ ਦੀ ਅਫਵਾਹ ਫੈਲਾਈ, ਤਾਂ ਜੋ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਉਸ ਤੋਂ ਹਟ ਜਾਵੇ। ਪਿਛਲੇ ਦਿਨੀਂ ਖਬਰ ਆਈ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਅੱਤਵਾਦੀ ਰਿੰਦਾ ਦੀ ਪਾਕਿਸਤਾਨ 'ਚ ਹੀ ਮੌਤ ਹੋ ਗਈ ਸੀ। ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਰਿੰਦਾ ਅਜੇ ਵੀ ਜ਼ਿੰਦਾ ਹੈ। ਨਵੰਬਰ ਦੇ ਆਖਰੀ ਹਫਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਅੱਤਵਾਦੀ ਰਿੰਦਾ ਦਾ ਮੁੱਦਾ ਉਠਾਇਆ ਗਿਆ ਸੀ।

ਖਾਲਿਸਤਾਨੀ ਜਥੇਬੰਦੀ SFJ ਨੇ ਵੀ ਲਈ ਜਿੰਮੇਵਾਰੀ

ਉਧਰ, ਸਿੱਖਸ ਫਾਰ ਜਸਟਿਸ (ਐਸਐਫਜੇ) ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਆਡੀਓ ਜਾਰੀ ਕਰਕੇ ਹਮਲੇ ਦੀ ਜਿ਼ੰਮੇਵਾਰ ਲਈ ਹੈ। ਪਨੂੰ ਨੇ ਵੀਡੀਓ ਵਿੱਚ ਕਿਹਾ ਹੈ ਕਿ ਇਹ ਹਮਲਾ ਉਸ ਵੱਲੋਂ ਕਰਵਾਇਆ ਗਿਆ ਹੈ। ਆਡੀਓ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਨੇਹਾ ਦਿੰਦਿਆਂ ਕਿਹਾ ਗਿਆ ਹੈ ਕਿ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਗਿਆ ਹੈ, ਜਿਸਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ।

Published by:Krishan Sharma
First published:

Tags: Bhagwant Mann, Khalistan, Punjab Police, RPG Attack in Punjab, Sikhs For Justice, Tarn taran