• Home
 • »
 • News
 • »
 • punjab
 • »
 • CHANDIGARH TEACHERS PROTEST AGAINST CM CHANNIS ARRIVAL IN GURUHARSAHAI TRIP ABANDONED IN MIDDLE KS

ਗੁਰੂਹਰਸਹਾਏ ਪੁੱਜੇ CM ਚੰਨੀ ਦਾ ਅਧਿਆਪਕਾਂ ਵੱਲੋਂ ਤਿੱਖਾ ਵਿਰੋਧ, ਅੱਧ-ਵਿਚਕਾਰ ਛੱਡਣਾ ਪਿਆ ਦਾ ਦੌਰਾ

ਗੁਰੂਹਰਸਹਾਏ ਦੌਰੇ 'ਤੇ ਪੁੱਜੇ ਮੁੱਖ ਮੰਤਰੀ ਦਾ ਵੀਰਵਾਰ ਮੰਗਾਂ ਨੂੰ ਲੈ ਕੇ ਅਧਿਆਪਕਾਂ, ਕੱਚੇ ਕਾਮਿਆਂ, ਆਂਗਨਵਾੜੀ ਵਰਕਰਾਂ, ਕਿਸਾਨਾਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ। ਵਿਰੋਧ ਇੰਨਾ ਜ਼ਬਰਦਸਤ ਸੀ ਕਿ ਚੰਨੀ ਨੂੰ ਦੌਰਾ ਅੱਧ-ਵਿਚਕਾਰ ਹੀ ਛੱਡ ਕੇ ਮੁੜਨਾ ਪਿਆ।

 • Share this:
  ਚੰਡੀਗੜ੍ਹ: ਮੁੱਖ ਮੰਤਰੀ (Chief Minister Punjab) ਚਰਨਜੀਤ ਸਿੰਘ ਚੰਨੀ (Charanjeet Singh Channi) ਨੂੰ ਵੀਰਵਾਰ ਉਸ ਸਮੇਂ ਅਧਿਆਪਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਗੁਰੂ ਹਰਸਹਾਏ 'ਚ ਰਾਣਾ ਗੁਰਜੀਤ ਸਿੰਘ ਸੋਢੀ (Rana Gurjit Singh Sodhi) ਦੀ ਰਿਹਾਇਸ਼ ਰਾਜਗੜ੍ਹ ਪੁੱਜੇ। ਪਰੰਤੂ ਮੰਗਾਂ ਨੂੰ ਲੈ ਕੇ ਅਧਿਆਪਕਾਂ (Teachers Protest), ਕੱਚੇ ਕਾਮਿਆਂ, ਆਂਗਨਵਾੜੀ ਵਰਕਰਾਂ, ਕਿਸਾਨਾਂ ਆਦਿ ਜਥੇਬੰਦੀਆਂ ਵੱੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਭਰਵਾਂ ਵਿਰੋਧ ਕੀਤਾ ਗਿਆ, ਜਿਸ ਕਾਰਨ ਚੰਨੀ ਨੂੰ ਦੌਰਾ ਅੱਧ-ਵਿਚਕਾਰ ਹੀ ਛੱਡ ਕੇ ਮੁੜਨਾ ਪਿਆ।

  ਜਾਣਕਾਰੀ ਅਨੁਸਾਰ ਚੰਨੀ ਨੇ ਇਥੇ ਮੰਤਰੀ ਗੁਰਮੀਤ ਸੋਢੀ ਦੀ ਰਿਹਾਇਸ਼ 'ਤੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ। ਪਰੰਤੂ ਜਦੋਂ ਹੀ ਮੁੱਖ ਮੰਤਰੀ ਚੰਨੀ ਨੇ ਸੰਬੋਧਨ ਕੀਤਾ ਤਾਂ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ 'ਤੇ ਕਾਂਗਰਸੀ ਵਰਕਰਾਂ ਅਤੇ ਬੇਰੁਜ਼ਗਾਰਾਂ ਵਿਰੁੱਧ ਸਥਿਤੀ ਖਿੱਚਧੂਹ ਤੱਕ ਪੁੱਜ ਗਈ, ਜਿਸ 'ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਡਾਲ ਵਿੱਚੋਂ ਬਾਹਰ ਕੀਤਾ।

  ਉਪਰੰਤ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਵੀ ਇਹ ਬੇਰੁਜ਼ਗਾਰ ਅਧਿਆਪਕ ਨਹੀਂ ਰੁਕੇ ਅਤੇ ਵਾਪਸੀ 'ਤੇ ਚੰਨੀ ਦੀਆਂ ਗੱਡੀਆਂ ਨੂੰ ਘੇਰਾ ਪਾ ਲਿਆ ਅਤੇ ਮੁਰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਇਸ ਮੌਕੇ ਇਨ੍ਹਾਂ ਨੂੰ ਖਿੱਚ ਧੂਹ ਕਰਕੇ ਧੱਕੇ ਨਾਲ ਖਦੇੜਿਆ।

  ਇਸਤੋਂ ਬਾਅਦ ਮੁੱਖ ਮੰਤਰੀ ਦਾ ਕਿਸਾਨਾਂ ਨੇ ਵੀ ਗੁਰੂਹਰਸਹਾਏ 'ਚ ਰਾਹ ਰੋਕਿਆ ਅਤੇ ਧਰਨਾ ਲਾ ਕੇ ਰਾਣਾ ਸੋਢੀ ਦੀ ਰਿਹਾਇਸ਼ ਅੱਗੇ ਬੈਠ ਗਏ। ਇਥੇ ਮੁੱਖ ਮੰਤਰੀ ਨੇ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ, ਜੋ ਕਿ ਨਹੀਂ ਠੱਪ ਹੋ ਗਈ।

  ਇਸ ਮੌਕੇ ਅਧਿਆਪਕਾਂ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਵੀ ਧਰਨਾ ਲਾਇਆ ਗਿਆ ਅਤੇ ਆਵਾਜਾਈ ਠੱਪ ਕੀਤੀ ਗਈ, ਜਿਸ ਪਿੱਛੋਂ ਮੁੱਖ ਮੰਤਰੀ ਆਪਣੇ ਅਗਲੇ ਦੋਵੇਂ ਪ੍ਰੋਗਰਾਮ ਰੱਦ ਕਰਦੇ ਹੋਏ ਚੋਪਰ ਲੈ ਕੇ ਉਡ ਗਏ।
  Published by:Krishan Sharma
  First published: