Home /News /punjab /

Chandigarh : ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਨੀਲੇ ਕਾਰਡ,ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

Chandigarh : ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਨੀਲੇ ਕਾਰਡ,ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਪੰਜਾਬ 'ਚ ਫਰਜ਼ੀ ਨੀਲੇ ਕਾਰਡ ਕੱਟੇ ਜਾਣਗੇ ,ਸੂਬਾ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਪੰਜਾਬ 'ਚ ਫਰਜ਼ੀ ਨੀਲੇ ਕਾਰਡ ਕੱਟੇ ਜਾਣਗੇ ,ਸੂਬਾ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ਦੇ ਉਹ ਲੋਕ ਜੋ ਆਰਥਿਕ ਤੌਰ 'ਤੇ ਠੀਕ ਹਨ ਪਰ ਉਨ੍ਹਾਂ ਨੇ ਫਰਜ਼ੀ ਆਟਾ ਦਾਲ ਸਕੀਮ ਤਹਿਤ ਨੀਲੇ ਕਾਰਡ ਬਣਾਏ ਹਨ ਉਹ ਹੁਣ ਕੱਟੇ ਜਾਣਗੇ। ਕਿਉਂਕਿ ਪੰਜਾਬ ਸਰਕਾਰ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ। ਸਰਕਾਰ ਨੇ 30 ਨਵੰਬਰ ਤੱਕ ਸੂਬੇ ਦੇ ਕਮਿਸ਼ਨਰਾਂ ਤੋਂ ਨੀਲੇ ਕਾਰਡਾਂ ਸਬੰਧੀ ਵੈਰੀਫਿਰੇਸ਼ਨ ਰਿਪੋਰਟ ਮੰਗੀ ਹੈ। ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ।

ਹੋਰ ਪੜ੍ਹੋ ...
  • Share this:

ਵੈਰੀਫਿਕੇਸ਼ਨ ਦੌਰਾਨ ਗ਼ਲਤ ਪਾਏ ਜਾਣ ਵਾਲੇ ਕਾਰਡ ਕੱਟੇ ਜਾਣਗੇ

ਦਰਅਸਲ ਕੁਝ ਮਹੀਨੇ ਪਹਿਲਾਂ ਇੱਕ ਲਗਜ਼ਰੀ ਗੱਡੀ 'ਚ ਨੀਲੇ ਕਾਰਡ 'ਤੇ ਆਟਾ-ਦਾਲ ਲੈਣ ਆਏ ਵਿਅਕਤੀ ਦੀ ਵੀਡਿਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਵਿਭਾਗ ਅਤੇ ਸਰਕਾਰ ਦੀ ਕਿਰਕਰੀ ਹੋਈ ਸੀ ਅਤੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦੀ ਮੰਗ ਜ਼ੋਰ ਫੜਣ ਲੱਗ ਪਈ ਸੀ। ਇਸੇ ਲਈ ਸਰਕਾਰ ਨੇ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਵੈਰੀਫਿਕੇਸ਼ਨ ਦੌਰਾਨ ਗ਼ਲਤ ਪਾਏ ਜਾਣ ਵਾਲੇ ਕਾਰਡ ਕੱਟੇ ਜਾਣਗੇ ਪਰ ਕਿਸੇ ਤੋਂ ਕੋਈ ਰਿਕਵਰੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਉਸ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇਗੀ।

ਅੱਧੇ ਤੋਂ ਜ਼ਿਆਦਾ ਪੰਜਾਬ ਭੁੱਖਮਰੀ ਦਾ ਸ਼ਿਕਾਰ!

ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਕਰੀਬ 1.54 ਕਰੋੜ ਲੋਕਾਂ ਨੂੰ ਆਟਾ-ਦਾਲ ਸਕੀਮ ਦਾ ਲਾਭ ਮਿਲ ਰਿਹਾ ਹੈ ਜਦਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਦੀ ਵੱਸੋਂ 2,77,04236 ਹੈ। ਨੀਲੇ ਕਾਰਡਾਂ ਦੀ ਗਿਣਤੀ ਤੋਂ ਇਹ ਸਾਫ ਹੁੰਦਾ ਹੈ ਕਿ ਅੱਧੇ ਤੋਂ ਜ਼ਿਆਦਾ ਪੰਜਾਬ ਭੁੱਖਮਰੀ ਦਾ ਸ਼ਿਕਾਰ ਹੈ।ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁਤਾਬਕ ਕੇਂਦਰ ਸਰਕਾਰ ਦੀ ਸਕੀਮ ਤਹਿਤ 1.41 ਕਰੋੜ ਲੋਕਾਂ ਨੂੰ ਆਟਾ ਦਾਲ ਸਕਮਿ ਦਾ ਲਾਭ ਮਿਲ ਰਿਹਾ ਸੀ ਪਰ ਪਿਛਲੀ ਕਾਂਗਰਸ ਸਰਕਾਰ ਨੇ ਹੋਰ ਕਾਰਡ ਬਣਾ ਦਿੱਤੇ ਸਨ। ਮੌਜੂਦਾ ਸਮੇਂ ਸਕੀਮ ਦਾ 1.54 ਕਰੋੜ ਲੋਕਾਂ ਨੂੰ ਲਾਭ ਮਿਲ ਰਿਹਾ ਹੈ।

ਮਿਲਦਾ ਹੈ ਪੰਜ ਲੱਖ ਰੁਪਏ ਮੈਡੀਕਲ ਬੀਮੇ ਦਾ ਲਾਭ

ਤੁਹਾਨੂੰ ਦਸ ਦਈਏ ਕਿ ਅਸਰ ਰਸੂਖ ਰੱਖਣ ਵਾਲੇ ਲੋਕਾਂ ਵੱਲੋ ਨੀਲਾ ਕਾਰਡ ਬਣਾਉਣ ਪਿੱਛੇ ਸਰਕਾਰ ਵੱਲੋਂ ਪੰਜ ਲੱਖ ਰੁਪਏ ਤੱਕ ਮੈਡੀਕਲ ਲਾਭ ਦੇਣ ਦਾ ਵੱਡਾ ਕਾਰਨ ਹੈ। ਸਰਕਾਰ ਨੇ ਨੀਲਾ ਕਾਰਡ ਧਾਰਕਾਂ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਪ੍ਰਤੀ ਪਰਿਵਾਰਕ ਮੈਂਬਰ ਮੁਫ਼ਤ ਇਲਾਜ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਇਸ ਕਰ ਕੇ ਬੁਹਤ ਸਾਰੇ ਲੋਕਾਂ ਨੇ ਨੀਲਾ ਕਾਰਡ ਬਣਾਇਆ ਹੋਇਆ ਹੈ ਕਿਉਂਕਿ ਪੰਜਾਬ ਵਿੱਚ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ।

Published by:Shiv Kumar
First published:

Tags: AAP Punjab, Chandigarh, Lal Chand Kataruchak, Punjab, Ration card