ਚੰਡੀਗੜ੍ਹ- ਸੈਕਟਰ 23 ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਚੰਡੀਗੜ੍ਹ ਨਗਰ ਨਿਗਮ ਦੀ ਕੂੜੇ ਵਾਲੀ ਟਰਾਲੀ ਹੇਠਾਂ ਦੱਬਣ ਕਾਰਨ ਮੌਕੇ ਉਤੇ ਹੀ ਡਰਾਈਵਰ ਦੀ ਮੌਤ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਤੱਕ ਪੁੱਜੀ ਡਰਾਈਵਰ ਦੀ ਮੌਤ ਹੋ ਚੁੱਕੀ ਸੀ।
ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਨਵਜੋਤ ਸਿੰਘ ਨਗਰ ਨਿਗਮ ਵਿੱਚ ਕੂੜੇ ਵਾਲੀ ਟਰਾਲੀ ਵਿੱਚ ਬਤੌਰ ਡਰਾਈਵਰ ਵਜੋਂ ਕੰਮ ਕਰਦਾ ਸੀ। ਅੱਜ ਦੁਪਹਿਰ ਵੇਲੇ ਸੈਕਟਰ -23 ਵਿੱਚ ਲੀਵਰ ਵਾਲਾ ਬਟਨ ਦੱਬ ਜਾਣ ਕਰਕੇ ਟਰਾਲੀ ਡਰਾਈਵਰ ਦੇ ਉਪਰ ਆ ਡਿੱਗੀ ਅਤੇ ਮੌਕੇ ਉਤੇ ਹੀ ਨਵਜੋਤ ਸਿੰਘ ਦੀ ਮੌਤ ਹੋ ਗਈ। ਇਸ ਦੀ ਸੂਚਨਾ ਰਾਹੀਰਾਂ ਨੇ 112 ਨੰਬਰ 'ਤੇ ਦਿੱਤੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਡਰਾਈਵਰ ਨੂੰ ਬਾਹਰ ਕੱਢ ਕੇ ਸੈਕਟਰ-16 ਦੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਅਗਲੇ ਮਹੀਨੇ 2 ਅਕਤੂਬਰ ਨੂੰ ਨਵਜੋਤ ਸਿੰਘ ਦਾ ਵਿਆਹ ਸੀ। ਕੁਝ ਦਿਨ ਪਹਿਲਾਂ ਵੀ ਘਰਾਂ ਦਾ ਕੂੜਾ ਚੁੱਕਣ ਵਾਲੇ ਇੱਕ ਮੁਲਾਜ਼ਮ ਦੀ ਇਸੇ ਤਰ੍ਹਾਂ ਦੀ ਹਾਈਡ੍ਰੌਲਿਕ ਟਰਾਲੀ ਹੇਠਾਂ ਕੁਚਲ ਕੇ ਮੌਤ ਹੋ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Chandigarh, Death, Drivers, Municipal, Road accident