ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਅੰਦੋਲਨ (Kisan Andolan) ਦੀ ਸ਼ੁਰੂਆਤ ਤੋਂ ਹੀ ਲਗਭਗ ਟੋਲ ਪਲਾਜ਼ਾ (Toll Plaza) ਬੰਦ ਹਨ ਅਤੇ ਆਵਾਜਾਈ ਮੁਫ਼ਤ ਵਿੱਚ ਚਲਦੀ ਆ ਰਹੀ ਹੈ। ਲੋਕਾਂ ਨੇ ਵੀ ਇਸ ਦਾ ਬਹੁਤ ਲਾਹਾ ਖੱਟਿਆ ਹੈ, ਪਰ ਹੁਣ ਅੰਦੋਲਨ ਦੇ ਖਤਮ ਹੋਣ ਪਿਛੋਂ ਲੋਕਾਂ ਨੂੰ ਟੋਲ ਪਲਾਜਾ ਤੋਂ ਲੰਘਣ ਲਈ ਮੁੜ ਤੋਂ ਆਪਣੀ ਜੇਬ ਢਿੱਲੀ ਕਰਨੀ ਪਿਆ ਕਰੇਗੀ। ਪੰਜਾਬ ਅਤੇ ਹਰਿਆਣਾ ਵਿੱਚ 11 ਦਸੰਬਰ ਤੋਂ ਟੋਲ ਪਲਾਜ਼ਾ ਖੁਲ੍ਹਣ (Toll Plaza open 11 December) ਜਾ ਰਹੇ ਹਨ, ਜੋ ਕਿ ਇੱਕ ਸਾਲ ਤੋਂ ਬੰਦ ਹਨ।
ਦੋਵਾਂ ਰਾਜਾਂ ਵਿੱਚ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ 'ਤੇ ਲਗਭਗ 2 ਦਰਜਨ ਤੋਂ ਵੱਧ ਟੋਲਾਂ 'ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਹਾਲਾਂਕਿ ਅਜੇ ਪੁਰਾਣੇ ਭਾਅ ਦਾ ਟੋਲ ਹੀ ਲੱਗੇਗਾ, ਪਰ ਸੰਭਾਵਨਾ ਹੈ ਕਿ ਕੇਂਦਰ ਸਰਕਾਰ ਟੋਲ ਪਲਾਜਿਆਂ ਦੇ ਰੇਟ ਵਧਾ ਸਕਦੀ ਹੈ, ਕਿਉਂਕਿ ਜ਼ਿਆਦਾਤਰ ਸਫਰ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਇਹ ਯਾਦ ਨਾ ਹੋਵੇ ਕਿ ਕਿੰਨਾ ਟੋਲ ਲਗਦਾ ਸੀ।
ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ, ਹਰਿਆਣਾ ਦੇ ਕਰਨਾਲ ਵਿੱਚ ਬਸਤਾਰਾ ਟੋਲ ਦੇ ਮੈਨੇਜਰ ਭਾਨੂ ਪ੍ਰਤਾਪ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਫਿਲਹਾਲ ਟੋਲ ਚਲਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਟੋਲ ਸ਼ੁਰੂ ਕੀਤਾ ਜਾਵੇਗਾ। ਸਾਡੇ ਕੋਲ ਪੂਰਾ ਸਟਾਫ਼ ਅਤੇ ਹੋਰ ਸਾਰੇ ਪ੍ਰਬੰਧ ਹਨ।
ਅੰਬਾਲਾ ਵਿੱਚ NHAI ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਕਿਸਾਨ 11 ਦਸੰਬਰ ਨੂੰ ਉੱਠਣਗੇ, ਸ਼ਾਮ ਨੂੰ ਸਾਰੇ ਟੋਲ ਚਾਲੂ ਹੋ ਜਾਣਗੇ ਅਤੇ ਉਨ੍ਹਾਂ 'ਤੇ ਕਾਲਾਂ ਸ਼ੁਰੂ ਹੋ ਜਾਣਗੀਆਂ। ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਮੁੜ ਚਾਲੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 11 ਤਰੀਕ ਤੋਂ ਟੋਲ ਕਟੌਤੀ ਸ਼ੁਰੂ ਹੋ ਜਾਵੇਗੀ।
ਦਿੱਲੀ ਜਾਣ ਵਾਲੇ ਰੂਟਾਂ 'ਤੇ ਟੋਲ ਦੀ ਸਥਿਤੀ
- ਚੰਡੀਗੜ੍ਹ ਅਤੇ ਦਿੱਲੀ ਵਿਚਕਾਰ 4 ਟੋਲ ਪਲਾਜ਼ੇ ਹਨ। ਇਨ੍ਹਾਂ ਵਿੱਚ ਦੱਪਰ, ਘੜੌਂਡਾ (ਕਰਨਾਲ), ਪਾਣੀਪਤ ਅਤੇ ਮੁਰਥਲ ਸ਼ਾਮਲ ਹਨ। ਇੱਥੇ, ਕਾਰ ਚਾਲਕਾਂ ਨੂੰ ਇੱਕ ਤਰਫਾ ਯਾਤਰਾ 'ਤੇ 250 ਤੋਂ 300 ਰੁਪਏ ਤੱਕ ਦਾ ਟੋਲ ਦੇਣਾ ਪਵੇਗਾ।
- ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ 8 ਟੋਲ ਪਲਾਜ਼ਾ। ਢਿਲਵਾਂ, ਨਿੱਝਰਪੁਰਾ, ਲਾਡੋਵਾਲ, ਸ਼ੰਭੂ, ਘਰੌਂਡਾ (ਕਰਨਾਲ), ਪਾਣੀਪਤ, ਅਤੇ ਮੁਰਥਲ। ਇੱਥੇ ਕਾਰ ਚਾਲਕਾਂ ਨੂੰ ਇੱਕ ਤਰਫਾ ਯਾਤਰਾ ਲਈ ਕਰੀਬ 500 ਰੁਪਏ ਦਾ ਟੋਲ ਦੇਣਾ ਪਵੇਗਾ।
- ਪਠਾਨਕੋਟ ਤੋਂ ਹੁਸ਼ਿਆਰਪੁਰ ਆਉਣ 'ਤੇ ਮਾਨਸਰ ਟੋਲ 'ਤੇ 105 ਰੁਪਏ ਦੇਣੇ ਹੋਣਗੇ। ਪਠਾਨਕੋਟ ਤੋਂ ਦਿੱਲੀ ਵਿਚਕਾਰ 7 ਟੋਲ। ਚੋਲਾਂਗ, ਮਾਨਸਰ, ਲਾਡੋਵਾਲ, ਸ਼ੰਭੂ, ਘਰੌਂਡਾ, ਪਾਣੀਪਤ ਅਤੇ ਮੁਰਥਲ। ਇੱਥੇ ਕਾਰ ਚਾਲਕਾਂ ਨੂੰ ਇੱਕ ਤਰਫਾ ਯਾਤਰਾ 'ਤੇ ਕਰੀਬ 640 ਰੁਪਏ ਦਾ ਟੋਲ ਦੇਣਾ ਪਵੇਗਾ।
- ਹੁਸ਼ਿਆਰਪੁਰ ਤੋਂ ਦਿੱਲੀ ਵਿਚਕਾਰ 5 ਟੋਲਾਂ। ਲਾਡੋਵਾਲ, ਸ਼ੰਭੂ, ਘਰੌਂਡਾ, ਪਾਣੀਪਤ ਅਤੇ ਮੁਰਥਲ। ਇੱਥੇ ਕਾਰ ਚਾਲਕਾਂ ਨੂੰ ਇੱਕ ਤਰਫਾ ਯਾਤਰਾ ਲਈ ਕਰੀਬ 445 ਰੁਪਏ ਦਾ ਟੋਲ ਅਦਾ ਕਰਨਾ ਹੋਵੇਗਾ।
- ਬਠਿੰਡਾ ਤੋਂ ਦਿੱਲੀ ਵਿਚਕਾਰ 4 ਟੋਲ। ਰੋਹੜ, ਮਦੀਨਾ ਕੋਰਸਨ, ਰਾਮਾਇਣ ਅਤੇ ਲੰਢੀ। ਕਾਰ ਚਾਲਕਾਂ ਨੂੰ ਇਕ ਤਰਫਾ ਯਾਤਰਾ ਲਈ ਲਗਭਗ 285 ਰੁਪਏ ਦਾ ਟੋਲ ਅਦਾ ਕਰਨਾ ਹੋਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।