Home /News /punjab /

ਟਰਾਂਸਪੋਰਟ ਮੰਤਰੀ ਦਾ 'HIGH END ਸਟੰਟ', ਵਿਰੋਧੀ ਬੋਲੇ; ਜੋਕਰ ਲੱਗ ਰਹੇ ਨੇ ਮੰਤਰੀ ਸਾਬ੍ਹ, CM ਮਾਨ ਤੋਂ ਮੰਗੀ ਕਾਰਵਾਈ

ਟਰਾਂਸਪੋਰਟ ਮੰਤਰੀ ਦਾ 'HIGH END ਸਟੰਟ', ਵਿਰੋਧੀ ਬੋਲੇ; ਜੋਕਰ ਲੱਗ ਰਹੇ ਨੇ ਮੰਤਰੀ ਸਾਬ੍ਹ, CM ਮਾਨ ਤੋਂ ਮੰਗੀ ਕਾਰਵਾਈ

ਟਰਾਂਸਪੋਰਟ ਮੰਤਰੀ ਦਾ 'HIGH END ਸਟੰਟ', ਵਿਰੋਧੀ ਬੋਲੇ; ਜੋਕਰ ਲੱਗ ਰਹੇ ਨੇ ਮੰਤਰੀ ਸਾਬ੍ਹ, CM ਮਾਨ ਤੋਂ ਮੰਗੀ ਕਾਰਵਾਈ

Transport Minister Viral Video: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ (Laljit Bhullar Stunt Video) ਦੀ ਸਟੰਟ ਵੀਡੀਓ ਖੂਬ ਵਾਇਰਲ (Viral Video) ਹੋ ਰਹੀ ਹੈ। ਵੀਡੀਓ ਵਾਇਰਲ ਹੋਣ 'ਤੇ ਮੰਤਰੀ ਨੇ ਸਫ਼ਾਈ ਦਿੰਦਿਆਂ ਭਾਵੇਂ ਕਿਹਾ ਹੈ ਕਿ ਇਹ ਢਾਈ-ਤਿੰਨ ਮਹੀਨੇ ਪੁਰਾਣੀ ਹੈ ਪਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮੰਤਰੀ ਦੇ ਇਸ ਸਟੰਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਕੋਲੋਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:
    Transport Minister Viral Video: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ (Laljit Bhullar Stunt Video) ਦੀ ਸਟੰਟ ਵੀਡੀਓ ਖੂਬ ਵਾਇਰਲ (Viral Video) ਹੋ ਰਹੀ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਮੰਤਰੀ ਭੁੱਲਰ ਤੇਜ਼ ਰਫ਼ਤਾਰ ਗੱਡੀ ਦੇ ਸਨਰੂਫ਼ 'ਤੇ ਬੈਠੇ ਹੋਏ ਹਨ, ਜੋ ਕਿ ਬਹੁਤ ਹੀ ਖਤਰਨਾਕ ਦ੍ਰਿਸ਼ ਪੇਸ਼ ਕਰਦੀ ਹੈ। ਵੀਡੀਓ ਵਾਇਰਲ ਹੋਣ 'ਤੇ ਮੰਤਰੀ ਨੇ ਸਫ਼ਾਈ ਦਿੰਦਿਆਂ ਭਾਵੇਂ ਕਿਹਾ ਹੈ ਕਿ ਇਹ ਢਾਈ-ਤਿੰਨ ਮਹੀਨੇ ਪੁਰਾਣੀ ਹੈ ਪਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮੰਤਰੀ ਦੇ ਇਸ ਸਟੰਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਕੋਲੋਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਅਸਤੀਫ਼ੇ ਦੀ ਮੰਗ ਕੀਤੀ ਹੈ।



    ਭੁੱਲਰ ਮੰਤਰੀ ਅਹੁਦੇ ਤੋਂ ਅਸਫ਼ੀਤਾ ਦੇਣ: ਬਾਜਵਾ

    ਭਾਜਪਾ ਦੇ ਸੀਨੀਅਰ ਆਗੂ ਫ਼ਤਿਹਜੰਗ ਬਾਜਵਾ ਨੇ ਕਿਹਾ ਕਿ ਇਹ ਸਟੰਟ ਸਿਰਫ਼ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਟਰਾਂਸਪੋਰਟ ਮੰਤਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਸਾਬ੍ਹ ਸਰਕਸ ਦੇ ਜੋਕਰ ਵਾਂਗ ਹਰਕਤਾਂ ਕਰ ਰਹੇ ਹਨ।

    ਬਾਜਵਾ ਨੇ ਭਗਵੰਤ ਮਾਨ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਮੰਤਰੀ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਤੁਰੰਤ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

    ਸੁਖਪਾਲ ਖਹਿਰਾ ਨੇ ਮੂਰਖਤਾ ਭਰਿਆ ਕਦਮ

    ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੂਰਖਤਾ ਦੀ ਹੱਦ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਇੰਨੇ ਵੱਡੇ ਅਹੁਦੇ 'ਤੇ ਹੋ ਕੇ ਅਜਿਹੀਆਂ ਹਰਕਤਾਂ ਕਰ ਰਿਹਾ ਹੈ।

    ਖਹਿਰਾ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਜਿਸ ਨੂੰ ਕਿ ਲੋਕਾਂ ਨੂੰ ਸੁਰੱਖਿਆ ਨਾਲ ਗੱਡੀ ਚਲਾਉਣ ਲਈ ਕਹਿਣਾ ਚਾਹੀਦਾ ਹੈ ਉਹ ਖੁਦ ਅਜਿਹੇ ਸਟੰਟ ਕਰ ਰਿਹਾ ਹੈ।

    ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਟਵੀਟ ਕਰਦਿਆਂ ਇਸ ਨੂੰ ਫੁਕਰਿਆਂ ਦਾ ਟੋਲਾ ਦੱਸਿਆ।

    ਉਨ੍ਹਾਂ ਕਿਹਾ ਕਿ ਇਹ ਵੀਡੀਓ ਪੂਰੇ ਮਿਊਜ਼ਿਕ ਇਫੈਕਟ ਨਾਲ ਚਲਾਈ ਗਈ ਹੈ। ਬੱਲੇ ਮੁੱਖ ਮੰਤਰੀ ਭਗਵੰਤ ਮਾਨ ਦੇ, ਸਾਰਾ ਟੋਲਾ ਇੱਕੋ ਜਿਹਾ।

    ਮਨਜਿੰਦਰ ਸਿਰਸਾ ਨੇ ਕੱਸਿਆ ਤੰਜ 

    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਸੜਕ 'ਤੇ ਸ਼ਰੇਆਮ ਟਰਾਂਸਪੋਰਟ ਮੰਤਰੀ ਖਤਰਨਾਕ ਸਟੰਟ ਕਰ ਰਹੇ ਹਨ, ਵੇਖੋ ਇਨਕਲਾਬ ਆ ਗਿਆ।

    ਸਿਰਸਾ ਦਾ ਟਵੀਟ।


    ਉਨ੍ਹਾਂ ਕਿਹਾ ਕਿ ਵੀਆਈਪੀ ਸਭਿਆਚਾਰ ਨੂੰ ਖਤਮ ਕਰਨ ਵਾਲੇ 4/4 ਗੱਡੀਆਂ ਲੈ ਕੇ ਫਿਰ ਰਹੇ ਹਨ।
    Published by:Krishan Sharma
    First published:

    Tags: Aam Aadmi Party, AAP Punjab, Bhagwant Mann, Punjab government, Punjab politics, Viral video

    ਅਗਲੀ ਖਬਰ