Home /punjab /

Valentines' Day Special: ਨਹੀਂ ਵੇਖਿਆ ਹੋਵੇਗਾ ਅਜਿਹਾ ਪਿਆਰ

Valentines' Day Special: ਨਹੀਂ ਵੇਖਿਆ ਹੋਵੇਗਾ ਅਜਿਹਾ ਪਿਆਰ

X
ਚੰਡੀਗੜ੍ਹ

ਚੰਡੀਗੜ੍ਹ ਦੇ 75 ਸਾਲਾ ਵਿਜੇ ਕੁਮਰਾ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਸੰਗਮਰਮਰ ਦਾ ਬੁੱਤ ਬਣਾਵਾਇਆ ਹੈ। ਉਹ ਸਵੇਰੇ-ਸ਼ਾਮ, ਉੱਠਦੇ-ਬੈਠਦੇ ਮੂਰਤੀ ਨਾਲ ਗੱਲਾਂ ਕਰਦਾ ਹੈ। ਸਾਰਾ ਦਿਨ ਉਸ ਨੂੰ ਵੇਖਦਾ ਰਹਿੰਦਾ ਹੈ।

ਚੰਡੀਗੜ੍ਹ ਦੇ 75 ਸਾਲਾ ਵਿਜੇ ਕੁਮਰਾ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਸੰਗਮਰਮਰ ਦਾ ਬੁੱਤ ਬਣਾਵਾਇਆ ਹੈ। ਉਹ ਸਵੇਰੇ-ਸ਼ਾਮ, ਉੱਠਦੇ-ਬੈਠਦੇ ਮੂਰਤੀ ਨਾਲ ਗੱਲਾਂ ਕਰਦਾ ਹੈ। ਸਾਰਾ ਦਿਨ ਉਸ ਨੂੰ ਵੇਖਦਾ ਰਹਿੰਦਾ ਹੈ।

  • Share this:

ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਸੰਦੀਦਾ ਪਤਨੀ ਮੁਮਤਾਜ਼ ਮਹਿਲ ਦੀ ਯਾਦ 'ਚ ਆਗਰਾ ਵਿੱਚ ਤਾਜ ਮਹਿਲ ਬਣਵਾਇਆ ਸੀ। ਚੰਡੀਗੜ੍ਹ ਦੇ 75 ਸਾਲਾ ਵਿਜੇ ਕੁਮਰਾ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਸੰਗਮਰਮਰ ਦਾ ਬੁੱਤ ਬਣਾਵਾਇਆ ਹੈ। ਉਹ ਸਵੇਰੇ-ਸ਼ਾਮ, ਉੱਠਦੇ-ਬੈਠਦੇ ਮੂਰਤੀ ਨਾਲ ਗੱਲਾਂ ਕਰਦਾ ਹੈ। ਸਾਰਾ ਦਿਨ ਉਸ ਨੂੰ ਵੇਖਦਾ ਰਹਿੰਦਾ ਹੈ।

ਵਿਜੇ ਮੁਤਾਬਕ ਵੀਨਾ ਨੇ ਇਨ੍ਹਾਂ 48 ਸਾਲਾਂ 'ਚ ਕਦੇ ਵੀ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ। ਵਿਜੇ ਦੇ ਗੁੱਸੇ ਨੂੰ ਹਮੇਸ਼ਾ ਨਜ਼ਰ-ਅੰਦਾਜ਼ ਕੀਤਾ। ਇਹੀ ਕਾਰਨ ਹੈ ਕਿ ਅੱਜ ਵੀ ਵਿਜੇ ਵੀਨਾ ਨੂੰ ਭੁੱਲਣਾ ਨਹੀਂ ਚਾਹੁੰਦੇ, ਸਗੋਂ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਲਈ ਵਿਜੇ ਦਾ ਕਹਿਣਾ ਹੈ ਕਿ ਇਹ ਮੇਰੇ ਲਈ ਮੂਰਤੀ ਨਹੀਂ ਹੈ, ਇਹ ਮੇਰੀ ਵੀਣਾ ਹੈ। ਉਸ ਨੇ ਆਪਣਾ ਸਰੀਰ ਛੱਡ ਦਿੱਤਾ ਹੈ, ਉਸ ਦੀ ਆਤਮਾ ਮੇਰੇ ਨਾਲ ਹੈ। ਉਹ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ ਕਿ ਪਤੀ-ਪਤਨੀ ਦੇ ਅਟੁੱਟ ਰਿਸ਼ਤੇ ਵਿੱਚ ਵੀ ਅਥਾਹ ਪਿਆਰ ਹੋ ਸਕਦਾ ਹੈ। ਪਤਨੀ ਜਾਂ ਪਤੀ ਕਿਸੇ ਦੇ ਚਲੇ ਜਾਣ ਤੋਂ ਬਾਅਦ ਵੀ ਆਪਣੀਆਂ ਯਾਦਾਂ ਨੂੰ ਜਿੰਦਾ ਰੱਖ ਸਕਦੇ ਹਨ। ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਹੀ ਵਿਜੇ ਨੇ 1100 ਕਿਲੋ ਵਜ਼ਨ ਦੀ ਸੰਗਮਰਮਰ ਦੀ ਮੂਰਤੀ ਬਣਵਾਈ ਹੈ।

Published by:Sarbjot Kaur
First published:

Tags: Life partner, Love story, Marriage, Valentine Day