Home /News /punjab /

ਵਿੱਕੀ ਮਿੱਡੂਖੇੜਾ ਕਤਲ ਕੇਸ: ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ 'ਚ ਲਾਈ ਅਰਜ਼ੀ, ਮੰਗੀ ਸੁਰੱਖਿਆ

ਵਿੱਕੀ ਮਿੱਡੂਖੇੜਾ ਕਤਲ ਕੇਸ: ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ 'ਚ ਲਾਈ ਅਰਜ਼ੀ, ਮੰਗੀ ਸੁਰੱਖਿਆ

ਸਿੱਧੂ ਮੂਸੇ ਵਾਲਾ ਦੇ ਕਰੀਬੀ ਅਤੇ ਮੈਨੇਜਰ ਕਹੇ ਜਾਂਦੇ ਸ਼ਗਨ ਪ੍ਰੀਤ ਨੇ ਵਿੱਕੀ ਮਿੱਡੂ ਖੇੜਾ ਕਤਲ ਕੇਸ ਵਿੱਚ ਆਖਰਕਾਰ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ। ਵਿੱਕੀ ਦੇ ਕਤਲ ਤੋਂ ਬਾਅਦ ਵਿਦੇਸ਼ ਵਿੱਚ ਬੈਠੀ ਸ਼ਗਨ ਪ੍ਰੀਤ ਨੇ ਪੰਜਾਬ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ। ਦੂਜੀ ਪਟੀਸ਼ਨ 'ਚ ਸ਼ਗਨ ਪ੍ਰੀਤ ਨੇ ਆਪਣੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Vicky Midukhera murder case: ਸਿੱਧੂ ਮੂਸੇਵਾਲਾ (Sidhu Moosewala) ਦੇ ਕਰੀਬੀ ਅਤੇ ਮੈਨੇਜਰ ਕਹੇ ਜਾਂਦੇ ਸ਼ਗਨਪ੍ਰੀਤ (Shaganpreet Singh) ਨੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਆਖਰਕਾਰ ਹਾਈਕੋਰਟ (High Court) ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ। ਵਿੱਕੀ ਦੇ ਕਤਲ ਤੋਂ ਬਾਅਦ ਵਿਦੇਸ਼ ਵਿੱਚ ਬੈਠੀ ਸ਼ਗਨਪ੍ਰੀਤ ਨੇ ਪੰਜਾਬ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ। ਦੂਜੀ ਪਟੀਸ਼ਨ 'ਚ ਸ਼ਗਨ ਪ੍ਰੀਤ ਨੇ ਆਪਣੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਦੋਵੇਂ ਪਟੀਸ਼ਨਾਂ 'ਤੇ ਹਾਈ ਕੋਰਟ ਵਿਚ ਇਕ-ਦੋ ਦਿਨਾਂ ਵਿਚ ਸੁਣਵਾਈ ਹੋਣ ਦੀ ਉਮੀਦ ਹੈ। ਪਟੀਸ਼ਨ 'ਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ ਅਤੇ ਦੋਵਾਂ ਨੂੰ ਵੀ ਧਿਰ ਬਣਾਇਆ ਗਿਆ ਹੈ।

ਸ਼ਗਨ ਪ੍ਰੀਤ ਨੇ ਕਿਹਾ ਹੈ ਕਿ ਜਦੋਂ ਉਹ ਮੋਹਾਲੀ ਆਉਂਦੇ ਹਨ ਤਾਂ ਏਅਰਪੋਰਟ ਤੋਂ ਲੈ ਕੇ ਪੁਲਿਸ ਉਸ ਨੂੰ ਜਿੱਥੇ ਵੀ ਲਿਜਾਣਾ ਚਾਹੁੰਦੀ ਹੈ, ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਕਿਉਂਕਿ ਸਿੱਧੂ ਮੂਸੇ ਵਾਲਾ ਨੂੰ ਮਾਰਨ ਤੋਂ ਬਾਅਦ ਅਗਲਾ ਨਿਸ਼ਾਨਾ ਵਿਰੋਧੀ ਧੜਾ ਉਸ ਨੂੰ ਬਣਾ ਸਕਦਾ ਹੈ। ਪਿਛਲੇ ਸਾਲ ਵਿੱਕੀ ਮਿੱਡੂ ਖੇੜਾ ਦੀ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਵਿੱਕੀ ਦੇ ਕਤਲ ਵਿੱਚ ਫੜੇ ਗਏ ਸ਼ੂਟਰਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸ਼ਗਨ ਪ੍ਰੀਤ ਨੇ ਖਰੜ ਦੀ ਇੱਕ ਸੁਸਾਇਟੀ ਵਿੱਚ ਪਨਾਹ ਦਿੱਤੀ ਸੀ। ਉਸ ਤੋਂ ਬਾਅਦ ਸ਼ਗਨ ਪ੍ਰੀਤ ਵਿਦੇਸ਼ ਭੱਜ ਗਈ ਸੀ। ਉਧਰ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਮਿੱਠੂ ਖੇੜਾ ਦੇ ਕਤਲ ਵਿੱਚ ਮੂਸੇਵਾਲਾ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਇਹ ਵੀ ਦੱਸ ਦੇਈਏ ਕਿ ਜਗਨ ਪ੍ਰੀਤ ਲਗਾਤਾਰ ਮੋਹਾਲੀ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਮੋਹਾਲੀ ਆਉਣ ਤੋਂ ਬਾਅਦ ਉਸਨੇ ਮੋਹਾਲੀ ਪੁਲਿਸ ਨੂੰ ਵੀ ਦੱਸ ਦਿੱਤਾ ਹੈ।

Published by:Krishan Sharma
First published:

Tags: Punjab Police, Sidhu Moose Wala, Sidhu Moosewala