Home /News /punjab /

Chandigarh: ਵੀਆਈਪੀ ਨੰਬਰ CH 01-CQ-0001 21 ਲੱਖ 22 ਹਜ਼ਾਰ 'ਚ ਵਿਕਿਆ

Chandigarh: ਵੀਆਈਪੀ ਨੰਬਰ CH 01-CQ-0001 21 ਲੱਖ 22 ਹਜ਼ਾਰ 'ਚ ਵਿਕਿਆ

Chandigarh: ਵੀਆਈਪੀ ਨੰਬਰ CH 01-CQ-0001 21 ਲੱਖ 22 ਹਜ਼ਾਰ 'ਚ ਵਿਕਿਆ (ਸੰਕੇਤਿਕ ਫੋਟੋ)

Chandigarh: ਵੀਆਈਪੀ ਨੰਬਰ CH 01-CQ-0001 21 ਲੱਖ 22 ਹਜ਼ਾਰ 'ਚ ਵਿਕਿਆ (ਸੰਕੇਤਿਕ ਫੋਟੋ)

ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ CH 01-CQ ਸੀਰੀਜ਼ ਦੇ ਵਾਹਨ ਨੰਬਰ 0001 ਤੋਂ 9999 ਦੀ ਈ-ਨਿਲਾਮੀ ਕੀਤੀ। 24 ਮਈ ਤੋਂ 26 ਮਈ ਤੱਕ ਦੇ ਬਾਕੀ ਫੈਂਸੀ ਰਜਿਸਟ੍ਰੇਸ਼ਨ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ।

  • Share this:

ਚੰਡੀਗੜ੍ਹ-

ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਿਭਾਗ ਵੱਲੋਂ ਫੈਂਸੀ ਨੰਬਰਾਂ ਦੀ ਅੰਤਿਮ ਬੋਲੀ ਸ਼ੁਕਰਵਾਰ ਨੂੰ ਰੱਖੀ ਗਈ ਸੀ। ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ CH 01-CQ ਸੀਰੀਜ਼ ਦੇ ਵਾਹਨ ਨੰਬਰ 0001 ਤੋਂ 9999 ਦੀ ਈ-ਨਿਲਾਮੀ ਕੀਤੀ। 24 ਮਈ ਤੋਂ 26 ਮਈ ਤੱਕ ਦੇ ਬਾਕੀ ਫੈਂਸੀ ਰਜਿਸਟ੍ਰੇਸ਼ਨ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ। ਨੰਬਰ CH 01-CQ-0001 ਸਭ ਤੋਂ ਵੱਧ 21 ਲੱਖ 22 ਹਜ਼ਾਰ ਰੁਪਏ ਵਿੱਚ ਵਿਕਿਆ। ਸੀਐਚ 01-ਸੀਕਿਊ 0009 ਨੇ ਵੀ ਵਿਭਾਗ ਨੂੰ ਦੂਜੇ ਨੰਬਰ ’ਤੇ 11 ਲੱਖ 10 ਹਜ਼ਾਰ ਰੁਪਏ ਦਾ ਮਾਲੀਆ ਦਿੱਤਾ ਹੈ।


ਚੰਡੀਗੜ੍ਹ ਵਾਸੀਆਂ ਵਿੱਚ ਫੈਂਸੀ ਨੰਬਰਾਂ ਦਾ ਕ੍ਰੇਜ਼ ਜਾਰੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਵੀਆਈਪੀ ਨੰਬਰਾਂ ਦੀ ਬੋਲੀ ਤੋਂ ਇੱਕ ਦਿਨ ਵਿੱਚ ਕੁੱਲ 462 ਨੰਬਰ ਵੇਚੇ ਗਏ, ਜਿਸ ਤੋਂ 2 ਕਰੋੜ 57 ਲੱਖ 68 ਹਜ਼ਾਰ ਰੁਪਏ ਦੀ ਆਮਦਨ ਹੋਈ।

Published by:Ashish Sharma
First published:

Tags: Chandigarh, Chandigarh Administration, Number, Vehicles