• Home
  • »
  • News
  • »
  • punjab
  • »
  • CHANDIGARH WE WILL NOT ALLOW ANY THREAT TO PUNJABS AGRICULTURE FOR FIRST TIME AS CHIEF MINISTER CHANNI MET JOURNALISTS KS

ਪੰਜਾਬ ਦੀ ਕਿਸਾਨੀ ਲਈ ਗਲਾ ਵੀ ਕਟਵਾਉਣ ਲਈ ਤਿਆਰ ਹਾਂ; ਮੁੱਖ ਮੰਤਰੀ ਵੱਜੋਂ ਪਹਿਲੀ ਵਾਰ ਚੰਨੀ ਪੱਤਰਕਾਰਾਂ ਰੂਬਰੂ ਹੋਏ

ਕਾਨਫਰੰਸ ਦੌਰਾਨ ਚੰਨੀ ਇੱਕ ਸਮੇਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਜਿਥੇ ਮੈਂ ਪੈਦਾ ਹੋਇਆ, ਉਥੇ ਛੱਤ ਵੀ ਨਹੀਂ ਸੀ। ਉਨ੍ਹਾਂ ਖੁਦ ਟੈਂਟ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੁੱਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਕਰ ਦਿਓ। ਮੈਂ ਖੁਦ ਰਿਕਸ਼ਾ ਚਲਾਇਆ ਹੈ। ਮੈਂ ਅਮੀਰ ਦਾ ਨਹੀਂ ਸਗੋਂ ਗਰੀਬ ਆਦਮੀ ਦਾ ਨੇਤਾ ਹਾਂ।

  • Share this:
    ਚੰਡੀਗੜ੍ਹ: ਪੰਜਾਬ ਦਾ 17ਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸੋਮਵਾਰ ਪਹਿਲੀ ਵਾਰੀ ਮੀਡੀਆ ਦੇ ਸਨਮੁੱਖ ਹੋਏ। ਪੰਜਾਬ ਦੇ ਮੁੱਦਿਆਂ 'ਤੇ ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਸੰਬੋਧਨ ਹੱਥ ਜੋੜ ਕੇ ਗੁਰਬਾਣੀ ਦੀ ਤੁਕ ਨਾਲ ਸ਼ੁਰੂ ਕੀਤਾ। ਭਾਵੇਂ ਕਿ ਇਹ ਤੁਕ ਵਿੱਚ ਉਹ ਗਲਤੀ ਵੀ ਕਰ ਗਏ।

    ਪੱਤਰਕਾਰਾਂ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਸੋਚ ਗੁਰੂ ਨਾਨਕ ਦੇਵ ਜੀ ਦੀ ਸੀ, ਉਹੀ ਸੋਚ ਤਹਿਤ ਅੱਜ ਕਾਂਗਰਸ ਨੇ ਕੰਮ ਕਰਦਿਆਂ ਆਮ ਆਦਮੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਸਾਰੇ ਆਗੂਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ।

    ਸੰਬੋਧਨ ਦੌਰਾਨ ਹੋਏ ਭਾਵੁਕ
    ਕਾਨਫਰੰਸ ਦੌਰਾਨ ਚੰਨੀ ਇੱਕ ਸਮੇਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਜਿਥੇ ਮੈਂ ਪੈਦਾ ਹੋਇਆ, ਉਥੇ ਛੱਤ ਵੀ ਨਹੀਂ ਸੀ। ਉਨ੍ਹਾਂ ਖੁਦ ਟੈਂਟ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੁੱਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਕਰ ਦਿਓ। ਮੈਂ ਖੁਦ ਰਿਕਸ਼ਾ ਚਲਾਇਆ ਹੈ। ਮੈਂ ਅਮੀਰ ਦਾ ਨਹੀਂ ਸਗੋਂ ਗਰੀਬ ਆਦਮੀ ਦਾ ਨੇਤਾ ਹਾਂ।

    ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਆਗੂ
    ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਆਗੂ ਹਨ, ਜਿਨ੍ਹਾਂ ਨੇ ਮੈਨੂੰ, ਉਸ ਆਦਮੀ ਨੂੰ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਜਿਸ ਦੇ ਸਿਰ 'ਤੇ ਇੱਕ ਸਮੇਂ ਛੱਤ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਉਸ ਧਰਤੀ ਤੋਂ ਹਾਂ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ।

    ਭੂ ਮਾਫੀਆ ਨੂੰ ਚੰਨੀ ਦੀ ਚੇਤਾਵਨੀ
    ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕਾਂਗਰਸ ਦਾ ਰਾਜ ਆਇਆ ਹੈ। ਉਨ੍ਹਾਂ ਸੂਬੇ ਵਿੱਚ ਭੂ ਮਾਫੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਭੂ ਮਾਫੀਆ ਵਾਲਾ ਅਤੇ ਨਾਜਾਇਜ਼ ਮਾਈਨਿੰਗ ਵਾਲਾ ਉਨ੍ਹਾਂ ਨੂੰ ਆ ਕੇ ਨਾ ਮਿਲੇ।

    ਕਿਸਾਨੀ ਲਈ ਗਲਾ ਵੀ ਕਟਵਾਉਣ ਲਈ ਤਿਆਰ ਹਾਂ: ਚੰਨੀ
    ਕਿਸਾਨੀ ਮੁੱਦੇ ‘ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਕਿਸਾਨੀ ਲਈ ਆਪਣਾ ਗਲਾ ਕਟਵਾਉਣ ਲਈ ਵੀ ਤਿਆਰ ਹਨ, ਪਰ ਸੂਬੇ ਦੀ ਖੇਤੀ ‘ਤੇ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਣਗੇ। ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੇਤੀ ਵਿਰੋਧੀ 3 ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕੇਂਦਰ ਨੂੰ ਅਪੀਲ ਕਰਦੇ ਹਨ।
    Published by:Krishan Sharma
    First published: