Home /News /punjab /

ਸੁਨਾਮ 'ਚ ਖੌਫਨਾਕ ਵਾਰਦਾਤ: ਪਤੀ ਨੂੰ ਮਾਰ ਕੇ ਘਰ ਦੇ ਫਲੱਸ਼ ਟੈਂਕ 'ਚ ਦੱਬਿਆ, ਲਿਖਵਾਈ ਗੁੰਮਸ਼ੁਦਾ ਰਿਪੋਰਟ

ਸੁਨਾਮ 'ਚ ਖੌਫਨਾਕ ਵਾਰਦਾਤ: ਪਤੀ ਨੂੰ ਮਾਰ ਕੇ ਘਰ ਦੇ ਫਲੱਸ਼ ਟੈਂਕ 'ਚ ਦੱਬਿਆ, ਲਿਖਵਾਈ ਗੁੰਮਸ਼ੁਦਾ ਰਿਪੋਰਟ

ਸੁਨਾਮ 'ਚ ਖੌਫਨਾਕ ਵਾਰਦਾਤ: ਪਤੀ ਨੂੰ ਮਾਰ ਕੇ ਘਰ ਦੇ ਫਲੱਸ਼ ਟੈਂਕ 'ਚ ਦੱਬਿਆ, ਲਿਖਵਾਈ ਗੁੰਮਸ਼ੁਦਾ ਰਿਪੋਰਟ

ਪਿੰਡ ਬਖਸ਼ੀਵਾਲਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਕੱਚੇ ਫਲੱਸ਼ ਦੇ ਟੈਂਕ ਵਿੱਚ ਦੱਬ ਦਿੱਤਾ ਅਤੇ ਫਿਰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਨੇ ਕਈ ਦਿਨਾਂ ਪਿੱਛੋਂ ਇਸ ਸਨਸਨੀਖੇਜ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਘਰ ਦੇ ਫਲੱਸ਼ ਟੈਂਕ ਵਿੱਚ ਬਰਾਮਦ ਕਰ ਲਿਆ, ਜਿਸ ਨਾਲ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Husband Killed Wife in Sunam murder mystry: ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਸੁਨਾਮ ਵਿੱਚ ਇੱਕ ਬਹੁਤ ਹੀ ਭਿਆਨਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਬਖਸ਼ੀਵਾਲਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਕੱਚੇ ਫਲੱਸ਼ ਦੇ ਟੈਂਕ ਵਿੱਚ ਦੱਬ ਦਿੱਤਾ ਅਤੇ ਫਿਰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਆਧਾਰ ਕਾਰਡ ਅਨੁਸਾਰ ਕਾਤਲ ਪਤਨੀ ਦਾ ਨਾਂਅ ਰਾਜੀ ਕੌਰ ਹੈ। ਪੁਲਿਸ ਨੇ ਕਈ ਦਿਨਾਂ ਪਿੱਛੋਂ ਇਸ ਸਨਸਨੀਖੇਜ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਘਰ ਦੇ ਫਲੱਸ਼ ਟੈਂਕ ਵਿੱਚ ਬਰਾਮਦ ਕਰ ਲਿਆ, ਜਿਸ ਨਾਲ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਇਸ ਖੌਫਨਾਕ ਘਟਨਾ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਬਖ਼ਸੀਵਾਲਾ ਦੇ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਕਾਲਾ ਇੱਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੇ ਘਰਵਾਲੀ ਦੇ ਕਹਿਣ 'ਤੇ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਗਈ ਸੀ। ਪਰੰਤੂ ਜਦੋਂ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਘਰ ਦੇ ਫਲੱਸ਼ ਟੈਂਕ ਵਿਚੋਂ ਖੋਦ ਕੇ ਲਾਸ਼ ਨੂੰ ਬਰਾਮਦ ਕਰ ਲਿਆ।

ਪੁਲਿਸ ਵੱਲੋਂ ਘਰ ਵਿਚੋਂ ਲਾਸ਼ ਬਰਾਮਦ ਕਰਨ ਨਾਲ ਪੂਰੇ ਪਿੰਡ ਦੇ ਲੋਕਾਂ ਦੇ ਰੌਂਗਟੇ ਖੜੇ ਹੋ ਗਏ। ਮੁਢਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਕਤਲ ਦਾ ਕਾਰਨ ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਹੈ। ਉਧਰ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਲੇ ਦੀ ਘਰਵਾਲੀ 'ਤੇ ਪਹਿਲਾਂ ਹੀ ਸ਼ੱਕ ਸੀ। ਪੁਲਿਸ ਨੇ ਪਤਨੀ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਅਰੰਭ ਦਿੱਤੀ ਹੈ।

Published by:Krishan Sharma
First published:

Tags: Crime against women, Crime news, Punjab Police, Sangrur