ਮੋਹਾਲੀ: Accident in Derabassi: ਡੇਰਾਬੱਸੀ ਦੇ ਪਿੰਡ ਮੁਬਾਰਕਪੁਰ 'ਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ (Roof Fell) ਦੀ ਸੂਚਨਾ ਹੈ, ਜਿਸ ਦੇ ਮਲਬੇ ਹੇਠ ਦੱਬ ਕੇ ਇੱਕ ਨੌਜਵਾਨ ਮੁੰਡੇ ਦੀ ਮੌਤ (Youth Killed in mubarkpur) ਹੋ ਗਈ। ਮੁੰਡੇ ਦੀ ਉਮਰ 18 ਸਾਲਾ ਦੱਸੀ ਗਈ ਹੈ।
ਮ੍ਰਿਤਕ ਦੀ ਪਛਾਣ ਅਨੀਸ਼ ਕੁਮਾਰ ਵੱਜੋਂ ਹੋਹੀ ਹੈ, ਜਿਸ ਨੂੰ ਲੋਕਾਂ ਨੇ ਮਲਬੇ ਵਿਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਪਰੰਤੂ ਡਾਕਟਰਾਂ ਨੇ ਉਥੇ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਪੰਜਾਬ ਵਿੱਚ ਮੀਂਹ ਕਾਰਨ ਜਿਥੇ ਵੱਡੀ ਪੱਧਰ 'ਤੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਕਈ ਥਾਈਂ ਜਾਨੀ ਨੁਕਸਾਨ ਹੋਣ ਦੀ ਵੀ ਸੂਚਨਾ ਹੈ।
ਘਟਨਾ ਸਵੇਰ ਸਮੇਂ ਉਦੋਂ ਵਾਪਰੀ, ਜਦੋਂ ਨੌਜਵਾਨ ਘਰ ਵਿੱਚ ਇਕੱਲਾ ਸੀ। ਪਰਿਵਾਰਕ ਮੈਂਬਰ ਆਪਣੇ ਕੰਮ 'ਤੇ ਗਏ ਹੋਏ ਸਨ। ਅਚਾਨਕ ਘਰ ਦੀ ਛੱਤ ਡਿੱਗ ਗਈ। ਆਸ ਪਾਸ ਦੇ ਲੋਕਾਂ ਨੇ ਪਤਾ ਲੱਗਣ 'ਤੇ ਤੁਰੰਤ ਅੱਧੇ ਘੰਟੇ ਦੀ ਜੱਦੋ-ਜਹਿਦ ਬਾਅਦ ਨੌਜਵਾਨ ਨੂੰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਪਰੰਤੂ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਡੇਰਾਬੱਸੀ ਖੇਤਰ 'ਚ ਕਈ ਕੱਚੇ ਘਰਾਂ ਦੀ ਛੱਤ ਡਿੱਗ ਚੁੱਕੀ ਹੈ, ਜਿਸ 'ਚ ਇੱਕ ਦੀ ਮੌਤ ਹੋ ਗਈ ਸੀ, ਜਦਕਿ ਕੁੱਝ ਜ਼ਖ਼ਮੀ ਹੋ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heavy rain fall, Mohali