Hoshiarpur News: ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਹੁਸ਼ਿਆਰਪੁਰ ਤੋਂ ਇੱਕ ਭਿਆਨਕ ਵਾਰਦਾਤ ਸਾਹਮਣੇ ਆਈ ਹੈ, ਜਿਥੇ ਦੋਹਤੇ ਨੇ ਨਾਨੀ ਨੂੰ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋਹਤੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨਾਨੀ ਨੂੰ ਕਤਲ ਕੀਤਾ ਗਿਆ।
ਮਾਮਲਾ ਪਿੰਡ ਖਾਨਪੁਰ ਥਿਆੜਾ ਦਾ ਹੈ ਜਿਥੇ ਰਿਸ਼ਤੇਦਾਰੀ ਵਿੱਚ ਲੱਗਦੇ ਦੋਹਤੇ ਵੱਲੋਂ ਔਰਤ ਦਾ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ, ਜਿਸਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਜਦਕਿ ਉਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ।
ਜਗਬਾਣੀ ਦੀ ਖ਼ਬਰ ਅਨੁਸਾਰ ਦੋਹਤੇ ਮਨਪ੍ਰੀਤ ਵਾਸੀ ਨਸਰਾਲਾ ਦਾ ਆਪਣੀ ਨਾਨੀ ਕੋਲ ਆਉਣਾ ਜਾਣਾ ਰਹਿੰਦਾ ਸੀ। ਘਟਨਾ ਵਾਲੇ ਦਿਨ ਵੀ ਉਹ ਔਰਤ ਕੋਲ ਆਇਆ, ਜਿਸ ਦੌਰਾਨ ਉਸ ਦੇ ਸਾਥੀ ਵੀ ਉਸਦੇ ਨਾਲ ਸਨ। ਗੁਆਂਢੀਆਂ ਨੂੰ ਸ਼ੱਕ ਪੈਣ *ਤੇ ਉਨ੍ਹਾਂ ਨੇ ਮਾਮਲਾ ਗੜਬੜ ਲਗਦਾ ਵੇਖ ਸਰਪੰਚ ਨੂੰ ਇਤਲਾਹ ਦਿੱਤੀ, ਜਿਸ 'ਤੇ ਮੌਕੇ ਉਪਰ ਘਰ ਜਾ ਕੇ ਵੇਖਿਆ ਤਾਂ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hoshiarpur, Murder, Punjab Police