Home /News /punjab /

 ਅਕਾਲੀਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਬਦਲੇ ਜਾ ਰਹੇ ਪੁਲਿਸ ਅਫ਼ਸਰ: ਸੁਖਬੀਰ ਬਾਦਲ

 ਅਕਾਲੀਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਬਦਲੇ ਜਾ ਰਹੇ ਪੁਲਿਸ ਅਫ਼ਸਰ: ਸੁਖਬੀਰ ਬਾਦਲ

 ਅਕਾਲੀਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਬਦਲੇ ਜਾ ਰਹੇ ਪੁਲਿਸ ਅਫ਼ਸਰ: ਸੁਖਬੀਰ ਬਾਦਲ

 ਅਕਾਲੀਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਬਦਲੇ ਜਾ ਰਹੇ ਪੁਲਿਸ ਅਫ਼ਸਰ: ਸੁਖਬੀਰ ਬਾਦਲ

ਚੰਨੀ ਸਰਕਾਰ ਵੱਲੋਂ ਫ਼ਿਰ ਤੋਂ ਡੀਜੀਪੀ ਬਦਲਣ ਦੇ ਮੁੱਦੇ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ

  • Share this:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਰ ਵਾਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਬਦਲੇ ਤੇ ਹੁਣ ਕਾਰਜਕਾਰੀ ਡੀ ਜੀ ਪੀ ਬਦਲ ਕੇ ਨਵੇਂ ਅਫਸਰਾਂ ’ਤੇ ਅਕਾਲੀ ਆਗੂਆਂ ਨੁੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਬਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਸੀਨੀਅਰ ਅਫਸਰ ਰਾਜਨੀਤਕ ਬਦਲਾਖੋਰੀ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹਨ।

ਬਾਦਲ ਨੇ ਸਾਰੇ ਅਫਸਰਾਂ ਨੂੰ ਇਹ ਬੇਨਤੀ ਕੀਤੀ ਕਿ ਉਹ ਇਹ ਧਿਆਨ ਵਿਚ ਰੱਖਣ ਕਿ ਉਹ ਬਦਲਾਖੋਰੀ ਦੀ ਮੁਹਿੰਮ ਦੇ ਲਪੇਟੇ ਵਿਚ ਨਾ ਆ ਜਾਣ। ਉਹਨਾਂ ਕਿਹਾ ਕਿ ਕਾਨੂੰਨ ਹਰੇਕ ਲਈ ਬਰਾਬਰ ਹੁੰਦਾ ਹੈ ਭਾਵੇਂ ਉਹ ਕਾਨੁੰਨ ਤੋੜਨ ਵਾਲੇ ਆਮ ਆਦਮੀ ਹੋਣ ਜਾਂ ਫਿਰ ਵਰਦੀਧਾਰੀ ਅਫਸਰ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਭ ਤੋਂ ਹਿਸਾਬ ਲਿਆ ਜਾਵੇਗਾ।

ਉਹਨਾਂ ਕਿਹਾ ਕਿ ਜੋ ਅਫਸਰ ਕਾਂਗਰਸ ਪਾਰਟੀ ਦੇ ਸਿਆਸੀ ਏਜੰਟ ਬਣ ਕੇ ਕੰਮ ਕਰਨਗੇ, ਉਹਨਾਂ ਨੁੰ ਹਿਸਾਬ ਦੇਣਾ ਪਵੇਗਾ।ਜਦੋਂ ਉਹਨਾਂ ਤੋਂ ਕਾਂਗਰਸ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਓਰਬਿਟ ਬੱਸ ਟਰਾਂਸਪੋਰਟ ਦੇ ਪਰਮਿਟ ਰੱਦ ਕਰਨ ਦੇ ਮਾਮਲੇ ਵਿਚ ਹਾਈ ਕੋਰਟ ਵੱਲੋਂ ਦਿੱਤੀ ਰਾਹਤ ਨੂੰ ਚੁਣੌਤੀ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਦਾਇਰ ਵਿਸ਼ੇਸ਼ ਲੀਵ ਪਟੀਸ਼ਨ ਯਾਨੀ ਐਸ ਐਲ ਪੀ ਸੁਪਰੀਮ ਕੋਰਟ ਵਿਚ ਰੱਦ ਹੋਣ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਅਦਾਲਤ ਨੇ ਵੀ ਹੁਣ ਉਹੋ ਕਿਹਾ ਹੈ ਜੋ ਅਸੀਂ ਪਹਿਲਾਂ ਤੋਂ ਆਖ ਰਹੇ ਹਾਂ ਕਿ ਪੰਜਾਬ ਸਰਕਾਰ ਹਰ ਮਾਮਲੇ ਵਿਚ ਰਾਜਨੀਤੀ ਕਰ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਿਖੇਧੀ ਹੋਰ ਕੀ ਹੋ ਸਕਦੀ ਹੈ ?ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਪੁੱਛਿਆ ਕਿ ਉਹ ਕਿਸ ਹੈਸੀਅਤ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ। ਉਹਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪਸ਼ਟ ਕਰੇ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕੌਣ ਉਮੀਦਵਾਰ ਹੈ ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮਨਰੇਗਾ ਕੰਮਾਂ ਦੇ ਘੁਟਾਲੇ ਦੀ ਜਾਂਚ ਕਰਵਾਏਗੀ। ਉਹਨਾਂ ਕਿਹਾ ਕਿ ਉਹਨਾਂ ਕੋਲ ਸੂਬੇ ਭਰ ਤੋਂ ਸ਼ਿਕਾਇਤਾਂ ਆਈਆਂ ਹਨ ਕਿ ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਹੀ ਇੰਟਰ ਲਾਕਿੰਗ ਟਾਈਲਾਂ ਦੀਆਂ ਫੈਕਟਰੀਆਂ ਖੋਲ੍ਹ ਲਈਆਂ ਤੇ ਉਹਨਾਂ ਪੰਚਾਹਿਤਾਂ ਨੂੰ ਵਧੇ ਹੋਏ ਭਾਅ ’ਤੇ ਸਮਾਨ ਖਰੀਦਣ ਲਈ ਮਜ਼ਬੂਰ ਕੀਤਾ। ਉਹਨਾਂ ਕਿਹਾ ਕਿ ਇਸ ਘੁਟਾਲੇ ਵਿਚ ਸ਼ਾਮਲ ਸਾਰੇ ਆਗੂ ਤੇ ਸਰਪੰਚਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਕੰਡੀ ਇਲਾਕੇ ਲਈ ਇਕ ਹੋਰ ਤੋਹਫੇ ਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਤੋਂ ਇਲਾਵਾ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਕਰਾਰ ਇਲਾਕੇ ਦੇ ਨੌਜਵਾਨਾਂ ਵਾਸਤੇ ਗਰੰਟੀ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ।

Published by:Ashish Sharma
First published:

Tags: Punjab Election 2022, Shiromani Akali Dal, Sukhbir Badal