Home /News /punjab /

Punjab Election 2022: ਚੰਨੀ ਨੇ ਢਾਈ-ਢਾਈ ਸਾਲ ਲਈ CM ਵਾਲੇ ਫਾਰਮੂਲੇ ਨੂੰ ਨਕਾਰਿਆ, ਕਿਹਾ-ਇਹ ਕੋਈ ਲਾਲੇ ਦੀ ਦੁਕਾਨ ਨਹੀਂ...

Punjab Election 2022: ਚੰਨੀ ਨੇ ਢਾਈ-ਢਾਈ ਸਾਲ ਲਈ CM ਵਾਲੇ ਫਾਰਮੂਲੇ ਨੂੰ ਨਕਾਰਿਆ, ਕਿਹਾ-ਇਹ ਕੋਈ ਲਾਲੇ ਦੀ ਦੁਕਾਨ ਨਹੀਂ...

ਕਸ਼ਮਕਸ਼ ਦਰਮਿਆਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਐਲਾਨਣ ’ਤੇ ਵਿਚਾਰ  ਬਾਰੇ  ਚਰਚੇ ਹਨ।

 • Share this:
  ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਨਾਂ ਅੱਜ ਐਲਾਨਿਆਂ ਜਾਵੇਗਾ। ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਲੁਧਿਆਣਾ ਵਿੱਚ ਵਰਚੁਅਲ ਰੈਲੀ ਦੌਰਾਨ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ।

  ਇਸ ਦੌਰਾਨ ਮੁੱਖ ਮੰਤਰੀ ਦੀ ਕੁਰਸੀ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦਰਮਿਆਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਐਲਾਨਣ ’ਤੇ ਵਿਚਾਰ  ਬਾਰੇ  ਚਰਚੇ ਹਨ।

  ਉਧਰ, ਹਾਈਕਮਾਨ ਦੇ ਚਰਚਾ ਵਿਚ ਆਏ ਇਸ ਫਾਰਮੂਲੇ ਨੂੰ ਨਕਾਰਦੇ ਹੋਏ ਚੰਨੀ ਨੇ ਆਖਿਆ ਹੈ ਕਿ ਇਹ ਕੋਈ ਲਾਲੇ ਦੀ ਦੁਕਾਨ ਨਹੀਂ ਹੈ, ਜੋ ਅੱਧੀ-ਅੱਧੀ ਵੰਡ ਲਈ ਜਾਵੇ।

  ਉਨ੍ਹਾਂ ਆਖਿਆ ਹੈ ਕਿ ਸਿੱਧੂ ਨੇ ਸਹੀ ਕਿਹਾ ਹੈ ਕਿ ਕਮਜ਼ੋਰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਚਿਹਰਾ ਬਣਾਵੇਗੀ, ਅਸੀਂ ਉਸ ਨਾਲ ਜਾਵਾਂਗੇ।

  ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਕਿਸੇ ਇਕ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨਾਲ ਪਾਰਟੀ ਨੂੰ ਵੱਡਾ ਸਿਆਸੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਚੰਨੀ ਨੂੰ ਇਸ ਵੱਡੇ ਅਹੁਦੇ ਲਈ ਮੂਹਰੇ ਕੀਤਾ ਜਾਂਦਾ ਹੈ ਤਾਂ ਸਿੱਧੂ ਪਾਰਟੀ ਦਾ ਰਾਹ ਔਖਾ ਕਰ ਸਕਦੇ ਹਨ।

  ਇਸੇ ਤਰ੍ਹਾਂ ਜੇਕਰ ਚਰਨਜੀਤ ਚੰਨੀ ਨੂੰ ਚਿਹਰਾ ਨਹੀਂ ਐਲਾਨਦੇ ਤਾਂ ਦਲਿਤ ਵਰਗ ਨਾਲ ਸਬੰਧਤ ਵੋਟਰਾਂ ਦਾ ਵੱਡਾ ਹਿੱਸਾ ਪਾਰਟੀ ਤੋਂ ਦੂਰ ਜਾ ਸਕਦਾ ਹੈ। ਇਸ ਲਈ ਪਾਰਟੀ ਵੱਲੋਂ ਦੋਵਾਂ ਆਗੂਆਂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ਵਾਲੇ ਫਾਰਮੂਲੇ ਉਤੇ ਵਿਚਾਰ ਕੀਤਾ ਗਿਆ ਹੈ।
  Published by:Gurwinder Singh
  First published:

  Tags: 2022, Assembly Elections 2022, Channi, Charanjit Singh Channi, Navjot Sidhu, Navjot singh sidhu, Punjab Assembly election 2022, Sidhu

  ਅਗਲੀ ਖਬਰ