Home /News /punjab /

ਚੰਨੀ ਨੇ 60 ਲੱਖ ਦੇ ਖਾਣੇ ਬਾਰੇ ਵੀਡੀਓ ਸਾਂਝੀ ਕਰਕੇ ਦਿੱਤਾ ਜਵਾਬ...

ਚੰਨੀ ਨੇ 60 ਲੱਖ ਦੇ ਖਾਣੇ ਬਾਰੇ ਵੀਡੀਓ ਸਾਂਝੀ ਕਰਕੇ ਦਿੱਤਾ ਜਵਾਬ...

(Photo Video Grab)

(Photo Video Grab)

ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ- ''ਮੁੱਖ ਮੰਤਰੀ ਰਹਾਇਸ਼ ਉਤੇਟੈਂਟ ਲਾ ਕੇ ਸਵੇਰੇ ਦੁਪਹਿਰ ਅਤੇ ਰਾਤ ਨੂੰ ਇਸੇ ਤਰ੍ਹਾਂ ਖਲਾਇਆ ਜਾਂਦਾ ਸੀ ਲੋਕਾਂ ਨੂੰ ਖਾਣਾ… ਹੁਣ ਸੱਚਾਈ ਨੂੰ ਤਰੋੜ ਮਰੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆ ਹਨ। ਮੀਡੀਆ ਉਤੇ ਦਿਖਾਈ ਜਾ ਰਹੀ RTI ਵਿੱਚ ਸਾਫ ਸਾਫ ਦਿੱਖ ਰਿਹਾ ਕੀ ਪੁਰੇ ਸਾਲ ਦਾ ਖਰਚਾ ਮੇਰੇ ਖਾਤੇ ਵਿੱਚ ਹੀ ਦਿਖਾਇਆ ਜਾ ਰਿਹਾ ਹੈ... ਪਰ ਅੱਜ ਤੱਕ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਘਰ ਮਿਲਣ ਆਏ ਆਮ ਲੋਕਾਂ ਨੂੰ ਲੰਗਰ ਵਰਤਾਇਆ ਹੋਵੇ ... ਖਾਣੇ ਦਾ ਸਬੰਧ ਮੁੱਖ ਮੰਤਰੀ ਨਾਲ ਨਹੀਂ ਹੁੰਦਾ, ਇਹ ਮਹਿਕਮੇ ਵੱਲੋ ਸਿੱਧਾ ਕੀਤਾ ਜ਼ਾਦਾ ਹੈ।

ਹੋਰ ਪੜ੍ਹੋ ...
  • Share this:

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਹੀ ਖਾਣੇ ਬਾਰੇ ਆਰਟੀਆਈ ਵਿਚ ਵੱਡਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਆਰਟੀਆਈ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਤੌਰ 'ਤੇ 3 ਮਹੀਨਿਆਂ 'ਚ ਖਾਣੇ 'ਤੇ 60 ਲੱਖ ਖਰਚ ਕੀਤੇ ਹਨ। ਪੰਜਾਬ ਸਰਕਾਰ ਨੇ 3 ਮਹੀਨਿਆਂ 'ਚ ਸਾਬਕਾ ਸੀਐਮ ਚੰਨੀ ਦੇ ਭੋਜਨ ਉਤੇ  60 ਲੱਖ ਖਰਚ ਕੀਤੇ ਹਨ।

ਹੁਣ ਚੰਨੀ ਨੇ ਆਪਣੇ ਫੇਸਬੁਕ ਸਫੇ ਉਤੇ ਇਕ ਵੀਡੀਓ ਪਾ ਕੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ।

ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ- ''ਮੁੱਖ ਮੰਤਰੀ ਰਹਾਇਸ਼ ਉਤੇਟੈਂਟ ਲਾ ਕੇ ਸਵੇਰੇ ਦੁਪਹਿਰ ਅਤੇ ਰਾਤ ਨੂੰ ਇਸੇ ਤਰ੍ਹਾਂ ਖਲਾਇਆ ਜਾਂਦਾ ਸੀ ਲੋਕਾਂ ਨੂੰ ਖਾਣਾ… ਹੁਣ ਸੱਚਾਈ ਨੂੰ ਤਰੋੜ ਮਰੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆ ਹਨ। ਮੀਡੀਆ ਉਤੇ ਦਿਖਾਈ ਜਾ ਰਹੀ RTI ਵਿੱਚ ਸਾਫ ਸਾਫ ਦਿੱਖ ਰਿਹਾ ਕੀ ਪੁਰੇ ਸਾਲ ਦਾ ਖਰਚਾ ਮੇਰੇ ਖਾਤੇ ਵਿੱਚ ਹੀ ਦਿਖਾਇਆ ਜਾ ਰਿਹਾ ਹੈ... ਪਰ ਅੱਜ ਤੱਕ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਘਰ ਮਿਲਣ ਆਏ ਆਮ ਲੋਕਾਂ ਨੂੰ ਲੰਗਰ ਵਰਤਾਇਆ ਹੋਵੇ ... ਖਾਣੇ ਦਾ ਸਬੰਧ ਮੁੱਖ ਮੰਤਰੀ ਨਾਲ ਨਹੀਂ ਹੁੰਦਾ, ਇਹ ਮਹਿਕਮੇ ਵੱਲੋ ਸਿੱਧਾ ਕੀਤਾ ਜ਼ਾਦਾ ਹੈ।

ਦੱਸ ਦਈਏ ਕਿ ਆਰਟੀਆਈ ਵਿਚ ਜਾਣਕਾਰੀ ਅਨੁਸਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਲਈ ਲਈ 3900 ਪਲੇਟ ਅਤੇ ਤਾਜ ਹੋਟਲ ਤੋਂ 2500 ਦਾ ਜੂਸ ਮੰਗਵਾਇਆ ਗਿਆ। ਲਗਾਤਾਰ 3 ਮਹੀਨਿਆਂ ਤੋਂ 70 ਲੋਕਾਂ ਦੇ ਖਾਣੇ ਦਾ ਬਿੱਲ ਸਰਕਾਰੀ ਖਰਚੇ 'ਤੇ ਆਇਆ ਹੈ। ਆਰਟੀਆਈ ਵਿੱਚ ਦੱਸਿਆ ਹੈ ਕਿ 70 ਲੋਕ 3 ਮਹੀਨਿਆਂ ਤੋਂ ਲਗਾਤਾਰ ਖਾਣਾ ਆਰਡਰ ਕਰਦੇ ਸਨ।

ਇਸ ਤੋਂ ਇਲਾਵਾ ਚੋਣ ਜ਼ਾਬਤੇ ਤੋਂ ਬਾਅਦ ਚੰਨੀ ਨੇ ਇਕ ਰਾਤ ਦੀ ਪਾਰਟੀ ਲਈ 8 ਲੱਖ ਖਰਚ ਕੀਤੇ ਹਨ। ਹੁਣ ਚੰਨੀ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ।

Published by:Gurwinder Singh
First published:

Tags: Bhagwant Mann, Channi, Charanjit Singh Channi