Home /News /punjab /

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ, ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਵੀ ਨਾਮ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ, ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਵੀ ਨਾਮ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ, ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਵੀ ਨਾਮ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ, ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਵੀ ਨਾਮ

ਮਾਨਸਾ ਪੁਲੀਸ ਨੇ 1850 ਪੰਨਿਆਂ ਦੀ ਵਿਸਤ੍ਰਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮਾਂ ਵਿੱਚੋਂ 24 ਕਾਤਲਾਂ ਦੇ ਨਾਂ ਦਿੱਤੇ ਗਏ ਹਨ। ਜਿਸ ਵਿੱਚ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰਾਂ ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਅਤੇ ਅਨਮੋਲ ਦੇ ਨਾਂ ਵੀ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਪੁਲਿਸ ਨੇ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮ ਹਨ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅੱਜ ਪੁਲਿਸ ਨੇ 24 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ। ਪੁਲਿਸ ਦੇ ਪੱਕੇ ਸੂਤਰਾਂ ਅਨੁਸਾਰ ਇਨ੍ਹਾਂ ਮੁਲਜ਼ਮਾਂ ਵਿੱਚ ਵਿਦੇਸ਼ ਬੈਠੇ 4 ਗੈਂਗਸਟਰ ਵੀ ਸ਼ਾਮਲ ਹਨ। ਇਸ ਪੂਰੇ ਮਾਮਲੇ 'ਚ ਵਿਦੇਸ਼ ਬੈਠੇ ਚਾਰ ਗੈਂਗਸਟਰ ਜਿਨ੍ਹਾਂ 'ਚ ਗੋਲਡੀ ਬਰਾੜ, ਅਨਮੋਲ, ਸਚਿਨ ਅਤੇ ਲਿਪਿਨ ਨਹਿਰਾ ਸ਼ਾਮਲ ਹਨ। ਉਨ੍ਹਾਂ ਦਾ ਨਾਂ ਵੀ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਹੁਣ ਗ੍ਰਿਫ਼ਤਾਰੀ ਦਿਖਾ ਦਿੱਤੀ ਗਈ ਹੈ। ਸਿੱਧੂ ਕਤਲ ਕੇਸ ਵਿੱਚ ਗਵਾਹ ਬਣ ਚੁੱਕੇ ਗਵਾਹਾਂ ਦੀ ਗਿਣਤੀ ਹੁਣ 122 ਦੇ ਕਰੀਬ ਹੈ।

ਮਾਨਸਾ ਪੁਲੀਸ ਨੇ 1850 ਪੰਨਿਆਂ ਦੀ ਵਿਸਤ੍ਰਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮਾਂ ਵਿੱਚੋਂ 24 ਕਾਤਲਾਂ ਦੇ ਨਾਂ ਦਿੱਤੇ ਗਏ ਹਨ। ਜਿਸ ਵਿੱਚ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰਾਂ ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਅਤੇ ਅਨਮੋਲ ਦੇ ਨਾਂ ਵੀ ਹਨ। ਚਾਰਜਸ਼ੀਟ ਵਿੱਚ 122 ਗਵਾਹ ਸ਼ਾਮਲ ਕੀਤੇ ਗਏ ਹਨ। ਚਾਰਜਸ਼ੀਟ 'ਚ ਦੱਸਿਆ ਗਿਆ ਹੈ ਕਿ ਇਸ ਮਾਮਲੇ 'ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੋ ਦੋਸ਼ੀਆਂ ਦਾ ਐਨਕਾਊਂਟਰ ਹੋ ਚੁੱਕਾ ਹੈ।

ਪੁਲਿਸ ਨੇ ਇਸ ਵਿੱਚ 122 ਲੋਕਾਂ ਨੂੰ ਗਵਾਹ ਬਣਾਇਆ ਹੈ, ਜਿਸ ਵਿੱਚ ਸਿੱਧੂ ਦੇ ਪਿਤਾ ਦੇ ਨਾਲ-ਨਾਲ ਉਸਦੇ ਦੋ ਦੋਸਤ, ਜਾਂਚ ਅਧਿਕਾਰੀ, ਪਿੰਡ ਜਵਾਹਰ ਕੇ ਦੇ ਲੋਕ, ਪੋਸਟਮਾਰਟਮ ਕਰਨ ਵਾਲਾ ਡਾਕਟਰ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਕਈ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸਿੱਧੂ ਕਤਲ ਕੇਸ ਵਿੱਚ ਜਿਨ੍ਹਾਂ ਗੁਆਂਢੀਆਂ ਦਾ ਨਾਮ ਆਇਆ ਹੈ, ਉਹ ਦੋਵੇਂ ਅਸਲੀ ਭਰਾ ਹਨ। ਜੀਵਨਜੋਤ ਸਿੰਘ ਅਤੇ ਜਗਤਾਰ ਸਿੰਘ ਸਿੱਧੂ ਮੂਸੇਵਾਲਾ ਦੇ ਗੁਆਂਢੀ ਹਨ।


ਪਿਛਲੇ ਦਿਨੀਂ ਸਿੱਧੂ ਦੇ ਪਿਤਾ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਕਿ ਇਨ੍ਹਾਂ ਲੋਕਾਂ ਨੇ ਸਾਡੇ ਨਾਲ ਬਹੁਤ ਰੇਕੀ ਕੀਤੀ ਅਤੇ ਸੀਸੀਟੀਵੀ ਲਗਾ ਕੇ ਸਾਰੀ ਜਾਣਕਾਰੀ ਕਿਤੇ ਨਾ ਕਿਤੇ ਭੇਜ ਦਿੱਤੀ। ਫਿਲਹਾਲ ਪੁਲਸ ਨੇ ਦੋਵਾਂ ਦੇ ਨਾਂ ਲਏ ਹਨ ਅਤੇ ਜਾਂਚ ਜਾਰੀ ਹੈ।

Published by:Ashish Sharma
First published:

Tags: Mansa, Punjab Police, Sidhu Moose Wala, Sidhu moosewala murder case, Sidhu moosewala murder update