ਬਠਿੰਡਾ- ਬੀਤੇ 2 ਦਿਨਾਂ ਵਿੱਚ 2 ਵਾਰ ਕਰੀਬ 5 ਅਤੇ 7 ਹਵਾਲਾਤੀਆਂ ਅਤੇ ਕੈਦੀਆਂ ਤੋਂ 16 ਫੋਨ ਬਰਾਮਦ ਹੋਣ ਦਾ ਅਜੇ ਮਾਮਲਾ ਸੁਰਖੀਆਂ ਵਿੱਚ ਹੈ, ਕਿ ਅੱਜ ਫਿਰ ਕੈਦੀਆਂ ਅਤੇ ਹਵਾਲਾਤੀਆਂ ਤੋਂ ਬੈਟਰੀ, ਚਾਰਜਰ ਅਤੇ 5 ਫੋਨ ਬਰਾਮਦ ਹੋਏ ਹਨ। ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਲਗਾਤਾਰ ਮੋਬਾਇਲ ਬਰਾਮਦਗੀ ਹੋਣਾ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰੱਖਿਆ ਘੇਰੇ ਤੇ ਸਵਾਲ ਖੜ੍ਹੇ ਕਰਦਾ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਜਗਤਾਰ ਸਿੰਘ ਨੇ ਥਾਣਾ ਕੈਂਟ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਜੇਲ੍ਹ ਵਿੱਚ ਬੰਦ ਮੁਕੇਸ਼ ਜਾਟ ਪੁਤਰ ਉਦੈ ਰਾਮ, ਜੀਵਨ ਸਿੰਘ ਪੁਤਰ ਬਖਸ਼ੀਸ਼ ਸਿੰਘ , ਵੀਰ ਸਿੰਘ ਪੁਤਰ ਪ੍ਰਭੂ ਦਿਆਲ' ਨਰਪਿੰਦਰ ਸਿੰਘ ਪੁਤਰ ਕੇਵਲ ਸਿੰਘ ਅਤੇ ਇਕ ਹੋਰ ਨਾਮਲੂਮ ਵਿਅਕਤੀ ਤੋਂ 13 ਅਪ੍ਰੈਲ ਨੂੰ ਤਲਾਸ਼ੀ ਦੌਰਾਨ 5 ਮੋਬਾਇਲ ਫੋਨ ਬੈਟਰੀ ਅਤੇ ਚਾਰਜਰ ਬਰਾਮਦ ਹੋਏ ਹਨ । ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰੀਡੈਂਟ ਜਗਤਾਰ ਸਿੰਘ ਦੀ ਸ਼ਿਕਾਇਤ ਤੇ ਉਕਤ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਸੈਕਸ਼ਨ 52 ਏ ਜੇਲ੍ਹ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Bathinda Central Jail, Mobile phone, Punjab Police