Home /News /punjab /

ਚੀਮਾ ਦਾ ਬਿਆਨ ਦਿੱਲੀ ਘੁਟਾਲਿਆਂ ਦਾ ਸੇਕ ਪੰਜਾਬ 'ਚ ਆਣ ਦਾ ਸਪੱਸ਼ਟ ਸਬੂਤ: ਅਸ਼ਵਨੀ ਸ਼ਰਮਾ

ਚੀਮਾ ਦਾ ਬਿਆਨ ਦਿੱਲੀ ਘੁਟਾਲਿਆਂ ਦਾ ਸੇਕ ਪੰਜਾਬ 'ਚ ਆਣ ਦਾ ਸਪੱਸ਼ਟ ਸਬੂਤ: ਅਸ਼ਵਨੀ ਸ਼ਰਮਾ

ਚੀਮਾ ਦਾ ਬਿਆਨ ਦਿੱਲੀ ਘੁਟਾਲਿਆਂ ਦਾ ਸੇਕ ਪੰਜਾਬ 'ਚ ਆਣ ਦਾ ਸਪੱਸ਼ਟ ਸਬੂਤ: ਅਸ਼ਵਨੀ ਸ਼ਰਮਾ

ਚੀਮਾ ਦਾ ਬਿਆਨ ਦਿੱਲੀ ਘੁਟਾਲਿਆਂ ਦਾ ਸੇਕ ਪੰਜਾਬ 'ਚ ਆਣ ਦਾ ਸਪੱਸ਼ਟ ਸਬੂਤ: ਅਸ਼ਵਨੀ ਸ਼ਰਮਾ

ਕਿਹਾ, ਦਿੱਲੀ ਦੇ ਆਬਕਾਰੀ ਘੁਟਾਲੇ ਦਾ ਸੇਕ ਪੰਜਾਬ ਤੱਕ ਵੀ ਪਹੁੰਚ ਗਿਆ ਹੈ, ਜਿਸ ਕਾਰਨ 'ਆਪ' ਆਗੂ ਬੁਖਲਾ ਗਏ ਹਨ

  • Share this:

    ਚੰਡੀਗੜ੍ਹ:  ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰਪਾਲ ਚੀਮਾ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਚੀਮਾ ਦਾ ਬਿਆਨ ਆਮ ਆਦਮੀ ਪਾਰਟੀ ਦੀ ਬੌਖਲਾਹਟ ਦਾ ਨਤੀਜਾ ਹੈ। ਦਰਅਸਲ ਦਿੱਲੀ ਵਿੱਚ ‘ਆਪ’ ਆਗੂਆਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਅਤੇ ‘ਆਪ’ ਆਗੂਆਂ ਦੇ ਜੇਲ੍ਹ ਜਾਣ ਕਾਰਨ ਇਹ ਸਬ ਦਹਿਸ਼ਤ ਵਿੱਚ ਹਨ। ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਹਰ ਰੋਜ਼ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਇਨ੍ਹਾਂ ਦੇ ਘੁਟਾਲਿਆਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਇਨ੍ਹਾਂ ਦੇ ਘੁਟਾਲਿਆਂ ਦਾ ਪਰਦਾਫਾਸ਼ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਦਿੱਲੀ ਦੇ ਰਾਜਪਾਲ ਹਨ, ਜਿਸ ਨੇ ਇਨ੍ਹਾਂ ਸਾਰਿਆਂ ਦੇ ਘੋਟਾਲਿਆਂ ਦੀ ਜਾਂਚ ਦੀ ਮੰਗ ਕੀਤੀ ਸੀ। ਪਹਿਲਾਂ ਦਿੱਲੀ ਵਿੱਚ ਆਬਕਾਰੀ ਘੁਟਾਲਾ ਸਾਹਮਣੇ ਆਇਆ, ਫਿਰ ਸਕੂਲ ਘੁਟਾਲਾ, ਫਿਰ ਬੱਸ ਖਰੀਦ ਘੁਟਾਲਾ ਅਤੇ ਪਤਾ ਨਹੀਂ ਹੁਣ ਹੋਰ ਕਿਹੜੇ ਕਿਹੜੇ ਘੋਟਾਲਿਆਂ ਦਾ ਪਰਦਾਫਾਸ਼ ਹੋਣਾ ਬਾਕੀ ਹੈ।


    ਦਿੱਲੀ ਦੇ ਆਬਕਾਰੀ ਘੁਟਾਲੇ ਦਾ ਸੇਕ ਪੰਜਾਬ ਤੱਕ ਵੀ ਪਹੁੰਚ ਗਿਆ ਹੈ, ਜਿਸ ਕਾਰਨ 'ਆਪ' ਆਗੂ ਬੁਖਲਾ ਗਏ ਹਨ। ਸ਼ਰਮਾ ਨੇ ਕਿਹਾ ਜੇਕਰ ਚੀਮਾ ਦੇ ਦੋਸ਼ਾਂ ਵਿੱਚ ਕੋਈ ਸੱਚਾਈ ਹੈ ਤਾਂ ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ, ਜਨਤਾ ਦੇ ਸਾਹਮਣੇ ਝੂਠ ਬੋਲ ਕੇ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾ ਕਰੋ। ਜਨਤਾ ਸਭ ਕੁਝ ਜਾਣਦੀ ਹੈ।

    Published by:Ashish Sharma
    First published:

    Tags: AAP, Ashwani Sharma, BJP, Harpal Singh Cheema, Punjab BJP