Home /News /punjab /

ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਪੰਜਾਬ ਨੇ ਬਹੁਤ ਤਰੱਕੀ ਕੀਤੀ: ਜੌੜਾਮਾਜਰਾ

ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਪੰਜਾਬ ਨੇ ਬਹੁਤ ਤਰੱਕੀ ਕੀਤੀ: ਜੌੜਾਮਾਜਰਾ

  ( file photo)

( file photo)

 ਪੰਜਾਬ ਵਿੱਚ 2023 ਦੇ ਅੰਤ ਤੱਕ 38 ਜੱਚਾ-ਬੱਚਾ ਹਸਪਤਾਲ ਹੋਣਗੇ,  ਜੱਚਾ ਮੌਤ ਦਰ 129 ਤੋਂ ਘਟ ਕੇ 105 ਹੋਈ

  • Share this:

ਚੰਡੀਗੜ੍ਹ- ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ, ਪੰਜਾਬ ਨੇ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘੱਟ ਕਰਨ ਵਿੱਚ ਬਹੁਤ ਤਰੱਕੀ ਕੀਤੀ ਹੈ। ਇਸ ਮਹੱਤਵਪੂਰਨ ਪ੍ਰਾਪਤੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਉਕਤ ਜਾਣਕਾਰੀ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੈ। ਪੰਜਾਬ ਵਿੱਚ ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ 129 ਤੋਂ ਘੱਟ ਕੇ 105 ਤੱਕ ਆ ਗਈ ਹੈ ਜੋ ਕਿ 13.93 ਫੀਸਦੀ ਦੀ ਕਮੀ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਕਿਸੇ ਔਰਤ ਦੀ ਗਰਭ ਅਵਸਥਾ ਦੌਰਾਨ ਜਾਂ ਗਰਭ ਅਵਸਥਾ ਦੇ 42 ਦਿਨਾਂ ਦੇ ਅੰਦਰ ਮੌਤ ਹੋ ਜਾਣ ਨੂੰ ਮੈਟਰਨਲ ਮੋਰਟੈਲਿਟੀ ( ਜੱਚਾ ਦੀ ਮੌਤ ) ਰੇਟ ਨੂੰ ਜੱਚਾ ਮੌਤ ਦਰ ਮੰਨਿਆ ਜਾਂਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਮ.ਐਮ.ਆਰ. ਸੂਬੇ ਦੇ ਸਿਹਤ ਅਤੇ ਸਮਾਜਿਕ ਆਰਥਿਕ ਵਿਕਾਸ ਦਾ ਮੁੱਖ ਸੂਚਕ ਹੈ ਅਤੇ ਪੰਜਾਬ ਅਜਿਹੀਆਂ ਪ੍ਰਾਪਤੀਆਂ ਕਰਕੇ ਨਵੀਆਂ ਲੀਹਾਂ ਪਾ ਰਿਹਾ ਹੈ। ਐਮ.ਐਮ.ਆਰ. ਵਿੱਚ ਇਸ ਨਿਰੰਤਰ ਕਮੀ ਦੇ ਨਾਲ, ਅਸੀਂ 2030 ਤੱਕ 70 ਪ੍ਰਤੀ ਲੱਖ ਜੀਵੰਤ ਜਨਮ ਦੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀ.) ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹਾਂ।

ਇਹ ਸਭ, ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਿੱਚ ਸੂਬੇ ਦੇ ਸਿਹਤ ਢਾਂਚੇ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਜ਼ਬਰਦਸਤ ਯਤਨਾਂ ਸਦਕਾ , ਸੰਭਵ ਹੋ ਸਕਿਆ ਹੈ।  ਜੌੜਾਮਾਜਰਾ ਨੇ ਮਾਵਾਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਔਰਤਾਂ ਦੀ ਜਣਨ ਉਮਰ (18 ਤੋਂ 39 ਸਾਲ) ਦੌਰਾਨ ਮੌਤ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਅਨੀਮੀਆ, ਜਣੇਪੇ ਤੋਂ ਬਾਅਦ ਖੂਨ ਵਗਣਾ, ਮਲਟੀਪਲ ਪ੍ਰੈਗਨੈਂਸੀਜ਼, ਬੱਚਿਆਂ ਦੇ ਜਨਮ ਵਿੱਚ ਸਮੇਂ ਦਾ ਘੱਟ ਫਾਸਲਾ ਅਤੇ ਮਾੜੇ ਪਰਿਵਾਰ ਨਿਯੋਜਨ ਢੰਗ ਆਦਿ। ਉਨ੍ਹਾਂ ਨੇ ਨਾਲ ਹੀ ਜੱਚਾ- ਬੱਚਾ ਦੀ ਦੇਖਭਾਲ ਦੇ ਖੇਤਰ ਵਿੱਚ ਸਿਹਤ ਸੁਧਾਰ ਦੇ ਵੱਖ-ਵੱਖ ਉਪਾਵਾਂ ਜਿਵੇਂ ਕਿ 34 ਸਮਰਪਿਤ ਜੱਚਾ ਅਤੇ ਬੱਚਾ ਹਸਪਤਾਲਾਂ ਦਾ ਸੰਚਾਲਨ, ਪੰਜਾਬ ਵਿੱਚ ਸੰਸਥਾਗਤ ਜਣੇਪੇ ਦੀ ਉੱਚ ਪ੍ਰਤੀਸ਼ਤਤਾ, ਅਨੀਮੀਆ ਮੁਕਤ ਭਾਰਤ (ਅਨੀਮੀਆ ਮੁਕਤ ਭਾਰਤ) , ਸੁਰੱਕਸ਼ਿਤ ਮਾਤ੍ਰਿਤਵਾ ਅਸ਼ਵਾਸਨ (ਸੁਮਨ), ਲੇਬਰ ਰੂਮ ਕੁਆਲਿਟੀ ਇੰਪਰੂਵਮੈਂਟ ਇਨੀਸ਼ੀਏਟਿਵ (ਲਕਸ਼ਯ), ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐਮਐਮਵੀਵਾਈ), ਜਨਨੀ ਸ਼ਿਸ਼ੂ ਸੁਰੱਖਿਆ ਕਾਰਯਕ੍ਰਮ (ਜੇਐਸਐਸਕੇ), ਜਨਨੀ ਸੁਰੱਖਿਆ ਯੋਜਨਾ (ਜੇਐਸਵਾਈ), ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਵਾ ਮਾਤਪਮਾ (ਪੀਐਮਐਸਐਮਏ) ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ।


ਪੰਜਾਬ ਦੇ ਸਿਹਤ ਵਿਭਾਗ ਵੱਲੋਂ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਐਸ.ਡੀ.ਜੀ. ਟੀਚਿਆਂ ਅਨੁਸਾਰ ਮਾਵਾਂ ਦੀ ਮੌਤ ਦਰ ਨੂੰ ਹੋਰ ਘਟਾਉਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸੀਜ਼ੇਰੀਅਨ ਸੈਕਸ਼ਨ ਰਾਹੀਂ ਜਣੇਪੇ ਦੀ ਥਾਂ ਆਮ ਜਣੇਪੇ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਇੱਕ ਨਵਾਂ ਕੇਡਰ ਵੀ ਲਿਆ ਰਿਹਾ ਹੈ - ਨਰਸ ਪ੍ਰੈਕਟੀਸ਼ਨਰ ਇਨ ਮਿਡਵਾਈਫਰੀ (ਐਨਪੀਐਮ)। ਇਸ ਦੇ ਲਈ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਕੂਲ ਆਫ ਨਰਸਿੰਗ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਸ਼ੁਰੂ ਕੀਤਾ ਗਿਆ ਹੈ, ਜਿੱਥੇ ਰਾਜ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਸਹਿਯੋਗ ਨਾਲ ਮਿਡਵਾਈਫਰੀ ਐਜੂਕੇਟਰਜ਼ ਦੇ ਪਹਿਲੇ ਬੈਚ ਨੂੰ ਪੜ੍ਹਾਉਣ ਲਈ ਨਿਊਜ਼ੀਲੈਂਡ, ਇੰਗਲੈਂਡ ਅਤੇ ਕੀਨੀਆ ਤੋਂ ਅੰਤਰਰਾਸ਼ਟਰੀ ਮਿਡਵਾਈਫਰੀ ਐਜੂਕੇਟਰ ਵੀ ਲਿਆਂਦੇ ਗਏ ਹਨ।

Published by:Ashish Sharma
First published:

Tags: Chetan Singh Jaudamajra, Punjab government