ਮੁੱਖ ਇੰਜਨੀਅਰ ਬਾਰਡਰ ਜੋਨ ਵਲੋ ਬਟਾਲਾ ਦੀ ਸਿਟੀ ਤੇ ਦਿਹਾਤੀ ਡਵੀਜ਼ਨ ਦੀ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਦੌਰਾ

News18 Punjabi | News18 Punjab
Updated: June 14, 2021, 6:38 PM IST
share image
ਮੁੱਖ ਇੰਜਨੀਅਰ ਬਾਰਡਰ ਜੋਨ ਵਲੋ ਬਟਾਲਾ ਦੀ ਸਿਟੀ ਤੇ ਦਿਹਾਤੀ ਡਵੀਜ਼ਨ ਦੀ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਦੌਰਾ
ਮੁੱਖ ਇੰਜਨੀਅਰ ਬਾਰਡਰ ਜੋਨ ਵਲੋ ਬਟਾਲਾ ਦੀ ਸਿਟੀ ਤੇ ਦਿਹਾਤੀ ਡਵੀਜ਼ਨ ਦੀ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਦੌਰਾ

  • Share this:
  • Facebook share img
  • Twitter share img
  • Linkedin share img
ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਨੇਰੀਆਂ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਚਾਹੇ ਉਹ ਪਾਣੀ ਦਾ ਨਾ ਆਉਣਾ, ਬਿਜਲੀ ਦਾ ਨਾ ਆਉਣਾ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ 4-5 ਦਿਨਾਂ ਤੋਂ ਬਿਜਲੀ ਦਾ ਮੂੰਹ ਨਹੀਂ ਦਿਖਣ ਨੂੰ ਮਿਿਲਆ, ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਨੂੰ ਦੇਖਣਾ ਪੈ ਰਿਹਾ ਹੈ ਅਤੇ ਇਸ ਮੁਸ਼ਕਲ ਨੂੰ ਦੇਖਦੇ ਹੋਏ ਹੀ ਬਟਾਲਾ ਸਿਟੀ ਦੇ ਮੁੱਖ ਇੰਜਨੀਅਰ ਖੁਦ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਪਹੁੰਚੇ।ਇੰਜ: ਸਕੱਤਰ ਸਿੰਘ ਮੁੱਖ ਇੰਜਨੀਅਰ ਬਾਰਡਰ ਜੋਨ ਵਲੋ ਬਟਾਲਾ ਦੀ ਸਿਟੀ ਤੇ ਦਿਹਾਤੀ ਡਵੀਜ਼ਨ ਦੀ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਦੌਰਾ ਕੀਤਾ।ਉਪ ਮੰਡਲ ਮਾਡਲ ਟਾਊਨ ਬਟਾਲਾ ਵਿਖੇ 10-11 ਜੂਨ ਨੂੰ ਆਏ ਤੇਜ ਤੁਫ਼ਾਨ ਨਾਲ ਬਿਜਲੀ ਦੀਆਂ ਟੁੱਟੀਆਂ ਲਾਈਨਾਂ ਬਿਜਲੀ ਨੂੰ ਬਹਾਲ ਲਈ ਕੰਮ ਕਰਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਦੇ ਕੰਮ ਕਾਜ ਨੂੰ ਚੈੱਕ ਕਰਨ ਅਤੇ ਹੌਸਲਾ ਅਫਜਾਈ ਕਰਨ ਲਈ ਢੀਡਸਾ ਏ ਪੀ ਫੀਡਰ ਤੇ ਪਿੰਡ ਜੌੜਾ ਸਿੰਘਾਂ ਵਿਖੇ ਆਏ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਇੰਜੀ: ਸਕੱਤਰ ਸਿੰਘ ਢਿੱਲੋਂ ,ਐਸ ਈ ਗੁਰਦਾਸਪੁਰ ਇੰਜੀ: ਰਮਨ ਸ਼ਰਮਾਂ ,ਵਧੀਕ ਨਿਗਰਾਨ ਇੰਜੀ ਮੋਹਤਮ ਸਿੰਘ ਸੰਧੂ ,ਐਸ ਡੀ ਓ ਮਾਡਲ ਟਾਊਨ ਬਟਾਲਾ ਜਗਦੀਸ਼ ਸਿੰਘ ਬਾਜਵਾ,ਐਸ ਡੀ ਨਾਰਥ ਸੁਖਜਿੰਦਰ ਸਿੰਘ ,ਜੇਈ ਕੰਵਲਜੀਤ ਸਿੰਘ,ਐਚ ਡੀ ਐਮ ਕੁਲਦੀਪ ਸਿੰਘ | ਇਸ ਤੋਂ ਪਹਿਲਾ ਸ਼੍ਰੀ ਤ੍ਰਿ ਪਤ ਰਾਜਿੰਦਰ ਸਿੰਘ ਬਾਜਵਾ ਕੈਬਿਨਟ ਮੰਤਰੀ ਪੰਜਾਬ ਨੇ ਵੀ 10-11 ਜੂਨ ਨੂੰ ਆਏ ਤੇਜ ਤੁਫ਼ਾਨ ਨਾਲ ਬਿਜਲੀ ਨੁਕਸਾਨ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਦੇ ਨਾਲ ਗ੍ਰੀਨ ਸਿਟੀ ਕਾਲੋਨੀ ਬਟਾਲਾ ਵਿਖੇ ਬਿਜਲੀ ਸਪਲਾਈ ਦੀਆਂ ਸਮੱਸਿਆ ਅਤੇ ਹੋਰ ਬਿਜਲੀ ਕੰਮ ਕਾਜ ਬਾਰੇ ਵਿਚਾਰ ਵਟਾਂਦਰਾ ਕੀਤਾ।
Published by: Ramanpreet Kaur
First published: June 14, 2021, 6:19 PM IST
ਹੋਰ ਪੜ੍ਹੋ
ਅਗਲੀ ਖ਼ਬਰ